ਕੋਚੇਲਾ ਵਿੱਚ ਪਰਫਾਰਮ ਕਰਨ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਹਾਸਿਲ ਕੀਤੀ ਇੱਕ ਹੋਰ ਉਪਲੱਬਧੀ
ਹਾਲ ਹੀ ਵਿੱਚ ਅਭਿਨੇਤਾ, ਨਿਰਮਾਤਾ, ਟੈਲੀਵਿਜ਼ਨ ਸ਼ਖਸੀਅਤ ਅਤੇ ਸੰਗੀਤਕਾਰ ਦਿਲਜੀਤ ਦੋਸਾਂਝ ਕੈਲੀਫੋਰਨੀਆ ਦੀ ਕੋਚੇਲਾ ਵੈਲੀ ਵਿੱਚ ਹੋਣ ਵਾਲੇ 2023 ਦੇ ਵਿਸ਼ਵ-ਪ੍ਰਸਿੱਧ ਕੋਚੇਲਾ ਸੰਗੀਤ ਉਤਸਵ ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਬਣਿਆ।
Trending Photos
)
Diljit Dosanjh news: ਕੋਚੇਲਾ ਵਿੱਚ ਇਤਿਹਾਸ ਰਚਣ ਵਾਲੀ ਪਰਫਾਰਮੈਂਸ ਦੇਣ ਤੋਂ ਬਾਅਦ ਦਿਲਜੀਤ ਦੋਸਾਂਝ ਪੰਜਾਬ ਦੇ ਪਹਿਲੇ ਅਤੇ ਭਾਰਤ ਦੇ ਦੂਜੇ ਕਲਾਕਾਰ ਬਣ ਚੁੱਕੇ ਹਨ ਜਿਸ ਨੂੰ ਇੰਸਟਾਗ੍ਰਾਮ ਦੇ ਆਫੀਸ਼ੀਅਲ ਪੇਜ ਤੋਂ ਇੰਸਟਾਗ੍ਰਾਮ ਦੁਆਰਾ ਫ਼ੋਲੋ ਕੀਤਾ ਗਿਆ ਹੈ।
ਦਿਲਜੀਤ ਦੋਸਾਂਝ ਬਹੁਤ ਸਾਰੀਆਂ ਪ੍ਰਤਿਭਾਵਾਂ ਵਾਲਾ ਆਦਮੀ ਹੈ। ਅਭਿਨੇਤਾ, ਨਿਰਮਾਤਾ, ਟੈਲੀਵਿਜ਼ਨ ਸ਼ਖਸੀਅਤ ਅਤੇ ਸੰਗੀਤਕਾਰ ਦਿਲਜੀਤ ਦੋਸਾਂਝ ਕੈਲੀਫੋਰਨੀਆ ਦੀ ਕੋਚੇਲਾ ਵੈਲੀ ਵਿੱਚ ਹੋਣ ਵਾਲੇ 2023 ਦੇ ਵਿਸ਼ਵ-ਪ੍ਰਸਿੱਧ ਕੋਚੇਲਾ ਸੰਗੀਤ ਉਤਸਵ ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਬਣ ਗਿਆ ਹੈ। ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੂੰ ਇੱਕ ਹੋਰ ਉਪਲੱਭਧੀ ਹਾਸਿਲ ਹੋ ਚੁੱਕੀ ਹੈ।
ਦੱਸ ਦਈਏ ਕਿ ਕੋਚੇਲਾ ਵਿੱਚ ਆਪਣੀ ਇਤਿਹਾਸ ਰਚਣ ਵਾਲੀ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਦੋਸਾਂਝ ਪੰਜਾਬ ਦੇ ਪਹਿਲੇ ਅਤੇ ਭਾਰਤ ਦੇ ਦੂਜੇ ਕਲਾਕਾਰ ਬਣ ਚੁੱਕੇ ਹਨ ਜਿਸ ਨੂੰ ਇੰਸਟਾਗ੍ਰਾਮ ਦੇ ਆਫੀਸ਼ੀਅਲ ਪੇਜ ਤੋਂ ਇੰਸਟਾਗ੍ਰਾਮ ਦੁਆਰਾ ਫ਼ੋਲੋ ਕੀਤਾ ਗਿਆ ਹੈ। ਦਿਲਜੀਤ ਦੋਸਾਂਝ ਤੋਂ ਪਹਿਲਾਂ ਭਾਰਤੀ ਰੈਪਰ ਅਤੇ ਗਾਇਕ ਬਾਦਸ਼ਾਹ ਨੂੰ ਇੰਸਟਾਗ੍ਰਾਮ ਵੱਲੋਂ ਫ਼ੋਲੋ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕਿਸਾਨ ਆਗੂ ਆਮ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ: ਹਰਜੀਤ ਸਿੰਘ ਗਰੇਵਾਲ
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਇਸ ਦੇ ਸਟੇਜ 'ਤੇ ਪਰਫ਼ਾਰਮ ਕਰਕੇ ਸਟੇਜ ਹਿਲਾ ਦਿੱਤਾ ਹੈ। ਕਾਲੇ ਰੰਗ ਦਾ ਕੁੜਤਾ ਚਾਦਰਾ ਅਤੇ ਪੱਗ ਵਿੱਚ ਸਜਾ ਕੇ ਇੱਕ ਸੱਚੇ ਪੰਜਾਬੀ ਵਜੋਂ ਉਸ ਨੇ ਭੀੜ ਨੂੰ ਦੀਵਾਨਾ ਬਣਾ ਦਿੱਤਾ। ਦਿਲਜੀਤ ਨੇ ਗਲੋਬਲ ਮਿਊਜ਼ਿਕ ਫੈਸਟੀਵਲ 'ਚ ਸ਼ਾਮਲ ਹੋਣ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਕੇ ਇਤਿਹਾਸ ਰਚ ਦਿੱਤਾ। ਕੋਚੇਲਾ 2023 ਯੂਐਸ ਵਿੱਚ ਚੋਟੀ ਦੇ ਲਾਈਵ ਈਵੈਂਟਾਂ ਵਿੱਚੋਂ ਇੱਕ ਹੈ।
ਦਿਲਜੀਤ ਦੋਸਾਂਝ ਦਾ ਪ੍ਰਦਰਸ਼ਨ ਕਈ ਕਾਰਨਾਂ ਕਰਕੇ ਪ੍ਰਭਾਵਸ਼ਾਲੀ ਰਿਹਾ ਸੀ, ਉਸਨੇ ਵਿਸ਼ਵ ਪੱਧਰ 'ਤੇ ਸਾਡੇ ਦੇਸ਼ ਦੀ ਨੁਮਾਇੰਦਗੀ ਕਰਕੇ ਨਾ ਸਿਰਫ਼ ਭਾਰਤ ਦਾ ਮਾਣ ਵਧਾਇਆ, ਬਲਕਿ ਉਸਨੇ ਆਪਣੀਆਂ ਜੜ੍ਹਾਂ ਪ੍ਰਤੀ ਸੱਚੇ ਰਹਿੰਦੇ ਹੋਏ ਆਪਣਾ ਕੰਮ ਕੀਤਾ।
ਇਹ ਵੀ ਪੜ੍ਹੋ: Liquor Rate: ਪੰਜਾਬ ਸਰਕਾਰ ਦੀ ਅਗਵਾਈ ’ਚ ਐਕਸਾਈਜ਼ ਵਿਭਾਗ ਨੇ ਲਿਆ ਵੱਡਾ ਫ਼ੈਸਲਾ; ਸ਼ਰਾਬ ਦੇ ਰੇਟ ਕੀਤੇ ਫਿਕਸ
(For more news apart from Diljit Dosanjh, stay tuned to Zee PHH)