ਪਾਰਟੀ ਨਹੀਂ ਹੋਈ ਰਜਿਸਟਰਡ, ਫਿਰ ਵੀ ਕਿਸਾਨ ਆਗੂ ਭਰਨਗੇ ਨਾਮਜ਼ਦਗੀ ਪੱਤਰ !
Advertisement

ਪਾਰਟੀ ਨਹੀਂ ਹੋਈ ਰਜਿਸਟਰਡ, ਫਿਰ ਵੀ ਕਿਸਾਨ ਆਗੂ ਭਰਨਗੇ ਨਾਮਜ਼ਦਗੀ ਪੱਤਰ !

ਪੰਜਾਬ ਦੇ ਸਿਆਸੀ ਪਿੜ ਵਿਚ ਆਪਣੀ ਹਾਜ਼ਰੀ ਲਗਵਾਉਣ ਵਾਲੇ ਸੰਯੁਕਤ ਸਮਾਜ ਮੋਰਚਾ ਦੇ ਆਗੂ ਵੀ ਆਪਣੇ ਨਾਮਜ਼ਦਗੀ ਪੱਤਰ ਭਰਨਗੇ।

ਪਾਰਟੀ ਨਹੀਂ ਹੋਈ ਰਜਿਸਟਰਡ, ਫਿਰ ਵੀ ਕਿਸਾਨ ਆਗੂ ਭਰਨਗੇ ਨਾਮਜ਼ਦਗੀ ਪੱਤਰ !

ਚੰਡੀਗੜ: ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਜਿਥੇ ਵੱਡੇ ਸਿਆਸੀ ਆਗੂਆਂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਉਥੇ ਈ ਪੰਜਾਬ ਦੇ ਸਿਆਸੀ ਪਿੜ ਵਿਚ ਆਪਣੀ ਹਾਜ਼ਰੀ ਲਗਵਾਉਣ ਵਾਲੇ ਸੰਯੁਕਤ ਸਮਾਜ ਮੋਰਚਾ ਦੇ ਆਗੂ ਵੀ ਆਪਣੇ ਨਾਮਜ਼ਦਗੀ ਪੱਤਰ ਭਰਨਗੇ।

 

ਹਲਾਂਕਿ ਕਿਸਾਨਾਂ ਦੀ ਇੱਕ ਸਿਆਸੀ ਜਥੇਬੰਦੀ ਐਸ.ਐਸ.ਐਮ. ਭਾਰਤ ਦੇ ਚੋਣ ਕਮਿਸ਼ਨ ਕੋਲ ਇੱਕ ਸਿਆਸੀ ਪਾਰਟੀ ਵਜੋਂ ਰਜਿਸਟਰਡ ਨਹੀਂ ਹੋ ਸਕੀ ਅਤੇ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਸਾਂਝਾ ਚੋਣ ਨਿਸ਼ਾਨ ਪ੍ਰਾਪਤ ਕਰਨ ਵਿੱਚ ਵੀ ਅਸਫਲ ਰਹੀ। ਫਿਰ ਵੀ ਸਾਂਝਾ ਸਮਾਜ ਮੋਰਚਾ ਦੇ ਆਗੂ ਪ੍ਰੇਮ ਸਿੰਘ ਭੰਗੂ ਦਾ ਕਹਿਣਾ ਹੈ ਕਿ ਉਹਨਾਂ ਦੇ ਪਾਰਟੀ ਦੇ ਸਾਰੇ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।

 

ਪਾਰਟੀ ਦੇ ਇਕ ਹੋਰ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਉਮੀਦਵਾਰਾਂ ਲਈ ਸਾਂਝੇ ਚੋਣ ਨਿਸ਼ਾਨ ਦੀ ਮੰਗ ਕੀਤੀ ਹੈ ਪਰ ਇਹ ਦੇਖਣਾ ਬਾਕੀ ਹੈ ਕਿ ਉਨ੍ਹਾਂ ਨੂੰ ਇਹ ਚੋਣ ਮਿਲਦੀ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਨਾਮਜ਼ਦਗੀ ਪੱਤਰ 1 ਫਰਵਰੀ ਤੱਕ ਦਾਖਲ ਕੀਤੇ ਜਾ ਸਕਦੇ ਹਨ ਅਤੇ ਨਾਮਜ਼ਦਗੀਆਂ ਭਰਨ ਲਈ ਉਮੀਦਵਾਰਾਂ ਕੋਲ ਸਿਰਫ਼ ਅੱਜ ਹੀ ਦਾ ਦਿਨ ਬਚਿਆ ਹੈ।

WATCH LIVE TV

 

ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਜਿਨ੍ਹਾਂ ਨੇ ਕੇਂਦਰ ਦੇ ਹੁਣ ਰੱਦ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਵਿੱਚ ਹਿੱਸਾ ਲਿਆ ਸੀ ਅਤੇ ਆਪਣਾ ਸਿਆਸੀ ਮੋਰਚਾ ਖੋਲ੍ਹਿਆ ਸੀ, ਹਰਿਆਣਾ ਬੀਕੇਯੂ ਦੇ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਾਲੀ ਸਾਂਝਾ ਸੰਘਰਸ਼ ਪਾਰਟੀ ਨਾਲ ਗੱਠਜੋੜ ਕਰਕੇ ਸੂਬਾ ਵਿਧਾਨ ਸਭਾ ਚੋਣਾਂ ਲੜ ਰਹੀਆਂ ਹਨ। ਚੜੂਨੀ ਦੀ ਪਾਰਟੀ 10 ਸੀਟਾਂ 'ਤੇ ਚੋਣ ਲੜ ਰਹੀ ਹੈ ਜਦੋਂਕਿ ਐੱਸ.ਐੱਸ.ਐੱਮ. 117 ਮੈਂਬਰੀ ਪੰਜਾਬ ਵਿਧਾਨ ਸਭਾ ਦੀਆਂ ਬਾਕੀ 107 ਸੀਟਾਂ 'ਤੇ ਚੋਣ ਲੜੇਗੀ।

 

ਐਸ.ਐਸ.ਐਮ. ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਉਨ੍ਹਾਂ ਦੇ ਸੰਗਠਨ ਦੀ ਰਜਿਸਟ੍ਰੇਸ਼ਨ ਬਾਰੇ ਈਸੀਆਈ ਤੋਂ ਕੋਈ ਜਵਾਬ ਨਹੀਂ ਮਿਲਿਆ ਹੈ। ਭੰਗੂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਐਸ.ਐਸ.ਐਮ. ਦੀ ਇੱਕ ਰਾਜਨੀਤਿਕ ਪਾਰਟੀ ਵਜੋਂ ਰਜਿਸਟ੍ਰੇਸ਼ਨ ਲਈ ਅਰਜ਼ੀ ਫਾਰਮ ਵਿੱਚ ਜੋ ਵੀ ਇਤਰਾਜ਼ ਉਠਾਏ ਸਨ, ਉਨ੍ਹਾਂ ਨੂੰ ਸੁਧਾਰਿਆ ਗਿਆ ਹੈ ਅਤੇ ਫਾਰਮ ਦੁਬਾਰਾ ਜਮ੍ਹਾਂ ਕਰ ਦਿੱਤਾ ਗਿਆ ਹੈ।

Trending news