Kangana Ranaut ਨੇ Sidhu Moosewala ਦੇ ਗੀਤ 295 ‘ਤੇ ਕੀਤਾ ਡਾਂਸ, ਵੀਡੀਓ ਹੋਇਆ ਵਾਇਰਲ
Advertisement

Kangana Ranaut ਨੇ Sidhu Moosewala ਦੇ ਗੀਤ 295 ‘ਤੇ ਕੀਤਾ ਡਾਂਸ, ਵੀਡੀਓ ਹੋਇਆ ਵਾਇਰਲ

ਦੱਸ ਦਈਏ ਕਿ 295 ਗੀਤ ਸਿੱਧੂ ਦੇ ਧਮਾਕੇਦਾਰ ਬੋਲਾਂ ਕਰਕੇ ਸੁਰਖੀਆਂ 'ਚ ਸੀ, ਹੈ ਅਤੇ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਨੂੰ ਪੂਰੀ ਉਮੀਦ ਹੈ ਕਿ ਹਮੇਸ਼ਾ ਸੁਰਖੀਆਂ 'ਚ ਹੀ ਰਹੇਗਾ। 

Kangana Ranaut ਨੇ Sidhu Moosewala ਦੇ ਗੀਤ 295 ‘ਤੇ ਕੀਤਾ ਡਾਂਸ, ਵੀਡੀਓ ਹੋਇਆ ਵਾਇਰਲ

Kangana Ranaut dance video on Sidhu Moosewala song '295': ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰ ਕੰਗਨਾ ਰਣੌਤ, ਜੋ ਪਹਿਲਾਂ ਪੰਜਾਬ ਦੇ ਲੋਕਾਂ ਅਤੇ ਕਲਾਕਾਰਾਂ ਨਾਲ ਖਲਲ ਪਾਉਂਦੀ ਨਜ਼ਰ ਆਉਂਦੀ ਸੀ, ਉਸਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਕੰਗਨਾ ਰਣੌਤ ਇੱਕ ਪੰਜਾਬੀ ਗੀਤ ‘ਤੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਹ ਪੰਜਾਬੀ ਗੀਤ ਕਿਸੇ ਹੋਰ ਦਾ ਨਹੀਂ ਸਗੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 295 ਗੀਤ ਹੈ।  

ਦੱਸਣਯੋਗ ਹੈ ਕਿ ਕੰਗਨਾ ਰਣੌਤ ਨੇ ਪੰਜਾਬੀਆਂ ਦੇ ਦਿਲਾਂ ‘ਚ ਆਪਣੀ ਇੱਕ ਵਿਲੱਖਣ ਛਵੀ ਬਣਾਈ ਹੋਈ ਹੈ ਹਾਲਾਂਕਿ ਇਹ ਵੀਡੀਓ ਜਿਸ ਵਿੱਚ ਉਹ ਸਿੱਧੂ ਮੂਸੇਵਾਲਾ ਦੇ ਗੀਤ 295 ‘ਤੇ ਡਾਂਸ ਕਰ ਰਹੀ ਹੈ, ਲੋਕ ਇਸ ਵੀਡੀਓ ਨੂੰ ਦੇਖ ਕੇ ਖੁਸ਼ ਹੋ ਰਹੇ ਹਨ।  

ਦੱਸ ਦਈਏ ਕਿ 295 ਗੀਤ ਸਿੱਧੂ ਦੇ ਧਮਾਕੇਦਾਰ ਬੋਲਾਂ ਕਰਕੇ ਸੁਰਖੀਆਂ 'ਚ ਸੀ, ਹੈ ਅਤੇ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਨੂੰ ਪੂਰੀ ਉਮੀਦ ਹੈ ਕਿ ਹਮੇਸ਼ਾ ਸੁਰਖੀਆਂ 'ਚ ਹੀ ਰਹੇਗਾ। 

ਸਿੱਧੂ ਮੂਸੇਵਾਲਾ 295 ਗੀਤ ਸਿਰਫ ਪੰਜਾਬੀਆਂ ਨੇ ਹੀ ਨਹੀਂ, ਸਗੋਂ ਬਾਲੀਵੁੱਡ ਦੇ ਪ੍ਰਸਿੱਧ ਕਲਾਕਾਰਾਂ ਨੇ ਵੀ ਖੂਬ ਪਸੰਦ ਕੀਤਾ ਸੀ। ਕਈ ਦਿੱਗਜ਼ ਕਲਾਕਾਰਾਂ ਨੇ 295 ਗੀਤ ਨਾਲ ਵੱਖ-ਵੱਖ ਤਰ੍ਹਾਂ ਦੀਆਂ ਸਟੋਰੀਆਂ ਆਪਣੇ ਇੰਸਟਾਗ੍ਰਾਮ ‘ਤੇ ਪਾਈਆਂ ਸਨ। 

ਕਿਉਂਕਿ ਸਿੱਧੂ ਮੂਸੇਵਾਲਾ ਦੀ ਤਰ੍ਹਾਂ, ਕੰਗਨਾ ਰਣੌਤ ਵੀ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ ਤਾਂ ਲੋਕਾਂ ਵੱਲੋਂ ਕਿਆਸ ਲਗਾਏ ਜਾ ਰਹੇ ਹਨ ਕਿ ਜਿਸ ਬੋਲਾਂ 'ਤੇ ਉਹ ਝੂਮ ਰਹੀ ਹੈ ਉਹ ਉਸਦੀ ਪੇਸ਼ੇਵਰ ਜ਼ਿੰਦਗੀ ਲਈ ਢੁਕਵੀਂ ਹੈ।

ਇਹ ਵੀ ਪੜ੍ਹੋ: 'Pariksha Pe Charcha' 2023 ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ "ਚੀਟਿੰਗ ਕਰਨ ਵਾਲਾ ਜ਼ਿੰਦਗੀ 'ਚ ਕਦੇ ਵੀ ਪਾਸ ਨਹੀਂ ਹੋ ਸਕਦਾ"

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕੋਈ ਬਾਲੀਵੁੱਡ ਕਲਾਕਾਰ ਸਿੱਧੂ ਦੇ ਗਾਣੇ ‘ਤੇ ਨੱਚਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਦਾ ਵੀ ਇੱਕ ਇਵੈਂਟ ਦੌਰਾਨ ਸਟੇਜ ਦੇ ਪਿੱਛੇ ਸਿੱਧੂ ਦੇ ਗੀਤ 'ਤੇ ਡਾਂਸ ਕਰਦੇ ਹੋਏ ਦਾ ਵੀਡੀਓ ਸਾਹਮਣੇ ਆਇਆ ਸੀ।  

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸਦੀ ਦੁਖਦਾਈ ਮੌਤ 'ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀ ਅਤੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਗਏ ਸਨ।

ਇਹ ਵੀ ਪੜ੍ਹੋ:  Rahul Gandhi Security breach: ਕਾਂਗਰਸ ਦਾ ਇਲਜ਼ਾਮ, ਜੰਮੂ-ਕਸ਼ਮੀਰ 'ਚ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਵਿੱਚ ਹੋਈ ਕੁਤਾਹੀ

Kangana Ranaut dance video on Sidhu Moosewala song '295', Watch Video: 

Trending news