ਕਿਵੇਂ ਬਣਦਾ ਹੈ ਗੰਨੇ ਤੋਂ ਗੁੜ, ਤੁਸੀ ਵੀ ਜਾਣੋ
Advertisement

ਕਿਵੇਂ ਬਣਦਾ ਹੈ ਗੰਨੇ ਤੋਂ ਗੁੜ, ਤੁਸੀ ਵੀ ਜਾਣੋ

ਗੁੜ ਮੁੱਖ ਤੌਰ ਤੇ ਮਨੁੱਖ ਦੀ ਵਰਤੋ ਲਈ ਹੈ, ਇਸ ਦਾ ਉਪਯੋਗ ਮਿੱਠੀਆ ਵਸਤੂਆਂ ਬਣਾਉਣ ਵਿੱਚ ਕੀਤਾ ਜਾਂਦਾ ਹੈ। ਇਸ ਦਾ ਸੇਵਨ ਕੱਚੇ ਰੂਪ ਵਿੱਚ ਵੀ ਕੀਤਾ ਜਾਂਦਾ ਹੈ। ਗੁੜ ਦੀ ਵਰਤੋਂ ਸ਼ਰਾਬ ਅਤੇ ਆਯੁਰਵੈਦਿਕ ਦਵਾਈਆ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। 

ਕਿਵੇਂ ਬਣਦਾ ਹੈ ਗੰਨੇ ਤੋਂ ਗੁੜ, ਤੁਸੀ ਵੀ ਜਾਣੋ

ਚੰਡੀਗੜ੍ਹ- ਗੁੜ ਮੁੱਖ ਤੌਰ ਤੇ ਮਨੁੱਖ ਦੀ ਵਰਤੋ ਲਈ ਹੈ, ਇਸ ਦਾ ਉਪਯੋਗ ਮਿੱਠੀਆ ਵਸਤੂਆਂ ਬਣਾਉਣ ਵਿੱਚ ਕੀਤਾ ਜਾਂਦਾ ਹੈ। ਇਸ ਦਾ ਸੇਵਨ ਕੱਚੇ ਰੂਪ ਵਿੱਚ ਵੀ ਕੀਤਾ ਜਾਂਦਾ ਹੈ। ਗੁੜ ਦੀ ਵਰਤੋਂ ਸ਼ਰਾਬ ਅਤੇ ਆਯੁਰਵੈਦਿਕ ਦਵਾਈਆ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਗੁੜ ਦਾ ਉਪਯੋਗ ਫੂਡ ਪ੍ਰੋਸੈਸਿੰਗ ਉਦਯੋਗ ਕੰਨਫੈਕਸ਼ਨਰੀ ਵਸਤੂਆਂ, ਟੋਫੀਆਂ, ਚਾਕਲੇਟਸ, ਚਿੰਗਮ ਆਦਿ ਲਈ ਵੀ ਕੀਤਾ ਜਾਂਦਾ ਹੈ।

 ਗੁੜ ਬਣਾਉਣ ਦੀ ਤਕਨੀਕ

ਗੁੜ ਗੰਨੇ ਦਾ ਕੁਦਰਤੀ ਉਤਪਾਦ ਹੈ ਅਤੇ ਖੰਡ ਦਾ ਇੱਕ ਅਣਸੋਧਿਆ ਪਦਾਰਥ ਹੈ ਜੋ ਕਿ ਤੱਤਾਂ ਅਤੇ ਵਿਟਾਮਿਨਾਂ ਦਾ ਵੀ ਭਰਪੂਰ ਸਰੋਤ ਹੈ। ਗੁੜ ਗੰਨੇ ਦੇ ਰਸ ਤੋਂ ਬਣਾਇਆ ਜਾਂਦਾ ਹੈ। ਭਾਰਤ ਵਿੱਚ ਕੁੱਲ ਗੰਨੇ ਦੇ ਉਤਪਾਦਨ ਦਾ 36 ਪ੍ਰਤੀਸ਼ਤ ਗੁੜ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ। ਗੁੜ ਬਣਾਉਣ ਦਾ ਸਹੀ ਸਮਾਂ ਨਵੰਬਰ ਤੋਂ ਲੈ ਕੇ ਅਪ੍ਰੈਲ ਤੱਕ ਹੁੰਦਾ ਹੈ।

ਗੰਨੇ ਦਾ ਰਸ ਕੱਢਣਾ

ਗੰਨੇ ਦੀ ਕਟਾਈ ਅਤੇ ਸਫ਼ਾਈ ਤੋਂ ਬਾਅਦ ਇਸ ਦਾ ਰਸ 24 ਘੰਟਿਆਂ ਅੰਦਰ ਹੀ ਕੱਢ ਲੈਣਾ ਚਾਹੀਦਾ ਹੈ। ਰਸ ਕੱਢਣ ਉਪਰੰਤ ਰਸ ਨੂੰ ਮਲਮਲ ਦੇ ਕੱਪੜੇ ਨਾਲ ਪੁਣ ਕੇ ਇਸ ਵਿੱਚੋਂ ਗੰਨੇ ਅਤੇ ਹੋਰ ਨਾ ਵਰਤਣ ਯੋਗ ਚੀਜ਼ਾਂ ਆਦਿ ਬਾਹਰ ਕੱਢੋ। ਗੁੜ ਬਣਾਉਣ ਲਈ ਹਮੇਸ਼ਾ ਗੰਨੇ ਦਾ ਹੇਠਲਾ 2/3 ਭਾਗ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਹੇਠਲੇ ਭਾਗ ਵਿੱਚ ਸੂਕਰੋਜ (ਖੰਡ) ਦੀ ਮਾਤਰਾ ਵਧੇਰੇ ਹੁੰਦੀ ਹੈ।

ਰਸ ਨੂੰ ਸੰਘਣਾ ਕਰਨਾ

ਰਸ ਦੀ ਸਫਾਈ ਕਰਨ ਬਾਅਦ ਇਸ ਨੂੰ ਉਬਾਲਣ ਵਾਲੇ ਕੜਾਹੇ ਵਿੱਚ ਪਾਇਆ ਜਾਂਦਾ ਹੈ। ਇਸ ਕੜਾਹੇ ਨੂੰ ਉਸ ਦੀ ਸਮਰੱਥਾ ਦੇ 1/3 ਹਿੱਸੇ ਤੱਕ ਭਰਨ ਉਪਰੰਤ ਇਸ ਨੂੰ ਮੱਠੇ-ਮੱਠੇ ਸੇਕ ‘ਤੇ ਗਰਮ ਕੀਤਾ ਜਾਂਦਾ ਹੈ ਤਾਂ ਜੋ ਰਸ ਦਾ ਤਾਪਮਾਨ 85 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇ। ਇਸ ਤਾਪਮਾਨ ਦੇ ਰਸ ਵਿੱਚੋਂ ਨਾਈਟ੍ਰੋਜਨ ਭਰਪੂਰ ਤੱਤ ਅਤੇ ਹੋਰ ਅਣਚਾਹੇ ਪਦਾਰਥ ਇੱਕ ਝੱਗ ਦੀ ਤਰ੍ਹਾਂ ਰਸ ਉੱਪਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਉੱਪਰ ਆਈ ਹੋਈ ਝੱਗ ਨੂੰ ਸਾਫ਼ ਕਰਨ ਉਪਰੰਤ ਰਸ ਨੂੰ ਤੇਜ਼ ਤਾਪਮਾਨ ‘ਤੇ ਉਬਾਲਿਆ ਜਾਂਦਾ ਹੈ।

ਭੇਲੀਆਂ ਬਣਾਉਣਾ

ਜਦੋਂ ਪੱਤ ਤਿਆਰ ਹੋ ਜਾਵੇ ਤਾਂ ਇਸ ਨੂੰ ਤੁਰੰਤ ਐਲੂਮੀਨੀਅਮ, ਮਿੱਟੀ ਜਾਂ ਲੱਕੜੀ ਦੀ ਬਣੀ ਗੰਡ (ਬਰਤਨ) ਵਿੱਚ ਪਾ ਦਿਓ। ਜੋ ਕਿ ਪੱਤ ਦੇ ਠੰਢੇ ਹੋਣ ਅਤੇ ਚੰਗਾ ਕਣ ਬਣਨ ਲਈ ਸਹਾਈ ਹੁੰਦਾ ਹੈ। ਪੱਤ ਨੂੰ ਬਰਤਨ ਵਿੱਚ ਠੰਢਾ ਹੋਣ ਲਈ ਕੁੱਝ ਸਮੇਂ ਲਈ ਛੱਡ ਦਿਓ। ਜਦੋਂ ਪੱਤ ਭੇਲੀਆਂ ਬਣਾਉਣ ਯੋਗ ਹੋ ਜਾਵੇ ਤਾਂ ਲੋਹੇ ਦੀ ਬਣੀ ਖੁਰਪੀ ਨਾਲ ਮਨ- ਭਾਉਂਦੇ ਆਕਾਰ ਦੀਆਂ ਭੇਲੀਆਂ ਬਣਾ ਲਓ।

WATCH LIVE TV

Trending news