Ludhiana News: ਵਿਆਹੁਤਾ ਨੂੰ ਬੰਧਕ ਬਣਾ ਕੇ ਸਹੁਰਾ ਪਰਿਵਾਰ ਕਰਦਾ ਸੀ ਇਹ ਗ਼ਲਤ ਕੰਮ, ਮਾਮਲਾ ਜਾਣ ਉੱਡ ਜਾਣਗੇ ਹੋਸ਼
Advertisement

Ludhiana News: ਵਿਆਹੁਤਾ ਨੂੰ ਬੰਧਕ ਬਣਾ ਕੇ ਸਹੁਰਾ ਪਰਿਵਾਰ ਕਰਦਾ ਸੀ ਇਹ ਗ਼ਲਤ ਕੰਮ, ਮਾਮਲਾ ਜਾਣ ਉੱਡ ਜਾਣਗੇ ਹੋਸ਼

Ludhiana Gangrape News: ਰਾਜਸਥਾਨ 'ਚ ਇੱਕ ਲੜਕੀ ਨਾਲ ਉਸ ਦੇ ਸਹੁਰੇ ਵੱਲੋਂ ਘਰ ਵਿੱਚ ਬੰਦੀ ਬਣਾ ਕੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਲੜਕੀ ਵੱਲੋਂ ਦੋਸ਼ ਲਗਾਇਆ ਕਿ ਉਸਨੂੰ ਨਸ਼ੀਲੀਆਂ ਗੋਲੀਆਂ ਖੁਆਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ। 

 

Ludhiana News: ਵਿਆਹੁਤਾ ਨੂੰ ਬੰਧਕ ਬਣਾ ਕੇ ਸਹੁਰਾ ਪਰਿਵਾਰ ਕਰਦਾ ਸੀ ਇਹ ਗ਼ਲਤ ਕੰਮ, ਮਾਮਲਾ ਜਾਣ ਉੱਡ ਜਾਣਗੇ ਹੋਸ਼

Ludhiana Gangrape News: ਰਾਜਸਥਾਨ ਤੋਂ ਇੱਕ ਬੇਹੱਦ ਅਜੀਬ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਪੰਜਾਬ ਦੀ ਇੱਕ ਕੁੜੀ ਦੇ ਸਹੁਰਾ ਪਰਿਵਾਰ ਵੱਲੋਂ ਰਾਜਸਥਾਨ ਵਿੱਚ ਘਰ ਵਿੱਚ ਬੰਧੀ ਬਣਾ ਕੇ ਜਬਰ ਜਨਾਹ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਇੱਕ ਲੜਕੀ ਦਾ ਤਿੰਨ ਮਹੀਨੇ ਪਹਿਲਾਂ ਰਾਜਸਥਾਨ ਵਿੱਚ ਵਿਆਹ ਹੋਇਆ ਸੀ। 

ਦੱਸ ਦੇਈਏ ਕਿ ਲੜਕੀ ਦਾ ਪਤੀ ਡਰਾਈਵਰ ਦਾ ਕੰਮ ਕਰਦਾ ਹੈ। ਰਾਜਸਥਾਨ 'ਚ ਇੱਕ ਲੜਕੀ ਨਾਲ ਉਸ ਦੇ ਸਹੁਰੇ, ਜੀਜਾ, ਭਤੀਜੇ ਅਤੇ ਵਿਚੋਲਿਆਂ ਨੇ ਜਬਰ ਜਨਾਹ ਕੀਤਾ ਹੈ। ਲੜਕੀ ਨੇ ਦੱਸਿਆ ਕਿ ਜਦੋਂ ਉਹ ਉਨ੍ਹਾਂ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕਰਦੀ ਸੀ ਤਾਂ ਉਹ ਉਸ ਦੀ ਕੁੱਟਮਾਰ ਕਰਦੇ ਸਨ।

ਉਸ ਨੇ ਇਹ ਗੱਲ ਆਪਣੇ ਪਤੀ ਨੂੰ ਵੀ ਦੱਸੀ ਪਰ ਪਤੀ ਵੀ ਮੁਲਜ਼ਮਾਂ ਨਾਲ ਮਿਲ ਗਿਆ। ਲੜਕੀ ਨੇ ਦੱਸਿਆ ਕਿ ਮੁਲਜ਼ਮ ਰਾਜਸਥਾਨ ਦੇ ਭਾਦਰਾ ਹਨੂੰਮਾਨਗੜ੍ਹ ਥਾਣਾ ਦਾ ਰਹਿਣ ਵਾਲਾ ਹੈ। ਲੜਕੀ ਮੁਤਾਬਕ ਉਸ ਦਾ ਜੀਜਾ ਉਸ 'ਤੇ ਗਲਤ ਨਜ਼ਰ ਰੱਖਦਾ ਸੀ। ਪਹਿਲਾਂ ਜੀਜਾ ਉਸ ਨਾਲ ਜ਼ਬਰ ਜਨਾਹ ਕਰਦਾ ਰਿਹਾ।  ਫਿਰ ਲੜਕੀ ਵੱਲੋਂ ਦੱਸਿਆ ਗਿਆ ਕਿ ਇਸ ਦੌਰਾਨ ਉਸ ਦੇ ਭਤੀਜੇ ਨੇ ਵੀ ਉਸ ਨਾਲ ਜ਼ਬਰਦਸਤੀ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਕੁਝ ਦਿਨਾਂ ਬਾਅਦ ਸਹੁਰੇ ਨੇ ਵੀ ਉਸ 'ਤੇ ਬੁਰੀ ਨਜ਼ਰ ਰੱਖੀ ਅਤੇ ਰਿਸ਼ਤਾ ਜੋੜਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: Cyber Crime: ਦੇਸ਼ ਦਾ ਸਭ ਤੋਂ ਵੱਡਾ ਡਾਟਾ ਲੀਕ ਸਕੈਂਡਲ; ਕਰੋੜਾਂ ਵੱਟਸਐਪ ਅਤੇ ਫੇਸਬੁੱਕ ਯੂਜ਼ਰ ਹੋਏ ਸ਼ਿਕਾਰ!

ਲੜਕੀ ਨੇ ਦੱਸਿਆ ਕਿ ਉਸ ਦਾ ਪਤੀ ਡਰਾਈਵਰ ਦਾ ਕੰਮ ਕਰਦਾ ਹੈ। ਉਹ ਕਾਰ ਲੈ ਕੇ ਚਲਾ ਜਾਂਦਾ ਹੈ।  ਮੁਲਜ਼ਮ ਉਸ ਦੀ ਮਾਂ ਨੂੰ ਫੋਨ ’ਤੇ ਰਿਕਾਰਡਿੰਗ ਕਰਵਾ ਕੇ ਧਮਕੀਆਂ ਦੇ ਕੇ ਉਸ ਨਾਲ ਗੱਲ ਕਰਵਾਉਂਦਾ ਸੀ। ਲੜਕੀ ਅਨੁਸਾਰ ਗੱਲਬਾਤ ਤੋਂ ਬਾਅਦ ਦੋਸ਼ੀ ਉਸ ਰਿਕਾਰਡਿੰਗ ਨੂੰ ਸੁਣਦਾ ਸੀ। ਮੁਲਜ਼ਮਾਂ ਨੇ ਉਸ ਨੂੰ ਬੰਧਕ ਬਣਾ ਕੇ ਉਸ ਨਾਲ ਜਬਰਦਸਤੀ ਸਮੂਹਿਕ ਜਬਰ ਜਨਾਹ ਕੀਤਾ।

ਲੜਕੀ ਨੇ ਦੱਸਿਆ ਕਿ ਦੋਸ਼ੀ ਉਸ ਦੇ ਪੈਰਾਂ ਨੂੰ ਬੰਨ ਦਿੰਦਾ ਸੀ ਤਾਂ ਜੋ ਉਹ ਭੱਜ ਨਾ ਸਕੇ। ਲੜਕੀ ਨੇ ਦੱਸਿਆ ਕਿ ਉਸ ਨੂੰ ਦਰਦ ਦੀਆਂ ਗੋਲੀਆਂ ਕਹਿ ਕੇ ਨਸ਼ੀਲੀਆਂ ਗੋਲੀਆਂ ਖੁਆ ਦਿੱਤੀਆਂ ਜਾਂਦੀਆਂ ਸੀ। ਕੁੱਟਮਾਰ ਤੋਂ ਬਾਅਦ ਦਰਦ ਘੱਟ ਕਰਨ ਲਈ ਉਹ ਉਸ ਨੂੰ ਇਹ ਗੋਲੀਆਂ ਖੁਆ ਰਹੇ ਸਨ। ਲੜਕੀ ਅਨੁਸਾਰ ਗੋਲੀਆਂ ਖਾਣ ਤੋਂ ਬਾਅਦ ਉਸ ਨੂੰ ਪਤਾ ਨਹੀਂ ਲੱਗਦਾ ਸੀ ਕਿ ਉਸ ਨਾਲ ਕੀ ਹੋ ਰਿਹਾ ਹੈ। ਸਾਰਾ ਦਿਨ ਉਹ ਨਸ਼ੇ ਦੀ ਹਾਲਤ ਵਿੱਚ ਰਹਿੰਦੀ ਸੀ।

ਇਹ ਵੀ ਪੜ੍ਹੋ: Harjot Bains Wedding News: ਵਿਆਹ ਦੇ ਬੰਧਨ 'ਚ ਬੱਝੇ ਹਰਜੋਤ ਬੈਂਸ-IPS ਜੋਤੀ ਯਾਦਵ, ਵੇਖੋ ਪਹਿਲੀ ਤਸਵੀਰ

ਲੜਕੀ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਸ਼ੱਕ ਸੀ ਕਿ ਉਸ ਦੀ ਬੇਟੀ ਨਾਲ ਕੁਝ ਠੀਕ ਨਹੀਂ ਹੋ ਰਿਹਾ ਹੈ। ਜਦੋਂ ਉਹ ਆਪਣੇ ਸਹੁਰੇ ਘਰ ਪਹੁੰਚੀ ਤਾਂ ਮਾਮਲਾ ਖੁੱਲ੍ਹ ਕੇ ਉਸ ਦੇ ਸਾਹਮਣੇ ਆਇਆ। ਇਸ ਤੋਂ ਬਾਅਦ ਧੀ ਨੂੰ ਲੁਧਿਆਣਾ ਲਿਆਂਦਾ ਗਿਆ ਅਤੇ ਸਾਹਨੇਵਾਲ ਥਾਣੇ ਵਿੱਚ ਜ਼ੀਰੋ ਐਫਆਈਆਰ ਤਹਿਤ ਕੇਸ ਦਰਜ ਕੀਤਾ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Trending news