ਮੁਸ਼ਕਿਲਾਂ 'ਚ ਫਸੇ ਸੀ.ਐਮ. ਚੰਨੀ, ਮੁਜ਼ੱਫਰਨਗਰ ਵਿਚ ਦਰਜ ਹੋਇਆ ਕੇਸ
Advertisement

ਮੁਸ਼ਕਿਲਾਂ 'ਚ ਫਸੇ ਸੀ.ਐਮ. ਚੰਨੀ, ਮੁਜ਼ੱਫਰਨਗਰ ਵਿਚ ਦਰਜ ਹੋਇਆ ਕੇਸ

ਮੁਜ਼ੱਫਰਨਗਰ ਵਿਚ ਚੰਨੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। 

ਮੁਸ਼ਕਿਲਾਂ 'ਚ ਫਸੇ ਸੀ.ਐਮ. ਚੰਨੀ, ਮੁਜ਼ੱਫਰਨਗਰ ਵਿਚ ਦਰਜ ਹੋਇਆ ਕੇਸ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਚੋਣਾਂ ਤੋਂ ਪਹਿਲਾਂ ਮੁਸ਼ਕਿਲਾਂ ਵੱਧ ਗਈਆਂ ਹਨ। ਯੂ.ਪੀ ਬਿਹਾਰ ਵਾਲੇ ਭਈਆਂ ਦੇ ਬਿਆਨ 'ਤੇ ਸਿਆਸੀ ਗਲਿਆਰਿਆਂ ਵਿਚ ਜਿਥੇ ਹਾਹਾਕਾਰ ਮੱਚੀ ਹੋਈ ਹੈ। ਉਥੇ ਈ ਮੁਜ਼ੱਫਰਨਗਰ ਵਿਚ ਚੰਨੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਉਥੋਂ ਦੀ ਸਮਾਜਿਕ ਕਾਰਕੁੰਨ ਤਮੰਨਾ ਹਾਸ਼ਮੀ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਦਰਜ ਕਰਵਾਈ ਹੈ।

 

ਭਈਆਂ ਵਾਲੇ ਬਿਆਨ 'ਤੇ ਸਫ਼ਾਈ ਦੇ ਚੁੱਕੇ ਚੰਨੀ

ਚੰਨੀ ਨੇ ਕਿਹਾ ਕਿ ਪਰਵਾਸੀਆਂ ਨਾਲ ਸਾਡਾ ਨਹੁੰ-ਮਾਸ ਦਾ ਰਿਸ਼ਤਾ ਹੈ। ਅਸੀਂ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਾਂ। ਕੁਝ ਲੋਕ ਜਾਣਬੁੱਝ ਕੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੱਲ ਸਿਰਫ ਆਮ ਆਦਮੀ ਪਾਰਟੀ ਦੇ ਲੋਕਾਂ ਲਈ ਕਹੀ ਸੀ ਜੋ ਪੰਜਾਬ 'ਚ ਅਰਾਜਕਤਾ ਪੈਦਾ ਕਰਨ ਲਈ ਆਏ ਸਨ। ਜਿਸ ਦਾ ਗਲਤ ਅਰਥ ਕੱਢ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

 

ਪ੍ਰਿਯੰਕਾ ਗਾਂਧੀ ਨੇ ਚੰਨੀ ਦਾ ਕੀਤਾ ਬਚਾਅ

ਇਸ ਪੂਰੇ ਮਾਮਲੇ 'ਤੇ ਚੰਨੀ ਦਾ ਬਚਾਅ ਕਰਨ ਲਈ ਪ੍ਰਿਯੰਕਾ ਗਾਂਧੀ ਅੱਗੇ ਆਏ।  ਉਹਨਾਂ ਕਿਹਾ ਕਿ ਚੰਨੀ ਜੀ ਕਹਿ ਰਹੇ ਸਨ ਕਿ ਪੰਜਾਬ ਦੀ ਸਰਕਾਰ ਪੰਜਾਬੀਆਂ ਨੂੰ ਚੁਣਨੀ ਚਾਹੀਦੀ ਹੈ। ਚੰਨੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।

 

ਕੀ ਹੈ ਪੂਰਾ ਮਾਮਲਾ

ਰੋਪੜ ਵਿਚ ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਦੌਰਾਨ ਚੰਨੀ ਕਹਿ ਰਹੇ ਸਨ ਕਿ ਪੰਜਾਬ ਵਿਚ ਯੂ.ਪੀ. ਬਿਹਾਰ ਤੋਂ 'ਭਈਏ' ਆ ਕੇ ਰਾਜ ਕਰਨਾ ਚਾਹੁੰਦੇ ਹਨ, ਅਸੀਂ ਭਈਆਂ ਨੂੰ ਰਾਜ ਨਹੀਂ ਕਰਨ ਦੇਣਾ। ਜਿਸਤੋਂ ਬਾਅਦ ਪ੍ਰਿਯੰਕਾ ਗਾਂਧੀ ਤਾੜੀਆਂ ਮਾਰ ਕੇ ਹੱਸ ਪਏ। ਇਹ ਵੀਡੀਓ ਬੀਤੇ ਦਿਨ ਦੀ ਹੈ ਜਦੋਂ ਪ੍ਰਿਯੰਕਾ ਗਾਂਧੀ ਬਰਿੰਦਰ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਰੋਪੜ ਆਏ ਸਨ।

 

WATCH LIVE TV 

Trending news