Ferozepur News: ਹਸਪਤਾਲ 'ਚ ਡਾਕਟਰ ਤੇ ਨਰਸ ਹੋਏ ਥੱਪੜੋ-ਥੱਪੜੀ, ਵੀਡੀਓ ਹੋਈ ਵਾਇਰਲ
Advertisement

Ferozepur News: ਹਸਪਤਾਲ 'ਚ ਡਾਕਟਰ ਤੇ ਨਰਸ ਹੋਏ ਥੱਪੜੋ-ਥੱਪੜੀ, ਵੀਡੀਓ ਹੋਈ ਵਾਇਰਲ

Ferozepur News: ਫਿਰੋਜ਼ਪੁਰ ਸਥਿਤ ਜਨਰਲ ਹਸਪਤਾਲ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਉਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨਾਲ ਹਸਪਤਾਲ ਸੁਰਖੀਆਂ ਵਿੱਚ ਆ ਗਿਆ ਹੈ।

Ferozepur News: ਹਸਪਤਾਲ 'ਚ ਡਾਕਟਰ ਤੇ ਨਰਸ ਹੋਏ ਥੱਪੜੋ-ਥੱਪੜੀ, ਵੀਡੀਓ ਹੋਈ ਵਾਇਰਲ

Ferozepur News: ਫਿਰੋਜ਼ਪੁਰ ਕੈਂਟ ਦੇ ਜਨਰਲ ਹਸਪਤਾਲ ਵਿੱਚ ਬੀਤੇ ਦਿਨ ਅਜਿਹੀ ਘਟਨਾ ਵਾਪਰ ਗਈ ਜਿਸ ਨਾਲ ਹਰ ਕੋਈ ਹੈਰਾਨ ਰਹਿ ਗਿਆ ਤੇ ਇਸ ਮਗਰੋਂ ਸੀਨੀਅਰ ਡਾਕਟਰਾਂ ਨੇ ਵੱਡਾ ਐਕਸ਼ਨ ਲੈਣਾ ਪਿਆ। ਫਿਰੋਜ਼ਪੁਰ ਕੈਂਟ ਹਸਪਤਾਲ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਉਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਵਿਅਕਤੀ ਤੇ ਔਰਤ ਆਪਸ ਵਿੱਚ ਹੱਥੋਪਾਈ ਹੋ ਰਹੇ ਹਨ। ਇਸ ਸਬੰਧੀ ਜਦੋਂ ਦੋਵੇਂ ਧਿਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਵਾਂ ਨੇ ਕੈਮਰੇ ਅੱਗੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ।

ਫਿਰੋਜ਼ਪੁਰ ਕੈਂਟ ਦੇ ਜਨਰਲ ਹਸਪਤਾਲ ਦੀ ਇੱਕ ਸੀਸੀਟੀਵੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਹਸਪਤਾਲ ਦੇ ਇੱਕ ਡਾਕਟਰ ਤੇ ਇੱਕ ਨਰਸ ਆਪਸ ਵਿੱਚ ਹੱਥੋਪਾਈ ਹੋ ਰਹੇ ਹਨ ਅਤੇ ਇੱਕ-ਦੂਜੇ ਉਪਰ ਥੱਪੜਾਂ ਦੀ ਬਰਸਾਤ ਕਰ ਰਹੇ ਹਨ।

ਇਹ ਵੀ ਪੜ੍ਹੋ : Punjab news: CM ਭਗਵੰਤ ਮਾਨ ਨੇ ਕੇਂਦਰ ਵੱਲੋਂ ਦਿੱਤੀ ਜਾ ਰਹੀ ਜ਼ੈੱਡ ਪਲੱਸ ਸੁਰੱਖਿਆ ਤੋਂ ਕੀਤਾ ਇਨਕਾਰ

ਇਸ ਵਾਇਰਲ ਵੀਡੀਓ ਨੂੰ ਲੈ ਕੇ ਜਦੋਂ ਸੀਨੀਅਰ ਡਾਕਟਰ ਭਾਰਤ ਭੂਸ਼ਨ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ। ਜਿਸਨੂੰ ਲੈਕੇ ਜਦੋਂ ਉਨ੍ਹਾਂ ਦੂਸਰੇ ਸਟਾਫ ਤੋਂ ਜਾਣਕਾਰੀ ਲਈ ਤਾਂ ਪਤਾ ਚੱਲਿਆ ਹੈ। ਕਿ ਇਨ੍ਹਾਂ ਦੀ ਪਹਿਲਾਂ ਤੋਂ ਹੀ ਮਾੜੀ ਮੋਟੀ ਰੰਜਿਸ਼ ਚੱਲਦੀ ਆ ਰਹੀ ਹੈ ਜਿਸ ਨੂੰ ਲੈ ਕੇ ਇਨ੍ਹਾਂ ਵਿਚਾਲੇ ਹੱਥੋਪਾਈ ਹੋਈ ਹੈ। ਉਨ੍ਹਾਂ ਕਿਹਾ ਇਸ ਦੀ ਰਿਪੋਰਟ ਬਣਾ ਕੇ ਸੀਨੀਅਰ ਡਾਕਟਰਾਂ ਨੂੰ ਭੇਜ ਦਿੱਤੀ ਹੈ। ਫਿਲਹਾਲ ਨਰਸ ਤੇ ਡਾਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Alberta election 2023 results: ਕੈਨੇਡਾ ਦੀ ਅਲਬਰਟਾ ਸਟੇਟ ਅਸੈਂਬਲੀ ਚੋਣ 'ਚ 15 ਪੰਜਾਬੀ ਉਮੀਦਵਾਰਾਂ 'ਚੋਂ ਚਾਰ ਚੁਣੇ ਗਏ

Trending news