Cyclone Gabrielle: ਚੱਕਰਵਾਤ ਗੈਬਰੀਅਲ ਦੇ ਕਾਰਨ ਇਸ ਦੇਸ਼ 'ਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ!
Advertisement

Cyclone Gabrielle: ਚੱਕਰਵਾਤ ਗੈਬਰੀਅਲ ਦੇ ਕਾਰਨ ਇਸ ਦੇਸ਼ 'ਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ!

New Zealand emergency News: ਨਿਊਜ਼ੀਲੈਂਡ 'ਚ ਚੱਕਰਵਾਤ ਗੈਬਰੀਅਲ ਦੇ ਖਤਰੇ ਦੇ ਮੱਦੇਨਜ਼ਰ ਨਿਊਜ਼ੀਲੈਂਡ ਸਰਕਾਰ ਨੇ ਦੇਸ਼ 'ਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

Cyclone Gabrielle: ਚੱਕਰਵਾਤ ਗੈਬਰੀਅਲ ਦੇ ਕਾਰਨ ਇਸ ਦੇਸ਼ 'ਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ!

New Zealand emergency News: ਨਿਊਜ਼ੀਲੈਂਡ ਵਿੱਚ ਚੱਕਰਵਾਤ ਗੈਬਰੀਅਲ ਦੇ ਖਤਰੇ ਦੇ ਮੱਦੇਨਜ਼ਰ ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਵਿੱਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਇਹ ਤੀਜੀ ਵਾਰ ਹੈ ਜਦੋਂ ਦੇਸ਼ ਵਿੱਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ (New Zealand emergency)ਚੱਕਰਵਾਤ ਗੈਬਰੀਏਲ ਕਾਰਨ ਉੱਤਰੀ ਟਾਪੂ 'ਤੇ ਹੜ੍ਹ, ਜ਼ਮੀਨ ਖਿਸਕਣ ਅਤੇ ਵੱਡੇ ਸਮੁੰਦਰੀ ਡੁੱਬਣ ਕਾਰਨ ਲਿਆ ਗਿਆ ਹੈ।

ਚੱਕਰਵਾਤ ਗੈਬਰੀਅਲ ਦੇ ਖਤਰੇ ਦੇ ਮੱਦੇਨਜ਼ਰ ਨਿਊਜ਼ੀਲੈਂਡ ਸਰਕਾਰ (Cyclone Gabrielle)ਨੇ ਕਰੀਬ 509 ਉਡਾਣਾਂ ਰੱਦ ਕਰ ਦਿੱਤੀਆਂ ਹਨ। ਨਿਊਜ਼ੀਲੈਂਡ ਦੇ ਉੱਤਰੀ ਇਲਾਕਿਆਂ 'ਚ 250 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਉੱਤਰੀ ਖੇਤਰਾਂ ਦੇ ਕਰੀਬ 46 ਹਜ਼ਾਰ ਘਰਾਂ ਵਿੱਚ ਬਿਜਲੀ ਸਪਲਾਈ ਵੀ ਬੰਦ ਹੋ ਗਈ ਹੈ।

ਇਹ ਵੀ ਪੜ੍ਹੋ: Valentine's Day 2023: ਵੈਲੇਨਟਾਈਨ ਡੇ 'ਤੇ ਇੰਨ੍ਹਾਂ ਪੰਜਾਬੀ ਕਲਾਕਾਰਾਂ ਨੇ ਕੀਤਾ ਆਪਣੇ ਪ੍ਰੋਮੀ ਨੂੰ ਪਿਆਰ ਦਾ ਇਜ਼ਹਾਰ!

ਨਿਊਜ਼ੀਲੈਂਡ 'ਚ ਚੱਕਰਵਾਤ ਗੈਬਰੀਅਲ ਦੇ ਖਤਰੇ ਦੇ ਮੱਦੇਨਜ਼ਰ ਦੇਸ਼ 'ਚ ਤੀਜੀ ਵਾਰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। 2011 ਦੇ ਕ੍ਰਾਈਸਟਚਰਚ ਭੂਚਾਲ ਅਤੇ 2020 ਕੋਵਿਡ ਮਹਾਂਮਾਰੀ ਤੋਂ ਬਾਅਦ ਇਹ ਤੀਜੀ ਰਾਸ਼ਟਰੀ ਐਮਰਜੈਂਸੀ ਹੈ। ਦੇਸ਼ ਦਾ ਮੌਸਮ ਵਿਭਾਗ ਦੇਸ਼ ਦੇ ਦੱਖਣ ਅਤੇ ਪੂਰਬੀ ਖੇਤਰਾਂ 'ਤੇ ਵੀ ਨਜ਼ਰ ਰੱਖ ਰਿਹਾ ਹੈ। ਇਹ ਐਮਰਜੈਂਸੀ ਅਗਲੇ ਸੱਤ ਦਿਨਾਂ ਲਈ ਲਗਾਈ ਗਈ ਹੈ।

 

Trending news