ਪਾਕਿਸਤਾਨ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦਾ, 2 ਸਾਲ ਪਹਿਲਾਂ ਮੇਰਾ ਕਿਹਾ, ਅੱਜ ਸੱਚ ਹੋ ਰਿਹਾ: ਕੈਪਟਨ
Advertisement

ਪਾਕਿਸਤਾਨ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦਾ, 2 ਸਾਲ ਪਹਿਲਾਂ ਮੇਰਾ ਕਿਹਾ, ਅੱਜ ਸੱਚ ਹੋ ਰਿਹਾ: ਕੈਪਟਨ

ਕੈਪਟਨ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਨੇ ਭੇਜਿਆ ਹੈ, ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦਾ ਹੈ। 

ਪਾਕਿਸਤਾਨ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦਾ, 2 ਸਾਲ ਪਹਿਲਾਂ ਮੇਰਾ ਕਿਹਾ, ਅੱਜ ਸੱਚ ਹੋ ਰਿਹਾ: ਕੈਪਟਨ

ਚੰਡੀਗੜ੍ਹ: ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਭਾਜਪਾ ਦੇ ਮੁੱਖ ਦਫ਼ਤਰ ਸੈਕਟਰ 37 ਵਿਖੇ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ’ਚ ਪੰਜਾਬ ਲੋਕ ਕਾਂਗਰਸ ਦੇ ਵਰਕਰ ਭਾਜਪਾ ’ਚ ਸ਼ਾਮਲ ਹੋਏ।

 

ਇਸ ਪ੍ਰੋਗਰਾਮ ਦੌਰਾਨ ਕੈਪਟਨ ਨੇ ਸੂਬਾ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਪੰਜਾਬ ਸਰਕਾਰ ਸੂਬੇ ’ਚ ਕਾਨੂੰਨ ਵਿਵਸਥਾ (Law & order) ਦੇ ਮਾਮਲੇ ’ਤੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। 

ਅੰਮ੍ਰਿਤਪਾਲ ਸਿੰਘ ਨੂੰ ਦੁਬਈ ਤੋਂ ਪਾਕਿਸਤਾਨ ਨੇ ਭੇਜਿਆ: ਕੈਪਟਨ
ਕੈਪਟਨ ਨੇ ਕਿਹਾ ਕਿ ਜਦੋਂ ਜੂਨ ਮਹੀਨੇ ਦੌਰਾਨ ਉਹ ਆਪਣੀ ਰੀੜ ਦੀ ਹੱਡੀ ਦਾ ਇਲਾਜ ਕਰਵਾਉਣ ਲਈ ਇੰਗਲੈਂਡ ਗਏ ਸਨ। ਉਸ ਸਮੇਂ ਅੰਮ੍ਰਿਤਪਾਲ ਦਾ ਨਾਮੋ-ਨਿਸ਼ਾਨ ਨਹੀਂ ਸੀ। ਕੈਪਟਨ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਨੇ ਭੇਜਿਆ ਹੈ, ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਅੰਮ੍ਰਿਤਪਾਲ ਦੇ ਮਾਮਲੇ ਨੂੰ ਪੰਜਾਬ ਸਰਕਾਰ (Punjab Government) ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਭਾਰਤ ਸਰਕਾਰ ਵੀ ਇਸ ’ਤੇ ਕਾਰਵਾਈ ਕਰੇਗੀ। 

fallback

 2 ਸਾਲ ਪਹਿਲਾਂ ਮੇਰੀ ਗੱਲ ’ਤੇ ਕੋਈ ਯਕੀਨ ਨਹੀ ਕਰਦਾ ਸੀ: ਕੈਪਟਨ 
ਉਨ੍ਹਾਂ ਮੀਡੀਆ ’ਤੇ ਵੀ ਚੁਟਕੀ ਲੈਂਦਿਆ ਕਿਹਾ ਕਿ ਜਦੋਂ 2 ਸਾਲ ਪਹਿਲਾਂ ਉਨ੍ਹਾਂ ਨੇ ਅਗਾਹ ਕੀਤਾ ਸੀ ਤਾਂ ਪੱਤਰਕਾਰ ਵੀ ਉਨ੍ਹਾਂ ਦੀ ਗੱਲ ’ਤੇ ਹੱਸਦੇ ਸਨ, ਭਾਵ ਕਿਸੇ ਨੇ ਉਨ੍ਹਾਂ ਦੀ ਗੱਲ ਨੂੰ ਸੰਜਿਦਗੀ ਨਾਲ ਨਹੀਂ ਲਿਆ। ਪਰ ਅੱਜ ਆਏ ਦਿਨ ਪਾਕਿਸਤਾਨ ਵਲੋਂ ਲਗਾਤਾਰ ਡਰੋਨਜ਼ ਭੇਜੇ ਜਾ ਰਹੇ ਹਨ। ਕੈਪਟਨ ਨੇ ਕਿਹਾ ਕਿ ਡਰੋਨ ਰਾਹੀਂ ਜਿਹੜੇ ਹਥਿਆਰ ਭੇਜੇ ਜਾ ਰਹੇ ਹਨ, ਉਨ੍ਹਾਂ ਹਥਿਆਰਾਂ ਦੀ ਮਦਦ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

 

Trending news