ਡੇਰਾ ਮੁਖੀ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਆਜ਼ਾਦ ਲੜ ਰਹੇ ਚੋਣ, ਕਾਂਗਰਸ ਨੇ ਕੱਢਿਆ ਪਾਰਟੀ 'ਚੋਂ ਬਾਹਰ
Advertisement

ਡੇਰਾ ਮੁਖੀ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਆਜ਼ਾਦ ਲੜ ਰਹੇ ਚੋਣ, ਕਾਂਗਰਸ ਨੇ ਕੱਢਿਆ ਪਾਰਟੀ 'ਚੋਂ ਬਾਹਰ

ਹਰਮਿੰਦਰ ਜੱਸੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਨ। 5 ਫਰਵਰੀ ਨੂੰ ਉਹਨਾਂ ਨੂੰ ਪਾਰਟੀ ਚੋਂ ਕੱਢਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ।

 

ਡੇਰਾ ਮੁਖੀ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਆਜ਼ਾਦ ਲੜ ਰਹੇ ਚੋਣ, ਕਾਂਗਰਸ ਨੇ ਕੱਢਿਆ ਪਾਰਟੀ 'ਚੋਂ ਬਾਹਰ

ਚੰਡੀਗੜ:  ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਜੱਸੀ ਤਲਵੰਡੀ ਸਾਬੋ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ੍ਹ ਰਹੇ ਹਨ ਕਿਉਂਕਿ ਪਾਰਟੀ ਨੇ ਉਹਨਾਂ ਟਿਕਟ ਨਹੀਂ ਦਿੱਤੀ ਅਤੇ ਪਾਰਟੀ ਚੋਂ ਵੀ ਬਾਹਰ ਕੱਢ ਦਿੱਤਾ। 5 ਫਰਵਰੀ ਨੂੰ ਉਹਨਾਂ ਨੂੰ ਪਾਰਟੀ ਚੋਂ ਕੱਢਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ।

 

ਡੇਰਾ ਸਿਰਾ ਮੁਖੀ ਦੇ ਰਿਸ਼ਤੇਦਾਰ ਹਨ ਹਰਮਿੰਦਰ ਜੱਸੀ

ਹਰਮਿੰਦਰ ਜੱਸੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਨ।ਚਰਚਾਵਾਂ ਹਨ ਕਿ ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਨੇ ਉਸ ਨੂੰ ਆਪਣਾ ਸਮਰਥਨ ਦਿੱਤਾ ਹੈ। ਜੱਸੀ ਨੇ ਲਗਾਤਾਰ 3 ਵਾਰ ਵਿਧਾਨ ਸਭਾ ਚੋਣ ਹਾਰੀ। 2012 ਦੀਆਂ ਚੋਣਾਂ ਵਿੱਚ ਬਠਿੰਡਾ ਵਿਧਾਨ ਸਭਾ ਸੀਟ ਤੋਂ ਹਰਮਿੰਦਰ ਸਿੰਘ ਜੱਸੀ ਅਕਾਲੀ ਉਮੀਦਵਾਰ ਸਰੂਪ ਚੰਦਰ ਸਿੰਗਲਾ ਤੋਂ 6445 ਵੋਟਾਂ ਨਾਲ ਹਾਰ ਗਏ ਸਨ। 2014 ਵਿਚ ਜਦੋਂ ਤਲਵੰਡੀ ਸਾਬੋ ਸੀਟ 'ਤੇ ਉਪ ਚੋਣ ਹੋਈ ਤਾਂ ਕਾਂਗਰਸ ਨੇ ਜੱਸੀ ਨੂੰ ਟਿਕਟ ਦਿੱਤੀ ਪਰ ਉਦੋਂ ਵੀ ਜੱਸੀ ਹਾਰ ਗਏ ਸਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਬਠਿੰਡਾ ਜ਼ਿਲ੍ਹੇ ਦੀ ਮੌੜ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਸੀ, ਜੱਸੀ ਇਸ ਚੋਣ ਵਿੱਚ ਵੀ ਹਾਰ ਗਏ ਸਨ।

 

2017 ਵਿਚ ਹਰਮੰਦਿਰ ਜੱਸੀ ਆਏ ਸਨ ਚਰਚਾ ਵਿਚ

2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਮਿੰਦਰ ਜੱਸੀ ਉਸ ਵੇਲੇ ਚਰਚਾ ਵਿਚ ਆਏ ਸਨ ਜਦੋਂ ਉਹਨਾਂ ਦੇ ਕਾਫ਼ਲੇ ਉੱਤੇ ਮੌੜ ਮੰਡੀ ਵਿਚ ਬੰਬ ਧਮਾਕਾ ਹੋਇਆ ਸੀ। ਹਰਮਿੰਦਰ ਜੱਸੀ ਇਸ ਹਮਲੇ ਵਿਚ ਵਾਲ-ਵਾਲ ਬੱਚ ਗਏ। ਇਸ ਧਮਾਕੇ ਵਿਚ ਕੁੱਲ 7 ਲੋਕਾਂ ਦੀ ਮੌਤ ਹੋਈ ਸੀ ਜਿਹਨਾਂ ਵਿਚੋਂ ਪੰਜ ਬੱਚੇ ਸਨ। ਪੰਜਾਬ ਦੀ ਐਸ.ਆਈ.ਟੀ ਮੌੜ ਮੰਡੀ ਧਮਾਕੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਧਮਾਕੇ ਦੀਆਂ ਤਾਰਾਂ ਵੀ ਸਿਰਸਾ ਡੇਰੇ ਨਾਲ ਜੁੜੀਆਂ ਹੋਈਆਂ ਹਨ। ਡੇਰੇ ਦੀ ਵਰਕਸ਼ਾਪ ਦੇ ਵਰਕਰਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।

 

 

 

Trending news