Kapil Sharma meets CM Bhagwant Mann: ਮੁੰਬਈ ਦੌਰੇ ‘ਤੇ ਗਏ ਪੰਜਾਬ ਸੀਐਮ ਨੇ ਕੀਤੀ ਕਪਿਲ ਸ਼ਰਮਾ ਨਾਲ ਮੁਲਾਕਾਤ, ਵੇਖੋ ਤਸਵੀਰਾਂ
Advertisement

Kapil Sharma meets CM Bhagwant Mann: ਮੁੰਬਈ ਦੌਰੇ ‘ਤੇ ਗਏ ਪੰਜਾਬ ਸੀਐਮ ਨੇ ਕੀਤੀ ਕਪਿਲ ਸ਼ਰਮਾ ਨਾਲ ਮੁਲਾਕਾਤ, ਵੇਖੋ ਤਸਵੀਰਾਂ

ਬੀਤੇ ਦਿਨੀਂ ਮੁੰਬਈ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ‘ਚ ਫਿਲਮ ਸਿਟੀ ਬਣਾਉਣ ਦਾ ਵੀ ਐਲਾਨ ਕੀਤਾ।

Kapil Sharma meets CM Bhagwant Mann: ਮੁੰਬਈ ਦੌਰੇ ‘ਤੇ ਗਏ ਪੰਜਾਬ ਸੀਐਮ ਨੇ ਕੀਤੀ ਕਪਿਲ ਸ਼ਰਮਾ ਨਾਲ ਮੁਲਾਕਾਤ, ਵੇਖੋ ਤਸਵੀਰਾਂ

Kapil Sharma meets Punjab CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਮੁੰਬਈ ਦੌਰੇ ‘ਤੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਨਾਲ ਮੁਲਾਕਾਤ ਕੀਤੀ। ਦੋਵਾਂ ਦੇ ਮੁਲਾਕਾਤ ਦੀਆਂ ਤਸਵੀਰਾਂ ਕੁਝ ਸਮਾਂ ਪਹਿਲਾਂ ਹੀ ਕਪਿਲ ਸ਼ਰਮਾ ਵੱਲੋਂ ਆਪਣੇ ਫੇਸਬੁੱਕ ਪੇਜ਼ ‘ਤੇ ਸਾਂਝੀ ਕੀਤੀਆਂ ਗਈਆਂ ਸਨ।

ਦੱਸ ਦਈਏ ਕਿ ਤਸਵੀਰ ਸਾਂਝੀ ਕਰਦਿਆਂ ਕਪਿਲ ਸ਼ਰਮਾ ਨੇ ਲਿਖਿਆ ਕਿ "ਕੱਲ ਸ਼ਾਮ ਮੁੰਬਈ ਚ ਵੱਡੇ ਵੀਰ ਅਤੇ ਮਾਣਯੋਗ ਮੁੱਖਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ @bhagwantmann1 ਹੋਰਾਂ ਨਾਲ ਬੜੇ ਲੰਮੇ ਸਮੇਂ ਬਾਦ ਮੁਲਾਕਾਤ ਹੋਈ,ਦਿਲ ਚ ਪਿਆਰ ਤੇ ਜੱਫੀ ਚ ਨਿੱਘ ਪਹਿਲਾਂ ਨਾਲੌ ਵੀ ਜਿਆਦਾ ਸੀ,ਕੁਝ ਪੁਰਾਣਿਆਂ ਯਾਦਾਂ ਸਾਂਝਿਆਂ ਕੀਤੀਆਂ,ਬੜੀ ਪਿਆਰੀ ਤੇ ਨਿੱਘੀ ਮੁਲਾਕਾਤ ਸੀ। ਤੁਹਾਡੇ ਪਿਆਰ,ਮਾਨ ਅਤੇ ਸਤਿਕਾਰ ਲਈ ਬਹੁਤ ਬਹੁਤ ਧੰਨਵਾਦ ਭਾਜੀ ਪਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖੇ ਸਾਡੇ ਵੀਰ ਨੂੰ love you"

ਬੀਤੇ ਦਿਨੀਂ ਮੁੰਬਈ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ‘ਚ ਫਿਲਮ ਸਿਟੀ ਬਣਾਉਣ ਦਾ ਵੀ ਐਲਾਨ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਬਾਲੀਵੁੱਡ ਅਤੇ ਪੰਜਾਬ ਦੀ ਫਿਲਮ ਇੰਡਸਟਰੀ ਇੱਕਠੇ ਕੰਮ ਕਰਨ।  

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਠੰਡ ਤੋਂ ਮਿਲੀ ਥੋੜੀ ਰਾਹਤ; ਹਿਮਾਚਲ 'ਚ ਬਰਫਬਾਰੀ ਲਈ ਯੈਲੋ ਅਲਰਟ

ਦੱਸ ਦਈਏ ਕਿ ਸ਼ਨੀਵਾਰ ਨੂੰ ਭਗਵੰਤ ਮਾਨ ਵੱਲੋਂ ਆਪਣੇ ਸਰਕਾਰ ਦੇ ਪ੍ਰੋਜੈਕਟ ਸਕੂਲਜ਼ ਆਫ ਐਮੀਨੈਂਸ ਦੀ ਸ਼ੁਰੂਆਤ ਕਰਦਿਆਂ ਕਿਹਾ ਗਿਆ ਕਿ ਇਹ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਇੱਕ ਵੱਡਾ ਕਦਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਦਮ ਸਿੱਖਿਆ ਖੇਤਰ ਵਿੱਚ ਇੱਕ ਵੱਡੀ ਛਾਲ ਹੈ।

ਦੱਸਣਯੋਗ ਹੈ ਕਿ ਸਕੂਲਜ਼ ਆਫ਼ ਐਮੀਨੈਂਸ ਪ੍ਰੋਜੈਕਟ ਲਈ 200 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀ ਕਲਪਨਾ ਕਰਦੇ ਹੋਏ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਨਾ ਹੈ। 

ਇਹ ਵੀ ਪੜ੍ਹੋ: Republic Day 2023: ਗਣਤੰਤਰ ਦਿਵਸ 'ਤੇ ਇਸ ਵਾਰ ਨਹੀਂ ਦੇਖਣ ਨੂੰ ਮਿਲੇਗੀ ਪੰਜਾਬ ਦੀ ਝਾਕੀ

(For more news apart from Kapil Sharma meeting Punjab CM Bhagwant Mann, stay tuned to Zee PHH)

Trending news