ਹੁਣ 7 ਦਿਨ ਕੇਜਰੀਵਾਲ ਦੇ ਪੰਜਾਬ ਵਿਚ ਰਹਿਣਗੇ ਡੇਰੇ
Advertisement

ਹੁਣ 7 ਦਿਨ ਕੇਜਰੀਵਾਲ ਦੇ ਪੰਜਾਬ ਵਿਚ ਰਹਿਣਗੇ ਡੇਰੇ

ਅੱਜ ਤੋਂ 18 ਫਰਵਰੀ ਤੱਕ ਉਹ ਪੰਜਾਬ ਦੌਰੇ 'ਤੇ ਹੋਣਗੇ। ਜਿਸਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਹੋਵੇਗੀ।

ਹੁਣ 7 ਦਿਨ ਕੇਜਰੀਵਾਲ ਦੇ ਪੰਜਾਬ ਵਿਚ ਰਹਿਣਗੇ ਡੇਰੇ

ਚੰਡੀਗੜ:  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਗਲੇ 7 ਦਿਨ ਹੁਣ ਪੰਜਾਬ ਵਿਚ ਡੇਰੇ ਹਨ। ਅੱਜ ਤੋਂ 18 ਫਰਵਰੀ ਤੱਕ ਉਹ ਪੰਜਾਬ ਦੌਰੇ 'ਤੇ ਹੋਣਗੇ। ਜਿਸਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਹੋਵੇਗੀ। ਇਹਨਾਂ 7 ਦਿਨਾਂ ਦੇ ਵਿਚ ਕੇਜਰੀਵਾਲ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿਚ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ। 

 

ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ

ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਆਮ ਆਦਮੀ ਪਾਰਟੀ ਚੋਣ ਮੈਦਾਨ ਵਿਚ ਪੂਰੀ ਤਰ੍ਹਾਂ ਸਰਗਰਮ ਹੋ ਗਈ ਸੀ, ਹਾਲਾਂਕਿ ਚੋਣ ਮੁਹਿੰਮ ਦੀ ਸ਼ੁਰੂਆਤ ਪਹਿਲਾਂ ਤੋਂ ਹੀ ਕਰ ਦਿੱਤੀ ਗਈ ਸੀ। ਆਪ ਦੇ ਸਾਰੇ ਉਮੀਦਵਾਰ ਆਪੋ-ਆਪਣੇ ਹਲਕਿਆਂ ਵਿਚ ਡੋਰ-ਟੂ-ਡੋਰ, ਰੋਡ ਸ਼ੋਅ ਰਾਹੀਂ ਪ੍ਰਚਾਰ ਕਰ ਰਹੇ ਹਨ।ਪਾਰਟੀ ਦੀ ਵੱਡੀ ਲੀਡਰਸ਼ਿਪ ਸਾਰੇ ਹਲਕਿਆਂ ਵਿਚ ਆਪੋ-ਆਪਣੇ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਹਨ। ਪਾਰਟੀ ਦੇ ਸਟਾਰ ਕੰਪੈਨਰ ਅਤੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਮਾਝਾ, ਮਾਲਵਾ ਅਤੇ ਦੁਆਬਾ ਖੇਤਰਾਂ ਵਿਚ ਆਪਣੀ ਡਿਊਟੀ ਨਿਭਾ ਰਹੇ ਹਨ। ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਕੇਜਰੀਵਾਲ ਕਈ ਵਾਰ ਪੰਜਾਬ ਆਏ ਅਤੇ ਪੰਜਾਬ ਵਾਸੀਆਂ ਨੂੰ ਕਈ ਗਾਰੰਟੀਆਂ ਦਿੱਤੀਆਂ।

 

ਆਪ ਦੀ ਡਿਜੀਟਲ ਕੰਪੈਨ

ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਦੇ ਵਿਚ 100 ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਹਨ। ਜਿਹਨਾਂ ਵਿਚ ਕੈਮਰਾਮੈਨ, ਵੀਡੀਓ ਐਡੀਟਰ, ਐਸ.ਈ.ਓ ਐਕਸਪਰਟ ਅਤੇ ਸੋਸ਼ਲ ਮੀਡੀਆ ਐਕਸਪਰਟ ਸ਼ਾਮਿਲ ਹਨ।ਇਸ ਟੀਮ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਕਈ ਪੇਜ ਹੈਂਡਲ ਕੀਤੇ ਜਾਂਦੇ ਹਨ।

 

WATCH LIVE TV 

Trending news