ਲਖੀਮਪੁਰ ਖੀਰੀ ਹਿੰਸਾ- ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ ਤੋਂ ਪੀੜਤ ਪਰਿਵਾਰ ਦੁਖੀ
Advertisement

ਲਖੀਮਪੁਰ ਖੀਰੀ ਹਿੰਸਾ- ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ ਤੋਂ ਪੀੜਤ ਪਰਿਵਾਰ ਦੁਖੀ

ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲਣ ਤੋਂ ਪੀੜਤ ਪਰਿਵਾਰ ਖੁਸ਼ ਨਹੀਂ, ਹਿੰਸਾ ਵਿੱਚ ਜਾਨ ਗੁਆਉਣ ਵਾਲੇ ਇੱਕ ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ।

ਲਖੀਮਪੁਰ ਖੀਰੀ ਹਿੰਸਾ- ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ ਤੋਂ ਪੀੜਤ ਪਰਿਵਾਰ ਦੁਖੀ

ਚੰਡੀਗੜ: ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਵਿਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਲੰਘੇ ਦਿਨੀਂ ਜ਼ਮਾਨਤ ਮਿਲ ਗਈ ਹੈ। ਜਿਸਤੋਂ ਬਾਅਦ ਹਿੰਸਾ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਦਾ ਦਰਦ ਸਾਹਮਣੇ ਆਇਆ ਹੈ, ਇਕ ਵੀਡੀਓ 'ਚ ਮ੍ਰਿਤਕਾਂ ਦੇ ਮਾਤਾ-ਪਿਤਾ ਰੋਂਦੇ ਹੋਏ ਦਿਖਾਈ ਦੇ ਰਹੇ ਹਨ।

 

ਜ਼ਮਾਨਤ ਮਿਲਣ ਤੋਂ ਬਾਅਦ ਪੀੜਤ ਪਰਿਵਾਰ ਦੁਖੀ

ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲਣ ਤੋਂ ਪੀੜਤ ਪਰਿਵਾਰ ਖੁਸ਼ ਨਹੀਂ, ਹਿੰਸਾ ਵਿੱਚ ਜਾਨ ਗੁਆਉਣ ਵਾਲੇ ਇੱਕ ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ। ਵੀਡੀਓ 'ਚ ਮ੍ਰਿਤਕ ਦੀ ਮਾਂ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਸਰਕਾਰ ਸਾਡਾ ਸਾਥ ਨਹੀਂ ਦੇਵੇਗੀ। ਦੁਖਿਆਰੀ ਮਾਂ ਨੇ ਰੋਂਦੇ ਹੋਏ ਆਪਣਾ ਦਰਦ ਬਿਆਨ ਕੀਤਾ ਕਿ ਜੇਕਰ ਸਰਕਾਰ ਉਹਨਾਂ ਦੇ ਨਾਲ ਹੁੰਦੀ ਤਾਂ ਹਥਿਆਰੇ ਨੂੰ ਜ਼ਮਾਨਤ ਨਾ ਮਿਲਦੀ। ਮਾਂ ਨੇ ਆਪਣੇ ਪੁੱਤਰ ਦੇ ਹਥਿਆਰੇ ਵਾਸਤੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।

ਇਸ ਦੇ ਨਾਲ ਹੀ ਮ੍ਰਿਤਕ ਕਿਸਾਨ ਦੇ ਪਿਤਾ ਨੇ ਕਿਹਾ ਕਿ ਸਾਨੂੰ ਇਸ ਸਰਕਾਰ ਤੋਂ ਪਹਿਲਾਂ ਵੀ ਕੋਈ ਉਮੀਦ ਨਹੀਂ ਸੀ ਅਤੇ ਹੁਣ ਵੀ ਕੋਈ ਉਮੀਦ ਨਹੀਂ ਹੈ। ਸਰਕਾਰ ਨੂੰ ਅਜਿਹੇ ਮਾਮਲਿਆਂ ਵਿੱਚ ਸੋਚ ਸਮਝ ਕੇ ਜ਼ਮਾਨਤ ਦੇਣੀ ਚਾਹੀਦੀ ਹੈ।

 

ਇਲਾਹਾਬਾਦ ਹਾਈਕੋਰਟ ਨੇ ਦਿੱਤੀ ਜ਼ਮਾਨਤ

ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਤੋਂ ਜ਼ਮਾਨਤ ਮਿਲੀ ਸੀ,  ਇਸ ਤੋਂ ਪਹਿਲਾਂ ਆਸ਼ੀਸ਼ ਮਿਸ਼ਰਾ ਨੇ ਆਪਣੀ ਜ਼ਮਾਨਤ ਲਈ ਹੇਠਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਪਰ ਉੱਥੇ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ। ਹਾਈਕੋਰਟ 'ਚ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਆਸ਼ੀਸ਼ ਮਿਸ਼ਰਾ ਦੇ ਵਕੀਲ ਸਲਿਲ ਸ਼੍ਰੀਵਾਸਤਵ ਨੇ ਜ਼ਮਾਨਤ ਮਿਲਣ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਗੱਡੀ ਨੂੰ ਆਸ਼ੀਸ਼ ਮਿਸ਼ਰਾ ਨਹੀਂ ਚਲਾ ਰਿਹਾ ਸੀ, ਸਗੋਂ ਹਰੀ ਓਮ ਮਿਸ਼ਰਾ ਚਲਾ ਰਿਹਾ ਸੀ ਅਤੇ ਉਹ ਗੱਡੀ 'ਚ ਸਵਾਰ ਸੀ।

 

WATCH LIVE TV 

Trending news