ਆਰਥਿਕ ਸੰਕਟ ਨਾਲ ਬੇਹਾਲ ਹੋਇਆ ਸ਼੍ਰੀ ਲੰਕਾ-ਭਾਰਤ ਅਤੇ ਜਪਾਨ ਨੇ ਵਧਾਇਆ ਮਦਦ ਲਈ ਹੱਥ
Advertisement

ਆਰਥਿਕ ਸੰਕਟ ਨਾਲ ਬੇਹਾਲ ਹੋਇਆ ਸ਼੍ਰੀ ਲੰਕਾ-ਭਾਰਤ ਅਤੇ ਜਪਾਨ ਨੇ ਵਧਾਇਆ ਮਦਦ ਲਈ ਹੱਥ

ਸ਼੍ਰੀਲੰਕਾ ਲਈ ਰਾਹਤ ਦੀ ਖਬਰ ਹੈ। ਦੇਸ਼ ਨੂੰ ਜਲਦ ਹੀ ਭਾਰਤ ਅਤੇ ਜਾਪਾਨ ਤੋਂ ਵੱਡੀ ਮਦਦ ਮਿਲਣ ਵਾਲੀ ਹੈ।

ਆਰਥਿਕ ਸੰਕਟ ਨਾਲ ਬੇਹਾਲ ਹੋਇਆ ਸ਼੍ਰੀ ਲੰਕਾ-ਭਾਰਤ ਅਤੇ ਜਪਾਨ ਨੇ ਵਧਾਇਆ ਮਦਦ ਲਈ ਹੱਥ

ਚੰਡੀਗੜ: ਸ੍ਰੀਲੰਕਾ ਆਪਣੀ ਆਜ਼ਾਦੀ ਤੋਂ ਬਾਅਦ ਸਭ ਤੋਂ ਮਾੜੇ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ। ਇੱਥੋਂ ਦੀ ਆਰਥਿਕ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜ਼ਰੂਰੀ ਵਸਤਾਂ ਦਾ ਕਾਲ ਪੈ ਗਿਆ ਹੈ। ਮਹਿੰਗਾਈ ਆਪਣੇ ਸਿਖਰ 'ਤੇ ਹੈ ਅਤੇ ਦੇਸ਼ ਹੁਣ ਤੱਕ ਦੇ ਸਭ ਤੋਂ ਵੱਡੇ ਸਿਆਸੀ ਉਥਲ-ਪੁਥਲ 'ਚੋਂ ਲੰਘ ਰਿਹਾ ਹੈ। ਇਸ ਸਭ ਦੇ ਵਿਚਕਾਰ ਸ਼੍ਰੀਲੰਕਾ ਲਈ ਰਾਹਤ ਦੀ ਖਬਰ ਹੈ। ਦੇਸ਼ ਨੂੰ ਜਲਦ ਹੀ ਭਾਰਤ ਅਤੇ ਜਾਪਾਨ ਤੋਂ ਵੱਡੀ ਮਦਦ ਮਿਲਣ ਵਾਲੀ ਹੈ।

 

ਭਾਰਤ ਭੇਜੇਗਾ ਰਾਹਤ ਸਮੱਗਰੀ

ਸ਼੍ਰੀਲੰਕਾ ਦੇ ਲੋਕਾਂ ਲਈ ਤੁਰੰਤ ਰਾਹਤ ਸਮੱਗਰੀ ਜਿਵੇਂ ਕਿ ਚੌਲ, ਦਵਾਈਆਂ ਅਤੇ ਦੁੱਧ ਦਾ ਪਾਊਡਰ ਲੈ ਕੇ ਇੱਕ ਭਾਰਤੀ ਜਹਾਜ਼ ਕੋਲੰਬੋ ਪਹੁੰਚਣ ਵਾਲਾ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਚੇਨਈ ਤੋਂ ਰਾਹਤ ਸਮੱਗਰੀ ਨਾਲ ਭਰੇ ਇਸ ਜਹਾਜ਼ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਭਾਰਤ ਤੋਂ ਸ਼੍ਰੀਲੰਕਾ ਜਾਣ ਵਾਲੀ ਪਹਿਲੀ ਖੇਪ ਵਿੱਚ 9,000 ਮੀਟ੍ਰਿਕ ਟਨ ਚੌਲ, 200 ਮੀਟ੍ਰਿਕ ਟਨ ਦੁੱਧ ਦਾ ਪਾਊਡਰ ਅਤੇ 24 ਮੀਟ੍ਰਿਕ ਟਨ ਜੀਵਨ ਰੱਖਿਅਕ ਦਵਾਈਆਂ ਸ਼ਾਮਲ ਹਨ। ਇਨ੍ਹਾਂ ਦੀ ਕੁੱਲ ਲਾਗਤ 45 ਕਰੋੜ ਰੁਪਏ ਹੈ।

 

ਜਾਪਾਨ 1.5 ਮਿਲੀਅਨ ਡਾਲਰ ਦੀ ਸਹਾਇਤਾ ਦੇਵੇਗਾ

ਦੂਜੇ ਪਾਸੇ ਜਾਪਾਨ ਨੇ ਵੀ ਜ਼ਰੂਰੀ ਖੁਰਾਕੀ ਵਸਤਾਂ ਅਤੇ ਸਕੂਲੀ ਭੋਜਨ ਪ੍ਰੋਗਰਾਮ ਲਈ ਵਿਸ਼ਵ ਖੁਰਾਕ ਪ੍ਰੋਗਰਾਮ ਰਾਹੀਂ 1.5 ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਜਾਪਾਨ ਸਰਕਾਰ ਸ਼੍ਰੀਲੰਕਾ ਦੇ ਲਗਭਗ 15,000 ਸ਼ਹਿਰੀ ਅਤੇ ਪੇਂਡੂ ਲੋਕਾਂ ਅਤੇ 380,000 ਸਕੂਲੀ ਬੱਚਿਆਂ ਨੂੰ ਤਿੰਨ ਮਹੀਨਿਆਂ ਲਈ ਜ਼ਰੂਰੀ ਭੋਜਨ ਸਪਲਾਈ ਕਰੇਗੀ।

 

WATCH LIVE TV 

 

 

 

Trending news