ਪਾਕਿਸਤਾਨ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋਈ ਮਹਾਰਾਜਾ ਰਣਜੀਤ ਸਿੰਘ ਹਵੇਲੀ, ਬੇਮੌਸਮੀ ਮੀਂਹ ਕਾਰਨ ਢਹਿ ਗਿਆ ਹਵੇਲੀ ਦਾ ਇਕ ਹਿੱਸਾ
Advertisement

ਪਾਕਿਸਤਾਨ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋਈ ਮਹਾਰਾਜਾ ਰਣਜੀਤ ਸਿੰਘ ਹਵੇਲੀ, ਬੇਮੌਸਮੀ ਮੀਂਹ ਕਾਰਨ ਢਹਿ ਗਿਆ ਹਵੇਲੀ ਦਾ ਇਕ ਹਿੱਸਾ

“ਸ਼ੇਰ-ਏ-ਪੰਜਾਬ” ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੇ ਇਸ ਹਿੱਸੇ ਨੂੰ ਕੁਝ ਦਿਨ ਪਹਿਲਾਂ ਅਧਿਕਾਰੀਆਂ ਵੱਲੋਂ ਇਤਿਹਾਸਕ ਸੈਰ-ਸਪਾਟਾ ਸਥਾਨ ਵਿਚ ਤਬਦੀਲ ਕਰਨ ਲਈ ਸੁਰੱਖਿਅਤ ਐਲਾਨਿਆ ਗਿਆ ਸੀ।ਜਿਸਦੇ ਬਾਵਜੂਦ ਵੀ ਹਵੇਲੀ ਦਾ ਇਹ ਹਿੱਸਾ ਢਹਿ ਢੇਰੀ ਹੋ ਗਿਆ।

 

ਪਾਕਿਸਤਾਨ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋਈ ਮਹਾਰਾਜਾ ਰਣਜੀਤ ਸਿੰਘ ਹਵੇਲੀ, ਬੇਮੌਸਮੀ ਮੀਂਹ ਕਾਰਨ ਢਹਿ ਗਿਆ ਹਵੇਲੀ ਦਾ ਇਕ ਹਿੱਸਾ

ਚੰਡੀਗੜ: ਪਾਕਿਸਤਾਨ ਦੇ ਗੁਜਰਾਂਵਾਲਾ ਸ਼ਹਿਰ 'ਚ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ 'ਹਵੇਲੀ' ਪ੍ਰਤੀ ਪਾਕਿਸਤਾਨ ਸਰਕਾਰ ਦੀ ਲਗਾਤਾਰ ਅਣਗਹਿਲੀ ਕਾਰਨ ਨੂੰ ਹਵੇਲੀ ਦੀ ਛੱਤ ਡਿੱਗ ਗਈ। ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦਾ ਵੱਡਾ ਹਿੱਸਾ ਕੱਲ੍ਹ ਬੇਮੌਸਮੀ ਮੀਂਹ ਕਾਰਨ ਢਹਿ ਗਿਆ ਸੀ। ਇਹ ਇਮਾਰਤ ਪਾਕਿਸਤਾਨ ਦੇ ਪੁਰਾਤੱਤਵ ਵਿਭਾਗ ਦੁਆਰਾ ਇਕ ਸੁਰੱਖਿਅਤ ਵਿਰਾਸਤ ਹੈ।

 

“ਸ਼ੇਰ-ਏ-ਪੰਜਾਬ” ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੇ ਇਸ ਹਿੱਸੇ ਨੂੰ ਕੁਝ ਦਿਨ ਪਹਿਲਾਂ ਅਧਿਕਾਰੀਆਂ ਵੱਲੋਂ ਇਤਿਹਾਸਕ ਸੈਰ-ਸਪਾਟਾ ਸਥਾਨ ਵਿਚ ਤਬਦੀਲ ਕਰਨ ਲਈ ਸੁਰੱਖਿਅਤ ਐਲਾਨਿਆ ਗਿਆ ਸੀ।ਜਿਸਦੇ ਬਾਵਜੂਦ ਵੀ ਹਵੇਲੀ ਦਾ ਇਹ ਹਿੱਸਾ ਢਹਿ ਢੇਰੀ ਹੋ ਗਿਆ।

 

ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਉਕਤ ਹਵੇਲੀ ਦਾ ਦੌਰਾ ਕੀਤਾ ਅਤੇ ਇਸ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਐਲਾਨਿਆ। ਇਸ ਨੂੰ ਸੈਲਾਨੀਆਂ ਖਾਸ ਕਰਕੇ ਭਾਰਤ ਤੋਂ ਆਏ ਸਿੱਖਾਂ ਲਈ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ।

ਸਿੱਖ ਸਾਮਰਾਜ ਦੇ ਪਹਿਲੇ ਮਹਾਰਾਜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਇਸ ਘਰ 13 ਨਵੰਬਰ 1780 ਨੂੰ ਹੋਇਆ ਸੀ। ਦੁਨੀਆ ਭਰ ਦੇ ਸਿੱਖਾਂ ਲਈ ਇਹ ਹਵੇਲੀ ਬਹੁਤ ਮਹੱਤਵ ਰੱਖਦੀ ਹੈ।

 

WATCH LIVE TV 

Trending news