ਆਪਣੀ ਹੀ ਪਾਰਟੀ 'ਚ ਚੰਨੀ ਦੀ ਬੇਇਜ਼ਤੀ- ਕਿਸੇ ਨੇ ਹੱਥ ਮਿਲਾਉਣ ਤੋਂ ਕੀਤੀ ਨਾਂਹ, ਕਿਸੇ ਨੇ ਕਿਹਾ ਪਾਰਟੀ ਚੋਂ ਕੱਢੋ
Advertisement

ਆਪਣੀ ਹੀ ਪਾਰਟੀ 'ਚ ਚੰਨੀ ਦੀ ਬੇਇਜ਼ਤੀ- ਕਿਸੇ ਨੇ ਹੱਥ ਮਿਲਾਉਣ ਤੋਂ ਕੀਤੀ ਨਾਂਹ, ਕਿਸੇ ਨੇ ਕਿਹਾ ਪਾਰਟੀ ਚੋਂ ਕੱਢੋ

ਲੰਘੇ ਦਿਨ ਦੀ ਪੰਜਾਬ ਕਾਂਗਰਸ ਦੀ ਮੀਟਿੰਗ ਵਿਚ ਚੰਨੀ ਦੀ ਇਸ ਕਦਰ ਬੇਇਜ਼ਤੀ ਕੀਤੀ ਗਈ ਕਿ ਬੱਸੀ ਪਠਾਣਾਂ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੇ ਚੰਨੀ ਨਾਲ ਹੱਥ ਨਹੀਂ ਮਿਲਾਇਆ।

ਆਪਣੀ ਹੀ ਪਾਰਟੀ 'ਚ ਚੰਨੀ ਦੀ ਬੇਇਜ਼ਤੀ- ਕਿਸੇ ਨੇ ਹੱਥ ਮਿਲਾਉਣ ਤੋਂ ਕੀਤੀ ਨਾਂਹ, ਕਿਸੇ ਨੇ ਕਿਹਾ ਪਾਰਟੀ ਚੋਂ ਕੱਢੋ

ਚੰਡੀਗੜ: 2017 ਵਿਚ ਪੰਜਾਬ ਵਿਧਾਨ ਸਭਾ ਦੀਆਂ 77 ਸੀਟਾਂ ਹਾਸਲ ਕਰਨ ਵਾਲੀ ਕਾਂਗਰਸ ਹੁਣ ਮਹਿਜ਼ 18 ਸੀਟਾਂ 'ਤੇ ਸਿਮਟ ਗਈ। ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੀ ਅੰਦਰੂਨੀ ਖਾਨਜੰਗੀ ਹੋਰ ਵੀ ਵਧ ਗਈ। ਚਰਨਜੀਤ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਨੂੰ ਹੱਥਾਂ 'ਤੇ ਚੁੱਕਣ ਵਾਲੇ ਕਾਂਗਰਸੀ ਆਗੂਆਂ ਨੂੰ ਹੁਣ ਚੰਨੀ ਰੜਕ ਰਹੇ ਹਨ। ਇਥੋਂ ਤੱਕ ਕਿ ਪਾਰਟੀ ਦੀ ਹੋਈ ਹਾਰ ਦਾ ਠੀਕਰਾ ਚੰਨੀ ਸਿਰ ਭੰਨਿਆ ਜਾ ਰਿਹਾ ਹੈ। ਕਦੇ ਗਰੀਬ ਅਤੇ ਇਮਾਦਨਾਰ ਕਹਾਏ ਵਾਲੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸੀ ਆਗੂ ਹੁਣ ਹਾਰ ਦਾ ਕਾਰਨ ਮੰਨ ਕੇ ਬੈਠੇ ਹਨ। ਇਨ੍ਹਾਂ ਹੀ ਨਹੀਂ ਪੰਜਾਬ ਕਾਂਗਰਸ ਦੀਆਂ ਮੀਟਿੰਗਾਂ ਵਿਚ ਚੰਨੀ ਨਾਲ ਬਦਸਲੂਕੀ ਵੀ ਕੀਤੀ ਜਾ ਰਹੀ ਹੈ।

 

 

ਗੁਰਪ੍ਰੀਤ ਸਿੰਘ ਜੀ.ਪੀ. ਨੇ ਚੰਨੀ ਨਾਲ ਨਹੀਂ ਮਿਲਾਇਆ ਹੱਥ

 

 

ਲੰਘੇ ਦਿਨ ਦੀ ਪੰਜਾਬ ਕਾਂਗਰਸ ਦੀ ਮੀਟਿੰਗ ਵਿਚ ਚੰਨੀ ਦੀ ਇਸ ਕਦਰ ਬੇਇਜ਼ਤੀ ਕੀਤੀ ਗਈ ਕਿ ਬੱਸੀ ਪਠਾਣਾਂ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੇ ਚੰਨੀ ਨਾਲ ਹੱਥ ਨਹੀਂ ਮਿਲਾਇਆ। ਦਰਅਸਲ ਚੰਨੀ ਦਾ ਭਰਾ ਬੱਸੀ ਪਠਾਣਾਂ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਖਿਲਾਫ਼ ਆਜ਼ਾਦ ਚੋਣ ਲੜ ਰਿਹਾ ਸੀ ਜਿਸਦਾ ਗੁੱਸਾ ਜੀ.ਪੀ ਨੇ ਹਾਰਨ ਤੋਂ ਬਾਅਦ ਚੰਨੀ ਅਤੇ ਉਹਨਾਂ ਦੇ ਭਰਾ ਡਾ. ਮਨੋਹਰ ਸਿੰਘ 'ਤੇ ਕੱਢਿਆ। ਜੀ.ਪੀ. ਦਾ ਇਲਜ਼ਾਮ ਹੈ ਕਿ ਚੰਨੀ ਨੇ ਉਹਨਾਂ ਨੂੰ ਹਰਾਉਣ ਲਈ ਜਾਣਬੁੱਝ ਕੇ ਆਪਣੇ ਭਰਾ ਨੂੰ ਉਥੋਂ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਉਤਾਰਿਆ ਸੀ ਅਤੇ ਚੰਨੀ ਨੇ ਵੋਟਾਂ ਵੇਲੇ ਆਪਣੇ ਭਰਾ ਦੀ ਹਲਕੇ ਵਿਚ ਹਿਮਾਇਤ ਕੀਤੀ। ਇਹੀ ਕਾਰਨ ਰਿਹਾ ਕਿ ਮੀਟਿੰਗ ਵਿਚ ਜਦੋਂ ਚੰਨੀ ਨੇ ਜੀ.ਪੀ. ਨਾਲ ਹੱਥ ਮਿਲਾਉਣ ਲਈ ਅੱਗੇ ਵਧਾਇਆ ਤਾਂ ਜੀ.ਪੀ. ਤਲਖੀ ਨਾਲ ਬੋਲੇ ਕਿ ਤੁਸੀ ਮੈਨੂੰ ਹਰਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੁਣ ਹੱਥ ਮਿਲਾਉਣ ਦਾ ਕੀ ਫਾਇਦਾ।ਹਾਲਾਂਕਿ ਇਹ ਸੀਟ ਵੀ ਬਾਕੀ ਸੀਟਾਂ ਵਾਂਗ ਆਮ ਆਦਮੀ ਪਾਰਟੀ ਦੇ ਹਿੱਸੇ ਆਈ।

 

 

ਜੀ.ਪੀ. ਨੇ ਚੰਨੀ ਪਾਰਟੀ ਚੋਂ ਕੱਢਣ ਦੀ ਕੀਤੀ ਮੰਗ

ਬੱਸੀ ਪਠਾਣਾ ਤੋਂ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੇ ਕਿਹਾ ਕਿ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਸਭ ਤੋਂ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੂੰ ਗੁੰਮਰਾਹ ਕੀਤਾ ਗਿਆ। ਉਨ੍ਹਾਂ ਚੰਨੀ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚੰਨੀ ਗਰੀਬ ਨਹੀਂ ਹੈ, ਖਰੜ ਵਿਚ ਉਸ ਦਾ ਮਹਿਲ ਦੇਖਿਆ ਜਾ ਸਕਦਾ ਹੈ।

 

WATCH LIVE TV 

 

Trending news