ਕੇਂਦਰੀ ਬਜ਼ਟ 2023 'ਚ ਕਿਸਾਨੀ ਨੂੰ ਅਣਗੌਲਿਆ ਕਰਨ 'ਤੇ ਕਿਸਾਨਾਂ ਵਿਚ ਭਾਰੀ ਰੋਸ, ਮੋਦੀ ਸਰਕਾਰ ਦਾ ਸਾੜਿਆ ਪੁਤਲਾ
Advertisement

ਕੇਂਦਰੀ ਬਜ਼ਟ 2023 'ਚ ਕਿਸਾਨੀ ਨੂੰ ਅਣਗੌਲਿਆ ਕਰਨ 'ਤੇ ਕਿਸਾਨਾਂ ਵਿਚ ਭਾਰੀ ਰੋਸ, ਮੋਦੀ ਸਰਕਾਰ ਦਾ ਸਾੜਿਆ ਪੁਤਲਾ

 ਕਿਸਾਨਾਂ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਦਿੱਲੀ ਅੰਦੋਲਨ ਦੀ ਭੜਾਸ ਪੰਜਾਬ ਤੇ ਕੱਢ ਰਹੀ ਹੈ। 

ਕੇਂਦਰੀ ਬਜ਼ਟ 2023 'ਚ ਕਿਸਾਨੀ ਨੂੰ ਅਣਗੌਲਿਆ ਕਰਨ 'ਤੇ ਕਿਸਾਨਾਂ ਵਿਚ ਭਾਰੀ ਰੋਸ, ਮੋਦੀ ਸਰਕਾਰ ਦਾ ਸਾੜਿਆ ਪੁਤਲਾ

Farmers protest against Union Budget 2023: ਬੀਤੇ ਦਿਨੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ 'ਚ ਕੇਂਦਰੀ ਬਜ਼ਟ 2023 ਪੇਸ਼ ਕੀਤਾ ਗਿਆ ਅਤੇ ਇਸ ਦੌਰਾਨ ਕਿਸਾਨੀ ਨੂੰ ਅਣਗੌਲਿਆ ਕਰਨ 'ਤੇ ਕਿਸਾਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਬਟਾਲਾ ਵਿਖੇ ਸੁੱਖਾਂ ਸਿੰਘ ਮਹਿਤਾਬ ਸਿੰਘ ਚੌਂਕ 'ਤੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਕੇਂਦਰ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ।  

ਇਸ ਮੌਕੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਦਿੱਲੀ ਅੰਦੋਲਨ ਦੀ ਭੜਾਸ ਪੰਜਾਬ ਤੇ ਕੱਢ ਰਹੀ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਆਮ ਕਹਿਣਾ ਵੀ ਗ਼ਲਤ ਹੋਵੇਗਾ ਕਿਉਂਕਿ ਕਿਸਾਨ ਤੇ ਮਜਦੂਰ ਲਈ ਇਸ ਬਜਟ ਵਿੱਚ ਕੁਝ ਵੀ ਨਹੀਂ ਹੈ| 

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਿੱਲੀ ਮੋਰਚੇ 'ਚ ਮਿਲੀ ਹਾਰ ਦਾ ਬਦਲਾ ਕਿਸਾਨਾਂ ਅਤੇ ਮਜਦੂਰਾਂ ਕੋਲੋਂ ਲੈ ਰਹੀ ਹੈ। ਇਸਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਝੋਨੇ ਦੇ ਫਸਲੀ ਚੱਕਰ 'ਚੋਂ ਕੱਢਣ ਲਈ 23 ਫਸਲਾਂ ਤੇ ਐੱਮ ਐੱਸ ਪੀ ਦੇਣ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਭਾਅ ਦੇਣ ਲਈ ਬਜਟ ਰੱਖਣਾ ਚਾਹੀਦਾ ਸੀ। 

ਖੁਦਕੁਸ਼ੀਆਂ ਦਾ ਵੱਡਾ ਕਾਰਨ ਬਣੇ ਕਿਸਾਨਾਂ ਤੇ ਮਜਦੂਰਾਂ ਦਾ ਕਰਜ਼ਾ ਖਤਮ ਕਰਨ ਲਈ ਕੋਈ ਰਾਸ਼ੀ ਨਹੀਂ ਰੱਖੀ ਗਈ, ਖੇਤੀ ਮਸ਼ੀਨਰੀ, ਕੀਟਨਾਸ਼ਕ, ਖਾਦਾਂ ਆਦਿ ਤੇ ਸਬਸਿਡੀ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਉਨ੍ਹਾਂ ਨੇ ਕਿਹਾ। 

ਇਹ ਵੀ ਪੜ੍ਹੋ: Navjot singh sidhu release: ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆ ਸਕਦੇ ਹਨ ਨਵਜੋਤ ਸਿੰਘ ਸਿੱਧੂ! ਜਾਣੋ ਕਿਵੇਂ

ਇਸਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਇਨਕਮ ਟੈਕਸ 'ਤੇ ਦਿੱਤੀਆਂ ਕੁਝ ਛੋਟਾ ਵੀ ਨਵੇਂ ਟੈਕਸ ਸਿਸਟਮ 'ਤੇ ਮਿਲਣਗੀਆਂ ਪਰ ਨਵੇਂ ਸਿਸਟਮ ਵਿੱਚ ਐਚ ਆਰ, ਐੱਫ ਡੀ , ਬੀਮੇ, ਬੱਚਤ ਪੱਤਰ ਆਦਿ 'ਤੇ ਛੋਟ ਨਹੀਂ ਮਿਲੇਗੀ, ਹਾਲਾਂਕਿ ਪੁਰਾਣਾ ਸਿਸਟਮ ਵੀ ਰਹੇਗਾ ਪਰ ਸਾਨੂੰ ਆਸ ਹੈ ਕਿ ਸਰਕਾਰ ਨਵੇਂ ਸਿਸਟਮ ਰਾਹੀਂ ਲੁੱਟ ਦਾ ਨਵਾਂ ਰਸਤਾ ਤਿਆਰ ਕਰ ਰਹੀ ਹੈ ਜੋ ਸਮਾਂ ਆਉਣ 'ਤੇ ਪਤਾ ਚੱਲ ਜਾਵੇਗਾ | 

ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਲਗਤਾਰ ਆਮ ਜਨਤਾ ਨੂੰ ਵਿਸ਼ਵਾਸ ਦਿੱਤਾ ਜਾਂਦਾ ਹੈ ਕਿ ਉਹ ਆਮ ਲੋਕਾਂ ਦੇ ਹਿੱਤ ਵਿੱਚ ਹੈ ਹਾਲਾਂਕਿ ਕੇਂਦਰ ਵੱਲੋਂ ਇਸ ਬਜਟ ਰਾਹੀਂ ਸਾਬਿਤ ਕਰ ਦਿੱਤਾ ਗਿਆ ਹੈ ਕਿ ਕੇਂਦਰ ਆਮ ਜਨਤਾ ਨਾਲ ਵਿਸ਼ਵਾਸਘਾਤ ਕਰ ਰਹੀ ਹੈ।  

ਇਹ ਵੀ ਪੜ੍ਹੋ: Union Budget 2023: CM ਭਗਵੰਤ ਮਾਨ ਭੜਕੇ, ਕਿਹਾ-ਪਹਿਲਾਂ ਗਣਤੰਤਰ ਦਿਵਸ ਤੇ ਹੁਣ ਬਜਟ 'ਚੋਂ ਪੰਜਾਬ ਗਾਇਬ

(For more news apart from Farmers protest against Union Budget 2023, stay tuned to Zee PHH)

Trending news