ਸਰਦੂਲਗੜ ਤੋਂ 'ਆਪ' ਉਮੀਦਵਾਰ ਦੇ ਖਿਲਾਫ਼ ਦਰਜ ਹੋਈ FIR
Advertisement

ਸਰਦੂਲਗੜ ਤੋਂ 'ਆਪ' ਉਮੀਦਵਾਰ ਦੇ ਖਿਲਾਫ਼ ਦਰਜ ਹੋਈ FIR

ਸਰਦੂਲਗੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਖਿਲਾਫ ਥਾਣਾ ਝੂਨੀਰ ਵਿਖੇ ਧਾਰਾ 188, 171 (ਐਚ) IPC ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸਰਦੂਲਗੜ ਤੋਂ 'ਆਪ' ਉਮੀਦਵਾਰ ਦੇ ਖਿਲਾਫ਼ ਦਰਜ ਹੋਈ FIR

ਵਿਨੋਦ ਗੋਇਲ/ਮਾਨਸਾ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਾਗੂ ਹੋਏ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਹਲਕਾ ਸਰਦੂਲਗੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਖਿਲਾਫ ਥਾਣਾ ਝੂਨੀਰ ਵਿਖੇ ਧਾਰਾ 188, 171 (ਐਚ) IPC ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

 

ਬਣਾਂਵਾਲੀ ਨੇ ਕਿਥੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ

 

ਸਰਦੂਲਗੜ ਦੇ ਰਿਟਰਨਿੰਗ ਅਧਿਕਾਰੀ ਕਮ ਐਸ.ਡੀ.ਐਮ. ਮਨੀਸ਼ਾ ਰਾਣਾ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਚੋਣਾਂ ਦੌਰਾਨ ਰੋਡ ਸ਼ੋਅ ’ਤੇ ਰੋਕ ਲਗਾਈ ਗਈ ਹੈ, ਪਰ ਬੀਤੇ ਦਿਨੀਂ ਸਰਦੂਲਗੜ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਹਾਜ਼ਰੀ ਵਿੱਚ ਪਿੰਡ ਫੱਤਾ ਮਾਲੂਕਾ ਅਤੇ ਝੁਨੀਰ ਨੇੜੇ ਵੱਡੀ ਗਿਣਤੀ ਵਿੱਚ ਮੋਟਰਸਾਇਕਲ ਸਮੇਤ ਹੋਰਨਾਂ ਵਾਹਨਾਂ ’ਤੇ ਝੰਡੇ ਲਗਾ ਕੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਰੋਡ ਸ਼ੋਅ ਕਰ ਰਹੇ ਸਨ। ਜਿਸ 'ਤੇ ਕਾਰਵਾਈ ਕਰਦਿਆਂ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਖਿਲਾਫ਼ ਥਾਣਾ ਝੁਨੀਰ ਵਿਖੇ ਧਾਰਾ 188, 171 (ਐਚ) IPV ਤਹਿਤ FIR ਨੰਬਰ 20 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

'ਆਪ' ਉਮੀਦਵਾਰ ਦਾ ਕੀ ਹੈ ਕਹਿਣਾ

 

ਉਧਰ ਆਪ ਉਮੀਦਵਾਰ ਨੇ ਦਰਜ ਹੋਏ ਮਾਮਲੇ ਨੂੰ ਗਲਤ ਦੱਸਿਆ ਹੈ, ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦੀ ਕੋਈ ਵੀ ਉਲੰਘਣਾ ਨਹੀਂ ਕੀਤੀ ਗਈ, ਪਿੰਡ ਫੱਤਾ ਮਾਲੂਕਾ ਵੱਡਾ ਪਿੰਡ ਹੈ ਅਤੇ ਵਰਕਰ ਖੁਸ਼ੀ ਵਿੱਚ ਸਾਨੂੰ ਅਗਿਓਂ ਲੈਣ ਆਏ ਸਨ, ਜਿਸਨੂੰ ਇਹਨਾਂ ਨੇ ਰੋਡ ਸ਼ੋਅ ਬਣਾ ਦਿੱਤਾ,  ਜਦਕਿ ਦੂਸਰੇ ਉਮੀਦਵਾਰ ਸ਼ਰੇਆਮ ਰੋਡ ਸ਼ੋਅ ਕੱਢ ਰਹੇ ਹਨ ਅਤੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

Trending news