ਕਿਸਾਨਾਂ ਦੀ ਹੁਣ ਪੰਜਾਬ ਸਰਕਾਰ ਨੂੰ ਚੇਤਾਵਨੀ, ਹੁਣ ਪੰਜਾਬ ਵਿਚ ਸ਼ੁਰੂ ਹੋਵੇਗਾ ਕਿਸਾਨੀ ਸੰਘਰਸ਼
Advertisement

ਕਿਸਾਨਾਂ ਦੀ ਹੁਣ ਪੰਜਾਬ ਸਰਕਾਰ ਨੂੰ ਚੇਤਾਵਨੀ, ਹੁਣ ਪੰਜਾਬ ਵਿਚ ਸ਼ੁਰੂ ਹੋਵੇਗਾ ਕਿਸਾਨੀ ਸੰਘਰਸ਼

ਕਿਰਤੀ ਕਿਸਾਨ ਯੂਨੀਅਨ ਨੇ ਕਰਜਾਈ ਕਿਸਾਨਾਂ ਦੇ ਗ੍ਰਿਫਤਾਰੀ ਵਰੰਟਾਂ ਦਾ ਗੰਭੀਰ ਨੋਟਿਸ ਲੈੰਦਿਆ ਇਹਨਾਂ ਨੂੰ ਫੌਰੀ ਰੋਕਣ ਤੇ ਕਿਸਾਨਾਂ ਦੇ ਕਰਜੇ ਤੇ ਲੀਕ ਮਾਰਨ ਦੀ ਮੰਗ ਕਰਦਿਆਂ ਕਿਹਾ ਕੇ ਕਰਜੇ ਤੇ ਫਸਲ ਦੇ ਘੱਟ ਝਾੜ ਕਰਕੇ ਮੁਸ਼ਕਿਲ ਚ ਫਸੇ ਕਿਸਾਨਾਂ ਨੂੰ ਰਾਹਤ ਦੀ ਓੁਮੀਦ ਸੀ। 

ਕਿਸਾਨਾਂ ਦੀ ਹੁਣ ਪੰਜਾਬ ਸਰਕਾਰ ਨੂੰ ਚੇਤਾਵਨੀ, ਹੁਣ ਪੰਜਾਬ ਵਿਚ ਸ਼ੁਰੂ ਹੋਵੇਗਾ ਕਿਸਾਨੀ ਸੰਘਰਸ਼

ਚੰਡੀਗੜ: ਕਿਰਤੀ ਕਿਸਾਨ ਯੂਨੀਅਨ ਨੇ ਕਰਜਾਈ ਕਿਸਾਨਾਂ ਦੇ ਗ੍ਰਿਫਤਾਰੀ ਵਰੰਟਾਂ ਦਾ ਗੰਭੀਰ ਨੋਟਿਸ ਲੈੰਦਿਆ ਇਹਨਾਂ ਨੂੰ ਫੌਰੀ ਰੋਕਣ ਤੇ ਕਿਸਾਨਾਂ ਦੇ ਕਰਜੇ ਤੇ ਲੀਕ ਮਾਰਨ ਦੀ ਮੰਗ ਕਰਦਿਆਂ ਕਿਹਾ ਕੇ ਕਰਜੇ ਤੇ ਫਸਲ ਦੇ ਘੱਟ ਝਾੜ ਕਰਕੇ ਮੁਸ਼ਕਿਲ ਚ ਫਸੇ ਕਿਸਾਨਾਂ ਨੂੰ ਰਾਹਤ ਦੀ ਓੁਮੀਦ ਸੀ। ਪਰ ਸਰਕਾਰ ਕਿਸਾਨਾਂ ਨੂੰ ਜੇਲ੍ਹ ਭੇਜਣ ਦੀ ਤਿਆਰੀ ਕਰ ਰਹੀ ਹੈ।

 

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇ ਸਰਕਾਰਾਂ ਲਗਾਤਾਰ ਕਿਸਾਨਾਂ ਨੂੰ ਦਰੜਨ ਵਾਲੇ ਪਾਸੇ ਵਧ ਰਹੀਆਂ।ਓੁਹਨਾਂ ਕਿਹਾ ਕੇ ਖੇਤੀ ਵਿਕਾਸ ਬੈੰਕ ਨੂੰ ਕਰਜ ਮੁਆਫੀ ਤੋ ਬਾਹਰ ਰੱਖਣ ਬਾਰੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਸਾਨ ਜਥੇਬੰਦੀਆਂ ਨਾਲ ਆਖਰੀ ਮੀਟਿੰਗ ਵਾਅਦਾ ਕੀਤਾ ਸੀ ਕੇ ਖੇਤੀ ਵਿਕਾਸ ਬੈੰਕ ਨੂੰ ਕਰਜ ਮੁਆਫੀ ਦੇ ਘੇਰੇ ਚ ਲਿਆਂਦਾ ਜਾਵੇਗਾ, ਪਰ ਵਾਪਰ ਓੁਲਟ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਨੇ ਪਿਛਲੀ ਸਰਕਾਰ ਨੇ ਕਿਸਾਨਾਂ ਤੋ ਬੈਂਕਾਂ ਵੱਲੋਂ ਖਾਲੀ ਚੈਕ ਲੈਣ ਤੇ ਚੈਕ ਬਾਓੂਂਸ ਦੇ ਕੇਸ ਅਦਾਲਤਾਂ ਚ ਲਾਓੁਣ ਤੇ ਵੀ ਰੋਕ ਲਾਓੁਣ ਦਾ ਵਾਅਦਾ ਕੀਤਾ ਸੀ। ਪਰ 20 ਹਜਾਰ ਦੇ ਕਰੀਬ ਕਿਸਾਨਾਂ ਤੇ ਅਦਾਲਤਾਂ ਚ ਕੇਸ ਚੱਲ ਰਹੇ ਨੇ ਤੇ ਸਜਾਵਾਂ ਦੇ ਡਰ ਚ ਕਿਸਾਨ ਜੀਅ ਰਹੇ ਨੇ ਤੇ ਹੁਣ ਆਪ ਸਰਕਾਰ ਵੱਲੋਂ ਹਜਾਰਾਂ ਕਿਸਾਨਾਂ ਦੇ ਗ੍ਰਿਫਤਾਰੀ ਵਰੰਟ ਸਾਬਿਤ ਕਰ ਰਹੇ ਨੇ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਲਗਾਤਾਰਤਾ ਹੈ ਤੇ ਬਦਲਾਅ ਦੇ ਦਾਵੇ ਖੋਖਲੇ ਨੇ।

 

ਕਿਸਾਨ ਆਗੂਆਂ ਨੇ ਕਿਹਾ ਕੇ ਸਰਕਾਰ ਨੂੰ ਕਰਜ ਮੁਕਤੀ ਵਾਲੇ ਪਾਸੇ ਵਧਣਾ ਚਾਹੀਦਾ ਤੇ ਖੇਤੀ ਨੂੰ ਮੁਨਾਫੇ ਵਾਲਾ ਕਿੱਤਾ ਬਨਾਉਣ ਲਈ ਯਤਨ ਕਰਨੇ ਚਾਹੀਦੇ। ਓੁਹਨਾਂ ਕਿਹਾ ਦੁਨੀਆਂ ਭਰ ਚ ਅਨਾਜ ਦੇ ਸੰਕਟ ਦੇ ਬਾਵਜੂਦ ਭਾਰਤ ਇਸ ਸੰਕਟ ਤੋ ਬਚਿਆ ਹੋਇਆ ਜਿਸ ਵਿੱਚ ਪੰਜਾਬ ਦੀ ਕਿਸਾਨੀ ਦਾ ਅਹਿਮ ਰੋਲ ਹੈ ਮੁਲਕ ਨੂੰ ਸੰਕਟ ਚੋ ਕੱਢਣ ਵਾਲੇ ਕਿਸਾਨ ਜਦੋਂ ਖੁਦ ਸੰਕਟ ਚ ਨੇ ਤਾਂ ਸਰਕਾਰਾਂ ਨੁੰ ਓੁਹਨਾਂ ਨੂੰ ਸੰਕਟ ਕੱਢਣ ਲਈ ਓੁਪਰਾਲਾ ਕਰਨਾ ਚਾਹੀਦਾ ਨਾਂ ਕੇ ਹੋਰ ਪ੍ਰੇਸ਼ਾਨ ਕਰਨਾ ਚਾਹੀਦਾ। ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਨੁੰ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਕਰਜਾਈ ਕਿਸਾਨਾਂ ਦੇ ਵਾਰੰਟ ਨਾ ਰੁਕੇ ਤੇ ਗ੍ਰਿਫ਼ਤਾਰੀਆਂ ਹੋਈਆਂ ਤਾਂ ਪੰਜਾਬ ਸਰਕਾਰ ਕਿਸਾਨ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

 

 

WATCH LIVE TV 

 

Trending news