ਪਠਾਨਕੋਟ ਆਰਮੀ ਕੈਂਟ ਗੇਟ 'ਤੇ ਵੱਡਾ ਬੰਬ ਧਮਾਕਾ, ਮਿਲੇ ਹੈਂਡ ਗ੍ਰਨੇਡ
Advertisement

ਪਠਾਨਕੋਟ ਆਰਮੀ ਕੈਂਟ ਗੇਟ 'ਤੇ ਵੱਡਾ ਬੰਬ ਧਮਾਕਾ, ਮਿਲੇ ਹੈਂਡ ਗ੍ਰਨੇਡ

ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਾਕੇ ਤੋਂ ਬਾਅਦ ਪਠਾਨਕੋਟ ਅਤੇ ਪੰਜਾਬ ਦੇ ਸਾਰੇ ਪੁਲਿਸ ਬਲਾਕਾਂ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਠਾਨਕੋਟ ਏਅਰ ਫੋਰਸ ਸਟੇਸ਼ਨ ਅਤੇ ਹੋਰ ਆਰਮੀ ਕੈਂਟ ਖੇਤਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਪਠਾਨਕੋਟ ਆਰਮੀ ਕੈਂਟ ਗੇਟ 'ਤੇ ਵੱਡਾ ਬੰਬ ਧਮਾਕਾ, ਮਿਲੇ ਹੈਂਡ ਗ੍ਰਨੇਡ
ਅਜੇ ਮਹਾਜਨ/ਚੰਡੀਗੜ: ਪੰਜਾਬ ਦੇ ਪਠਾਨਕੋਟ 'ਚ ਧੀਰਾ ਪੁਲ ਨੇੜੇ ਆਰਮੀ ਕੈਂਟ ਦੇ ਤ੍ਰਿਵੇਣੀ ਦੁਆਰ ਗੇਟ 'ਤੇ ਦੇਰ ਰਾਤ ਗ੍ਰੇਨੇਡ ਧਮਾਕਾ ਹੋਇਆ। ਸੂਤਰਾਂ ਨੇ ਦੱਸਿਆ ਕਿ ਬਾਈਕ ਸਵਾਰ ਅਣਪਛਾਤੇ ਲੋਕਾਂ ਨੇ ਇਹ ਗ੍ਰੇਨੇਡ ਸੁੱਟਿਆ। ਮੌਕੇ 'ਤੇ ਪੁੱਜੀ ਪੁਲਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਾਕੇ ਤੋਂ ਬਾਅਦ ਪਠਾਨਕੋਟ ਅਤੇ ਪੰਜਾਬ ਦੇ ਸਾਰੇ ਪੁਲਿਸ ਬਲਾਕਾਂ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਠਾਨਕੋਟ ਏਅਰ ਫੋਰਸ ਸਟੇਸ਼ਨ ਅਤੇ ਹੋਰ ਆਰਮੀ ਕੈਂਟ ਖੇਤਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

 
ਸੂਤਰਾਂ ਨੇ ਦੱਸਿਆ ਕਿ ਧਮਾਕੇ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਸਥਾਨਕ ਪੁਲਿਸ ਅਧਿਕਾਰੀਆਂ ਨੇ ਮੌਕੇ ਤੋਂ ਗ੍ਰੇਨੇਡ ਦੇ ਕੁਝ ਟੁਕੜੇ ਬਰਾਮਦ ਕੀਤੇ ਹਨ। ਘਟਨਾ ਦੀ ਜਾਂਚ ਜਾਰੀ ਹੈ। ਪਠਾਨਕੋਟ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ, "ਪਹਿਲੀ ਨਜ਼ਰ ਵਿੱਚ ਇਹ ਪਤਾ ਲੱਗਾ ਹੈ ਕਿ ਇੱਥੇ ਇੱਕ ਗ੍ਰਨੇਡ ਧਮਾਕਾ ਹੋਇਆ ਹੈ। ਅਗਲੇਰੀ ਜਾਂਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਮੋਟਰਸਾਈਕਲ ਲੰਘਿਆ, ਉਸੇ ਸਮੇਂ ਧਮਾਕਾ ਹੋ ਗਿਆ। ਸਾਨੂੰ ਚੰਗੀ ਸੀਸੀਟੀਵੀ ਫੁਟੇਜ ਮਿਲਣ ਦੀ ਉਮੀਦ ਹੈ।"

 
ਕਰੀਬ 6 ਸਾਲ ਪਹਿਲਾਂ 2 ਜਨਵਰੀ 2016 ਨੂੰ ਪਠਾਨਕੋਟ ਏਅਰ ਫੋਰਸ ਬੇਸ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਵਿੱਚ ਹਵਾਈ ਸੈਨਾ ਦੇ ਇੱਕ ਕਮਾਂਡੋ ਸਮੇਤ 6 ਜਵਾਨ ਸ਼ਹੀਦ ਹੋ ਗਏ ਸਨ। ਇਸ ਨੂੰ ਸੁਰੱਖਿਆ ਦੀ ਵੱਡੀ ਘਾਟ ਮੰਨਿਆ ਗਿਆ ਸੀ। ਸੁਰੱਖਿਆ ਬਲਾਂ ਨੇ ਹਮਲੇ ਤੋਂ ਬਾਅਦ ਕੀਤੀ ਕਾਰਵਾਈ ਵਿੱਚ 5 ਹਮਲਾਵਰਾਂ ਨੂੰ ਮਾਰ ਦਿੱਤਾ ਸੀ। ਸਾਰੇ ਅੱਤਵਾਦੀਆਂ ਨੇ ਭਾਰਤੀ ਫੌਜ ਦੀ ਵਰਦੀ ਪਾਈ ਹੋਈ ਸੀ ਅਤੇ ਉਹ ਏਅਰਫੋਰਸ ਸਟੇਸ਼ਨ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਏ।

 
WATCH LIVE TV 

 

Trending news