ਵਿਆਹਾਂ ਸ਼ਾਦੀਆਂ ਦੇ ਸੀਜ਼ਨ ਵਿਚ ਵੱਧਣ ਲੱਗੀ ਫੁੱਲਾਂ ਦੀ ਖੇਤੀ ਦੀ ਮੰਗ
Advertisement

ਵਿਆਹਾਂ ਸ਼ਾਦੀਆਂ ਦੇ ਸੀਜ਼ਨ ਵਿਚ ਵੱਧਣ ਲੱਗੀ ਫੁੱਲਾਂ ਦੀ ਖੇਤੀ ਦੀ ਮੰਗ

ਖਾਸ ਕਰਕੇ ਫੈਸਟੀਵਲ ਸੀਜ਼ਨ ਤੋਂ ਬਾਅਦ ਹੁਣ ਵਿਆਹ ਸ਼ਾਦੀਆਂ ਅਤੇ ਚੋਣਾਂ ਦੇ ਕਰਕੇ ਫੁੱਲਾਂ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ । 

ਵਿਆਹਾਂ ਸ਼ਾਦੀਆਂ ਦੇ ਸੀਜ਼ਨ ਵਿਚ ਵੱਧਣ ਲੱਗੀ ਫੁੱਲਾਂ ਦੀ ਖੇਤੀ ਦੀ ਮੰਗ

ਭਰਤ ਸ਼ਰਮਾ/ਲੁਧਿਆਣਾ: ਪੰਜਾਬ ਦੇ ਵਿੱਚ ਫਸਲੀ ਵਿਭਿੰਨਤਾ ਵੱਲ ਲਗਾਤਾਰ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਹੁਣ ਪੰਜਾਬ ਦੇ ਅੰਦਰ ਫੁੱਲਾਂ ਦੀ ਖੇਤੀ ਦਾ ਚਲਨ ਵਧਣ ਲੱਗਾ ਹੈ । 

ਖਾਸ ਕਰਕੇ ਫੈਸਟੀਵਲ ਸੀਜ਼ਨ ਤੋਂ ਬਾਅਦ ਹੁਣ ਵਿਆਹ ਸ਼ਾਦੀਆਂ ਅਤੇ ਚੋਣਾਂ ਦੇ ਕਰਕੇ ਫੁੱਲਾਂ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ ਅਤੇ ਥੋਕ ਦੀਆਂ ਕੀਮਤਾਂ ਚ ਵੀ ਇਜ਼ਾਫ਼ਾ ਹੋ ਰਿਹਾ ਹੈ, ਜਿਸ ਦਾ ਅਸਰ ਨਾ ਸਿਰਫ਼ ਫੁੱਲ ਵਿਕਰੇਤਾਵਾਂ ਨੂੰ ਹੋ ਰਿਹਾ ਸਗੋਂ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਵੀ ਇਸ ਖੇਤੀ ਤੋਂ ਦੂਣਾ ਮੁਨਾਫ਼ਾ ਕਮਾ ਰਹੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਡਾ ਆਰ ਕੇ ਦੂਬੇ ਨੇ ਦੱਸਿਆ ਕਿ ਸੰਗਰੂਰ ਪਟਿਆਲਾ ਬਰਨਾਲਾ ਅਤੇ ਲੁਧਿਆਣੇ ਦੇਵੀ ਇਲਾਕੇ ਦੇ ਵਿੱਚ ਹੁਣ ਫੁੱਲਾਂ ਦੀ ਵੱਡੀ ਖੇਤੀ ਹੋਣ ਲੱਗੀ ਹੈ ।

ਕਿਹੜੇ ਸੀਜ਼ਨ ਚ ਕਿਹੜੇ ਫੁੱਲ

ਡਾ. ਆਰ ਕੇ ਦੂਬੇ ਨੇ ਦੱਸਿਆ ਕਿ ਫੁੱਲਾਂ ਦੀ ਖੇਤੀ ਪੂਰਾ ਸਾਲ ਹੁੰਦੀ ਹੈ। ਕਈ ਫੁੱਲਾਂ ਦੀ ਕਿਸਮਾਂ ਅਜਿਹੀਆਂ ਹਨ ਜਿਨ੍ਹਾਂ ਤੋਂ ਕਈ ਝਾੜ ਲੱਤੇ ਜਾ ਸਕਦੇ ਨੇ ਉਨ੍ਹਾਂ ਕਿਹਾ ਕਿ ਹੁਣ ਗੇਂਦੇ ਦੇ ਫੁੱਲ ਦੀ ਵੀ ਕਈ ਕਿਸਮਾਂ ਆ ਗਈਆਂ ਨੇ ਖ਼ਾਸ ਕਰਕੇ ਲੱਡੂ ਕਹਿੰਦੇ ਦੀ ਕਿਸਮ ਨਵੀਂ ਯੂਨੀਵਰਸਿਟੀ ਵੱਲੋਂ ਈਜਾਦ ਕੀਤੀ ਗਈ ਹੈ ਜਿਸ ਦੀ ਡਿਮਾਂਡ ਧਾਰਮਿਕ ਸਥਾਨਾਂ ਤੇ ਵਧੇਰੇ ਹੁੰਦੀ ਹੈ ।

ਹਾਈਬ੍ਰਿਡ ਬੀਜਾਂ ਨੇ ਲਿਆਂਦਾ ਰੈਵੋਲੂਸ਼ਨ

ਡਾ ਦੂਬੇ ਨੇ ਦੱਸਿਆ ਕਿ ਹਾਈਬ੍ਰਿਡ ਬੀਜਾਂ ਨੇ ਫੁੱਲਾਂ ਦੀ ਖੇਤੀ ਦੇ ਵਿਚ ਨਵਾਂ ਰੈਵੋਲਿਊਸ਼ਨ ਲਿਆਂਦਾ ਹੈ ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿੱਚ ਜੋ ਨਰਸਰੀ ਸਥਾਪਿਤ ਕੀਤੀ ਗਈ ਹੈ। ਉਸ ਨੂੰ ਤਿੰਨ ਤੋਂ ਚਾਰ ਦਹਾਕੇ ਹੋ ਚੁੱਕੇ ਨੇ ਇੱਥੋਂ ਤੱਕ ਕਿ ਕਈ ਬੂਟੇ 30-40 ਸਾਲ ਤਕ ਪੁਰਾਣੇ ਨੇ ਜਿਨ੍ਹਾਂ ਤੋਂ ਕਲਮਾਂ ਤਿਆਰ ਕਰਕੇ ਅਤੇ ਬੀਜ ਤਿਆਰ ਕਰਕੇ ਉਹ ਅੱਗੇ ਵੇਚਦੇ ਨੇ ਜਿਨ੍ਹਾਂ ਤੋਂ ਚੰਗੀ ਫੁੱਲਾਂ ਦੀ ਖੇਤੀ ਹੁੰਦੀ ਹੈ।

ਤਿੰਨ ਤੋਂ ਚਾਰ ਮਹੀਨੇ 'ਚ ਹੋ ਜਾਂਦੀ ਹੈ ਫ਼ਸਲ

ਡਾ. ਦੂਬੇ ਨੇ ਦੱਸਿਆ ਕਿ ਫੁੱਲਾਂ ਦੀ ਫਸਲ ਤਿੱਨ ਤੋਂ ਚਾਰ ਮਹੀਨੇ ਦੇ ਵਿੱਚ ਹੀ ਹੋ ਜਾਂਦੀ ਹੈ ਪਹਿਲੀ ਫ਼ਸਲ ਤਿਆਰ ਹੋਣ ਨੂੰ ਤਿੰਨ ਤੋਂ ਚਾਰ ਮਹੀਨੇ ਲਗਦੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਫੁੱਲਾਂ ਦੀ ਖੇਤੀ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਗੇਂਦੇ ਦੇ ਫੁੱਲਾਂ ਤੋਂ ਇਸ ਦੀ ਸ਼ੁਰੂਆਤ ਕਰੇ ਉਨ੍ਹਾਂ ਨੇ ਕਿਹਾ ਕਿ ਪੂਰੇ ਸਾਲ ਕਿਸੇ ਵੀ ਸੀਜ਼ਨ ਦੇ ਵਿੱਚ ਫੁੱਲ ਲਗਾਇਆ ਜਾ ਸਕਦਾ ਹੈ।

 

WATCH LIVE TV

 

ਝੋਨੇ ਨਾਲੋਂ 25 ਫ਼ੀਸਦੀ ਪਾਣੀ ਦੀ ਘੱਟ ਖਪਤ

ਝੋਨੇ ਦੀ ਖੇਤੀ ਨਾਲੋਂ ਅਤੇ ਗੰਨੇ ਦੀ ਖੇਤੀ ਨਾਲੋਂ ਫੁੱਲਾਂ ਦੀ ਖੇਤੀ ਪਿੰਡ ਵਿੱਚ ਪਾਣੀ ਦੀ ਘੱਟ ਖਪਤ ਹੁੰਦੀ ਹੈ ਜਿਸ ਦਾ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ ਆਰ ਕੇ ਦੂਬੇ ਨੇ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਫੁੱਲਾਂ ਦੀ ਖੇਤੀ ਚ ਕਣਕ ਜਿੰਨਾ ਪਾਣੀ ਲੱਗ ਹੀ ਜਾਂਦਾ ਹੈ ਪਰ ਝੋਨੇ ਅਤੇ ਗੰਨੇ ਦੇ ਮੁਕਾਬਲੇ ਇਹ ਘੱਟ ਪਾਣੀ ਲੈਂਦੀ ਹੈ ।

ਨੌਜਵਾਨਾਂ ਚ ਉਤਸ਼ਾਹ

ਯੂਨੀਵਰਸਿਟੀ ਦੇ ਮਾਹਰ ਡਾਕਟਰ ਨੇ ਦੱਸਿਆ ਕਿ ਫੁੱਲਾਂ ਦੀ ਖੇਤੀ ਨੂੰ ਲੈ ਕੇ ਕੋਰੋਨਾ ਦੇ ਦੌਰਾਨ ਕਾਫ਼ੀ ਕਟੌਤੀ ਆਈ ਸੀ, ਪਰ ਹੁਣ ਇਕ ਸਾਲ ਤੋਂ ਨੌਜਵਾਨਾਂ ਅੰਦਰ ਫੁੱਲਾਂ ਦੀ ਖੇਤੀ ਦਾ ਰੁਝਾਨ ਵਧ ਰਿਹਾ ਹੈ ਕਿਉਂਕਿ ਘੱਟ ਜ਼ਮੀਨ ਚੋ ਵੱਧ ਮੁਨਾਫ਼ਾ ਲੈ ਸਕਦੇ ਹਨ ।

Trending news