ਰਿੰਗ ਵਿਚ ਤਾਕਤ ਵਿਖਾਉਣ ਵਾਲੇ ਖਲੀ ਨੇ ਸਿਆਸਤ ਵਿਚ ਮਾਰੀ ਐਂਟਰੀ, ਭਾਜਪਾ ਵਿਚ ਸ਼ਾਮਿਲ, ਪੰਜਾਬ ਵਿਚ ਕਰਨਗੇ ਚੋਣ ਪ੍ਰਚਾਰ
Advertisement

ਰਿੰਗ ਵਿਚ ਤਾਕਤ ਵਿਖਾਉਣ ਵਾਲੇ ਖਲੀ ਨੇ ਸਿਆਸਤ ਵਿਚ ਮਾਰੀ ਐਂਟਰੀ, ਭਾਜਪਾ ਵਿਚ ਸ਼ਾਮਿਲ, ਪੰਜਾਬ ਵਿਚ ਕਰਨਗੇ ਚੋਣ ਪ੍ਰਚਾਰ

ਭਾਜਪਾ 'ਚ ਸ਼ਾਮਿਲ ਹੋਣ ਵਾਲੇ ਖਲੀ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਸਖਸ਼ੀਅਤ ਨੇ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਨੀਤੀ ਭਾਰਤ ਨੂੰ ਅੱਗੇ ਲੈ ਕੇ ਜਾਣ ਦੀ ਹੈ।

ਰਿੰਗ ਵਿਚ ਤਾਕਤ ਵਿਖਾਉਣ ਵਾਲੇ ਖਲੀ ਨੇ ਸਿਆਸਤ ਵਿਚ ਮਾਰੀ ਐਂਟਰੀ, ਭਾਜਪਾ ਵਿਚ ਸ਼ਾਮਿਲ, ਪੰਜਾਬ ਵਿਚ ਕਰਨਗੇ ਚੋਣ ਪ੍ਰਚਾਰ

ਚੰਡੀਗੜ: ਰੈਸਲਿੰਗ ਦੀ ਦੁਨੀਆਂ ਵਿਚ ਆਪਣੀ ਤਾਕਤ ਵਿਖਾਉਣ ਵਾਲੇ ਗ੍ਰੇਟ ਖਲੀ ਦਿ ਗ੍ਰੇਟ ਖਲੀ ਨੇ ਸਿਆਸਤ ਦੇ ਵਿਚ ਐਂਟਰੀ ਮਾਰ ਲਈ ਹੈ। ਖਲੀ ਭਾਰਤੀ ਜਨਤਾ ਪਾਰਟੀ ਦੇ ਕੁੰਨਬੇ ਵਿਚ ਸ਼ਾਮਿਲ ਹੋ ਗਏ ਹਨ। ਦਿੱਲੀ ਵਿਖੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਉਹਨਾਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ। ਖਲੀ ਰੈਸਲਿੰਗ ਦੀ ਦੁਨੀਆਂ ਦਾ ਵੱਡਾ ਨਾਂਅ ਹਨ, ਜੋ ਹੁਣ ਪੰਜਾਬ ਵਿਚ ਭਾਜਪਾ ਲਈ ਚੋਣ ਪ੍ਰਚਾਰ ਕਰਨਗੇ।

 

ਪ੍ਰਧਾਨ ਮੰਤਰੀ ਮੋਦੀ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋਏ ਖਲੀ

ਭਾਜਪਾ 'ਚ ਸ਼ਾਮਿਲ ਹੋਣ ਵਾਲੇ ਖਲੀ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਸਖਸ਼ੀਅਤ ਨੇ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਨੀਤੀ ਭਾਰਤ ਨੂੰ ਅੱਗੇ ਲੈ ਕੇ ਜਾਣ ਦੀ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਮੈਂ ਭਾਜਪਾ ਵਿਚ ਸ਼ਾਮਲ ਹੋਇਆ ਹਾਂ। ਪਾਰਟੀ ਜਿੱਥੇ ਵੀ ਮੇਰੀ ਡਿਊਟੀ ਲਵੇਗੀ, ਮੈਂ ਉਸ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।

 

ਕੌਣ ਹੈ ਦਿ ਗ੍ਰੇਟ ਖਲੀ

ਖਲੀ ਦਾ ਅਸਲੀ ਨਾਂ ਦਿਲੀਪ ਸਿੰਘ ਰਾਣਾ ਹੈ ਜੋ ਕਿ ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ।ਪਰ ਲੰਬੇ ਸਮੇਂ ਤੋਂ ਪੰਜਾਬ ਵਿਚ ਰਹਿ ਰਹੇ ਹਨ।ਖਲੀ ਨੇ ਪੰਜਾਬ ਪੁਲਿਸ ਵਿਚ ਵੀ ਆਪਣੀ ਸੇਵਾ ਨਿਭਾਈ। ਖਲੀ ਜਲੰਧਰ ਵਿੱਚ ਕਾਂਟੀਨੈਂਟਲ ਰੈਸਲਿੰਗ ਅਕੈਡਮੀ (CWE) ਚਲਾਉਂਦੇ ਹਨ। ਜਿੱਥੇ ਉਹ ਨੌਜਵਾਨਾਂ ਨੂੰ ਕੁਸ਼ਤੀ ਦੀ ਸਿਖਲਾਈ ਦਿੰਦੇ ਹਨ। ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਭਾਜਪਾ ਸੰਸਦ ਸੁਨੀਤਾ ਦੁੱਗਲ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। 7 ਫੁੱਟ 1 ਇੰਚ ਲੰਬਾ ਪਹਿਲਵਾਨ ਖਲੀ, "ਮੈਕਗਰੂਬਰ," "ਸਮਾਰਟ ਬਣੋ," ਅਤੇ "ਦ ਲੌਂਗੈਸਟ ਯਾਰਡ" ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕਾ ਹੈ। ਇਸ ਤੋਂ ਪਹਿਲਾਂ ਖਲੀ ਦੀਆਂ ਆਮ ਆਦਮੀ ਪਾਰਟੀ 'ਚ ਜਾਣ ਦੀਆਂ ਚਰਚਾਵਾਂ ਵੀ ਚੱਲੀਆਂ ਸਨ, ਪਰ ਖਲੀ ਨੇ ਇਹਨਾਂ ਦਾ ਖੰਡਨ ਕਰ ਦਿੱਤਾ ਸੀ।

 

ਖਲੀ ਪੰਜਾਬ 'ਚ ਪ੍ਰਚਾਰ ਕਰਨਗੇ

ਦਲੀਪ ਸਿੰਘ ਰਾਣਾ ਉਰਫ ਦ ਗ੍ਰੇਟ ਖਲੀ ਪੰਜਾਬ 'ਚ ਭਾਜਪਾ ਦਾ ਪ੍ਰਚਾਰ ਕਰਨਗੇ। ਉਨ੍ਹਾਂ ਜਲੰਧਰ ਦੀਆਂ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਸੋਸ਼ਲ ਮੀਡੀਆ ਰਾਹੀਂ ਕਈ ਵਾਰ ਆਵਾਜ਼ ਉਠਾਈ[ਉਹਨਾਂ ਨੇ ਇਸਤੋਂ ਪਹਿਲਾਂ 3 ਖੇਤੀ ਕਾਨੂੰਨ ਦਾ ਵਿਰੋਧ ਵੀ ਕੀਤਾ ਸੀ। ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਕਿਹਾ ਸੀ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਉਹ ਦੇਸ਼ ਦੇ ਹਰ ਕਿਸਾਨ ਦੇ ਨਾਲ ਖੜ੍ਹਾ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਸੜਕਾਂ 'ਤੇ ਆ ਰਹੇ ਹਨ। ਜੇਕਰ ਕਿਸਾਨਾਂ 'ਤੇ ਜ਼ਬਰਦਸਤੀ ਕੋਈ ਆਰਡੀਨੈਂਸ ਥੋਪਿਆ ਗਿਆ ਤਾਂ ਇਸੇ ਤਰ੍ਹਾਂ ਦੇ ਧਰਨੇ ਅਤੇ ਮੁਜ਼ਾਹਰੇ ਕੀਤੇ ਜਾਣਗੇ। ਦਲੀਪ ਸਿੰਘ ਰਾਣਾ ਨੇ ਕਿਹਾ ਸੀ ਕਿ ਮੈਂ ਕਿਸਾਨ ਦਾ ਪੁੱਤਰ ਹਾਂ। ਮੈਂ ਕਿਸਾਨਾਂ ਦੇ ਸੰਘਰਸ਼ ਅਤੇ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹਾਂ। ਕੇਂਦਰ ਸਰਕਾਰ ਨੂੰ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ।

 

WATCH LIVE TV 

Trending news