ਪਠਾਨਕੋਟ ਬਲਾਸਟ- ਸੀ.ਆਈ.ਏ ਸਟਾਫ਼ ਨੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
Advertisement

ਪਠਾਨਕੋਟ ਬਲਾਸਟ- ਸੀ.ਆਈ.ਏ ਸਟਾਫ਼ ਨੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਸੀਆਈ ਸਟਾਫ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। 

ਪਠਾਨਕੋਟ ਬਲਾਸਟ- ਸੀ.ਆਈ.ਏ ਸਟਾਫ਼ ਨੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ

 

ਪਰਮਬੀਰ ਔਲਖ/ਅੰਮ੍ਰਿਤਸਰ: ਪਠਾਨਕੋਟ ਬੰਬ ਧਮਾਕਾ ਮਾਮਲੇ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਸੀਆਈ ਸਟਾਫ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਦੋਵਾਂ ਵਿਅਕਤੀਆਂ ਕੋਲੋਂ ਦੋ ਹੈਂਡ ਗ੍ਰਨੇਡ ਪਿਸਟਲ ਅਤੇ ਹੋਰ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਦੋਵਾਂ ਵਿਅਕਤੀਆਂ ਦੀ ਪਠਾਨਕੋਟ ਬਲਾਸਟ 'ਚ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ।

 

WATCH LIVE TV

ਦੱਸ ਦਈਏ ਕਿ 22 ਨਵੰਬਰ ਨੂੰ ਪਠਾਨਕੋਟ 'ਚ ਧੀਰਾ ਪੁਲ ਨੇੜੇ ਆਰਮੀ ਕੈਂਟ ਦੇ ਤ੍ਰਿਵੇਣੀ ਦੁਆਰ ਗੇਟ 'ਤੇ ਦੇਰ ਰਾਤ ਗ੍ਰੇਨੇਡ ਧਮਾਕਾ ਹੋਇਆ। ਸੂਤਰਾਂ ਨੇ ਦੱਸਿਆ ਕਿ ਬਾਈਕ ਸਵਾਰ ਅਣਪਛਾਤੇ ਲੋਕਾਂ ਨੇ ਇਹ ਗ੍ਰੇਨੇਡ ਸੁੱਟਿਆ। ਪਠਾਨਕੋਟ ਬਲਾਸਟ ਨਾਲ ਦੋਵਾਂ ਵਿਅਕਤੀਆਂ ਦੇ ਤਾਰ ਜੁੜੇ ਹੋ ਸਕਦੇ ਹਨ, ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

 

Trending news