ਆਲੀਆ ਨੇ ਨਵਾਜ਼ੂਦੀਨ ਸਿੱਦੀਕੀ 'ਤੇ ਲਗਾਇਆ ਜਬਰ ਜਨਾਹ ਦਾ ਇਲਜ਼ਾਮ! ਵੀਡੀਓ 'ਚ ਰੋਂਦੇ ਹੋਏ ਕੀਤੇ ਵੱਡੇ ਖੁਲਾਸੇ
Advertisement

ਆਲੀਆ ਨੇ ਨਵਾਜ਼ੂਦੀਨ ਸਿੱਦੀਕੀ 'ਤੇ ਲਗਾਇਆ ਜਬਰ ਜਨਾਹ ਦਾ ਇਲਜ਼ਾਮ! ਵੀਡੀਓ 'ਚ ਰੋਂਦੇ ਹੋਏ ਕੀਤੇ ਵੱਡੇ ਖੁਲਾਸੇ

Nawazuddin Siddiqui-Aaliya Siddiqui Controversy:  ਹਿੰਦੀ ਸਿਨੇਮਾ ਦੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਪਤਨੀ ਆਲੀਆ ਸਿੱਦੀਕੀ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਮਾਮਲਾ ਕਾਫੀ ਗਰਮ ਹੋ ਗਿਆ ਹੈ। ਇਸ ਦੌਰਾਨ ਆਲੀਆ ਨੇ ਨਵਾਜ਼ੂਦੀਨ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ।

 

ਆਲੀਆ ਨੇ ਨਵਾਜ਼ੂਦੀਨ ਸਿੱਦੀਕੀ 'ਤੇ ਲਗਾਇਆ ਜਬਰ ਜਨਾਹ ਦਾ ਇਲਜ਼ਾਮ! ਵੀਡੀਓ 'ਚ ਰੋਂਦੇ ਹੋਏ ਕੀਤੇ ਵੱਡੇ ਖੁਲਾਸੇ

Nawazuddin Siddiqui-Aaliya Siddiqui Controversy: ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਆਲੀਆ ਸਿੱਦੀਕੀ ਵਿਚਕਾਰ ਇਨ੍ਹੀਂ ਦਿਨੀਂ ਵਿਵਾਦ ਚੱਲ ਰਿਹਾ ਹੈ। ਅਭਿਨੇਤਾ ਦੀ ਪਤਨੀ ਨੇ ਉਨ੍ਹਾਂ 'ਤੇ ਕਈ ਦੋਸ਼ ਲਗਾਏ ਹਨ। ਅਭਿਨੇਤਾ ਦੀ ਪਤਨੀ ਨੇ ਕਿਹਾ ਸੀ ਕਿ ਉਸ ਨੂੰ ਘਰ ਵਿਚ ਨਜ਼ਰਬੰਦ ਰੱਖਿਆ (Nawazuddin Siddiqui-Aaliya Siddiqui) ਗਿਆ ਸੀ ਅਤੇ ਜ਼ਰੂਰੀ ਵਸਤਾਂ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ ਸਨ। ਉਨ੍ਹਾਂ ਨੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। 

ਇਸ ਤੋਂ ਬਾਅਦ ਅਭਿਨੇਤਾ ਦੇ ਦੁਬਈ ਸਥਿਤ ਘਰ 'ਚ ਰਹਿਣ ਵਾਲੀ ਹਾਊਸ ਹੈਲਪ (Nawazuddin Siddiqui-Aaliya Siddiqui) ਨੇ ਵੀ ਨਵਾਜ਼ 'ਤੇ ਦੋਸ਼ ਲਗਾਇਆ ਪਰ ਬਾਅਦ ਵਿੱਚ ਉਸਨੇ ਆਪਣੇ ਦੋਸ਼ਾਂ ਨੂੰ ਵਾਪਸ ਲੈ ਲਿਆ ਅਤੇ ਉਸਨੂੰ ਕਲੀਨ ਚਿੱਟ ਦੇ ਦਿੱਤੀ। ਇਨ੍ਹਾਂ ਸਾਰੇ ਵਿਵਾਦਾਂ ਦੇ ਵਿਚਕਾਰ ਨਵਾਜ਼ੂਦੀਨ ਸਿੱਦੀਕੀ ਨੇ ਪਹਿਲੀ ਵਾਰ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਿਸ 'ਚ ਭਰਤੀ ਹੋਣ ਵਾਲਿਆਂ ਲਈ ਖੁਸ਼ਖਬਰੀ; ਇਸ ਤਾਰੀਖ ਤੋਂ ਪਹਿਲਾਂ ਕਰ ਸਕਦੇ ਹੋ ਅਪਲਾਈ!

ਹਾਲ ਹੀ 'ਚ ਜਦੋਂ ਮੀਡੀਆ ਨੇ ਨਵਾਜ਼ੂਦੀਨ ਸਿੱਦੀਕੀ ਨਾਲ (Nawazuddin Siddiqui-Aaliya Siddiqui Controversy)ਗੱਲ ਕੀਤੀ ਅਤੇ ਪੁੱਛਿਆ ਕਿ ਤੁਸੀਂ ਉਨ੍ਹਾਂ ਦੋਸ਼ਾਂ 'ਤੇ ਕੀ ਕਹਿਣਾ ਚਾਹੁੰਦੇ ਹੋ ਜੋ ਪਤਨੀ ਅਤੇ ਨੌਕਰਾਣੀ ਦੇ ਪੱਖ ਤੋਂ ਸਾਹਮਣੇ ਆਏ ਵੀਡੀਓ 'ਚ ਦੋਵੇਂ ਬਣਾ ਰਹੇ ਹਨ। ਇਸ 'ਤੇ ਨਵਾਜ਼ੂਦੀਨ ਸਿੱਦੀਕੀ ਨੇ ਜਵਾਬ ਦਿੱਤਾ, 'ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ... ਹਾਂ ਇਸ ਦੌਰਾਨ ਮੇਰੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ... ਮੇਰੇ ਬੱਚੇ ਦੁਬਈ 'ਚ ਪੜ੍ਹਦੇ ਹਨ ਅਤੇ ਉਹ ਇਕ ਮਹੀਨੇ ਤੋਂ ਇੱਥੇ ਹਨ। ਮੇਰੀ ਇੱਕੋ ਹੀ ਅਪੀਲ ਹੈ ਕਿ ਮੇਰੇ ਬੱਚੇ ਸਕੂਲ ਜਾਣ, ਬੱਸ ਅਤੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ।''

ਦੱਸ ਦੇਈਏ ਕਿ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ (Nawazuddin Siddiqui-Aaliya Siddiqui Controversy)ਕੀਤਾ ਸੀ। ਜਿਸ 'ਚ ਅਭਿਨੇਤਾ ਆਪਣੇ ਘਰ ਦੇ ਬਾਹਰ ਖੜ੍ਹੇ ਸਨ ਅਤੇ ਉਨ੍ਹਾਂ ਦੀ ਪਤਨੀ ਨਵਾਜ਼ 'ਤੇ ਦੋਸ਼ ਲਗਾ ਰਹੀ ਸੀ। ਇੰਨਾ ਹੀ ਨਹੀਂ ਆਲੀਆ ਨੇ ਕਿਹਾ ਸੀ ਕਿ ਉਸ ਨੂੰ ਘਰ 'ਚ ਕੈਦ ਰੱਖਿਆ ਗਿਆ ਹੈ, ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਉਸਦੇ ਆਉਣ ਵਾਲੇ ਸਾਰੇ ਦੋਸਤਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਪ੍ਰਾਪਰਟੀ ਨੂੰ ਲੈ ਕੇ ਆਲੀਆ ਅਤੇ ਨਵਾਜ਼ੂਦੀਨ ਵਿਚਾਲੇ ਸ਼ੁਰੂ ਹੋਇਆ ਵਿਵਾਦ ਹੁਣ ਵਧਦਾ ਜਾ ਰਿਹਾ ਹੈ। ਆਲੀਆ ਨਵਾਜ਼ੂਦੀਨ 'ਤੇ ਕਈ ਗੰਭੀਰ ਦੋਸ਼ ਲਗਾ ਰਹੀ ਹੈ।

Trending news