ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਢੇਰ ਵਿਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ਖੇਤੀਬਾੜੀ ਵਿਭਾਗ ਨੇ ਕਰਵਾਈ ਸ਼ੁਰੂਆਤ
Advertisement

ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਢੇਰ ਵਿਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ਖੇਤੀਬਾੜੀ ਵਿਭਾਗ ਨੇ ਕਰਵਾਈ ਸ਼ੁਰੂਆਤ

ਬਲਾਕ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਢੇਰ ਵਿੱਚ ਕਿਸਾਨ ਵੱਲੋਂ ਇਕ ਕਿੱਲੇ ਵਿਚ ਝੋਨੇ ਦੀ ਸਿੱਧੀ ਬਿਜਾਈ ਲਾਉਣ ਦਾ ਮਨ ਬਣਾਇਆ ਹੈ ਤੇ ਖੇਤੀਬਾੜੀ ਵਿਭਾਗ ਨੇ ਅੱਜ ਉਸੀ ਪਿੰਡ ਤੋਂ ਝੋਨੇ ਦੀ ਸਿੱਧੀ ਬਿਜਾਈ ਦਾ ਸੀਜ਼ਨ ਸ਼ੁਰੂ ਕੀਤਾ।

ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਢੇਰ ਵਿਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ਖੇਤੀਬਾੜੀ ਵਿਭਾਗ ਨੇ ਕਰਵਾਈ ਸ਼ੁਰੂਆਤ

ਬਿਮਲ ਸ਼ਰਮਾ/ਆਨੰਦਪੁਰ ਸਾਹਿਬ: ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਇਸ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਝੋਨੇ ਲਾਉਣ ਦੀ ਡੇਟ ਵੀ ਅਨਾਊਂਸ ਕਰ ਦਿੱਤੀ ਗਈ ਹੈ। ਇਸੇ ਦੇ ਚੱਲਦੇ ਅੱਜ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਬਲਾਕ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਢੇਰ ਵਿੱਚ ਕਿਸਾਨ ਵੱਲੋਂ ਇਕ ਕਿੱਲੇ ਵਿਚ ਝੋਨੇ ਦੀ ਸਿੱਧੀ ਬਿਜਾਈ ਲਾਉਣ ਦਾ ਮਨ ਬਣਾਇਆ ਹੈ ਤੇ ਖੇਤੀਬਾੜੀ ਵਿਭਾਗ ਨੇ ਅੱਜ ਉਸੀ ਪਿੰਡ ਤੋਂ ਝੋਨੇ ਦੀ ਸਿੱਧੀ ਬਿਜਾਈ ਦਾ ਸੀਜ਼ਨ ਸ਼ੁਰੂ ਕੀਤਾ। ਖੇਤੀਬਾੜੀ ਵਿਭਾਗ ਵੱਲੋਂ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿਚ ਸਰਕਾਰ ਦਾ ਸਾਥ ਦੇਣ ਤੇ ਝੋਨੇ ਦੇ ਇਸ ਸੀਜ਼ਨ ਵਿਚ ਸਿਰਫ਼ ਤਾਂ ਸਿਰਫ਼ ਸਿੱਧੀ ਬਿਜਾਈ ਹੀ ਕਰਨ।

 

ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਮਕਸਦ ਨਾਲ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਝੋਨੇ ਦੇ ਇਸ ਸੀਜ਼ਨ ਵਿਚ ਕਿਸਾਨ ਸਿੱਧੀ ਬਿਜਾਈ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾ ਸਕਦੇ ਹਨ। ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਗੱਲ ਵੀ ਕਹੀ ਗਈ ਹੈ। ਖੇਤੀਬਾੜੀ ਵਿਭਾਗ ਵੱਲੋਂ ਵੀ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੇ ਇਸ ਸੀਜ਼ਨ ਵਿੱਚ ਸਿੱਧੀ ਬਿਜਾਈ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਜਗ੍ਹਾ ਜਗ੍ਹਾ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਦੇ ਫ਼ਾਇਦੇ ਬਾਰੇ ਦੱਸਿਆ ਜਾ ਰਿਹਾ ਹੈ। 

 

ਸ੍ਰੀ ਆਨੰਦਪੁਰ ਸਾਹਿਬ ਤੋਂ ਡਿਪਟੀ ਕਮਿਸ਼ਨਰ ਰੂਪਨਗਰ ਨੇ ਝੋਨੇ ਦੀ ਸਿੱਧੀ ਬਿਜਾਈ ਦਾ ਸੀਜ਼ਨ ਸ਼ੁਰੂ ਕਰਨ ਲਈ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਰਿਬਨ ਕੱਟਿਆ ਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭੂ-ਵਿਗਿਆਨੀਆਂ ਵਲੋਂ ਇਹ ਵੀ ਅੰਦੇਸ਼ਾ ਜਾਹਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਜਮੀਨਦੋਜ਼ ਪਾਣੀ ਹੁਣ ਕੁਝ ਕੁ ਸਾਲਾਂ ਦਾ ਹੀ ਬਾਕੀ ਬਚਿਆ ਹੈ। ਜੇਕਰ ਅਸੀਂ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਾਉਣਾ ਹੈ ਤਾਂ ਕੱਦੂ ਨਾਲ ਝੋਨੇ ਦੀ ਬਿਜਾਈ ਤੋ ਪਾਸਾ ਵੱਟਣਾ ਹੀ ਪੈਣਾ ਹੈ। ਜ਼ਿਲ੍ਹਾ ਰੂਪਨਗਰ ਲਈ ਇਸ ਸਾਲ 16860 ਹੈਕ ਸਿੱਧੀ ਬਿਜਾਈ ਨਾਲ ਝੋਨਾ ਬੀਜਣ ਦਾ ਟੀਚਾ ਮਿਥਿਆ ਗਿਆ ਹੈ।

 

ਖੇਤੀਬਾੜੀ ਅਫਸਰ ਅਮਰਜੀਤ ਨੇ ਦੱਸਿਆ ਕਿ ਇਸ ਸਿਲਸਿਲੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਪੂਰੀ ਗਰਮ ਜ਼ੋਸ਼ੀ ਨਾਲ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਜਾਗਰੂਕ ਕਰ ਰਿਹਾ ਹੈ ਕਿ ਝੋਨੇ ਦੀ ਤਰ-ਵਤਰ ਸਿੱਧੀ ਬਿਜਾਈ ਨਾਲ ਕੱਦੂ ਕੀਤੇ ਝੋਨੇ ਨਾਲੋ ਜਿਥੇ 15-20 ਫੀਸਦੀ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ। ਉਥੇ ਹੀ 10-12 ਫੀਸਦੀ ਵਰਖਾ ਦਾ ਪਾਣੀ ਵਰਖਾ ਰੁੱਤ ਵਿੱਚ ਹੇਠਾਂ ਰਿਸਦਾ ਹੈ ਅਤੇ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਰੀਚਾਰਜ ਕਰਦਾ ਹੈ। ਇਸਦੇ ਨਾਲ-ਨਾਲ ਇਸ ਵਿਧੀ ਨਾਲ ਬੀਜੇ ਝੋਨੇ ਉੱਤੇ ਕੀੜੇ ਮਕੋੜਿਆਂ ਅਤੇ ਬਿਮਾਰੀਆਂ ਦਾ ਹਮਲਾ ਤਾਂ ਘੱਟ ਹੁੰਦਾ ਹੀ ਹੈ। ਉੱਥੇ ਹੀ ਝੋਨੇ ਦੀ ਕਟਾਈ ਉਪਰੰਤ ਘੱਟ ਨਾੜ ਹੋਣ ਕਾਰਨ ਇਸ ਨੂੰ ਵੀ ਸੋਖੇ ਢੰਗ ਲਾਲ ਸਾਭਿਆ ਜਾ ਸਕਦਾ ਹੈ ਅਤੇ ਲੇਬਰ ਦੇ ਖਰਚੇ ਦੀ ਵੀ ਕਾਫੀ ਬੱਚਤ ਹੁੰਦੀ ਹੈ।

 

WATCH LIVE TV 

 

Trending news