Sangrur Bypoll 2022: ਰਾਜਨੀਤੀ ਵਿਚ ਸਰਗਰਮ ਹੋਈ ਸੀ.ਐਮ. ਮਾਨ ਦੀ ਭੈਣ ਮਨਪ੍ਰੀਤ ਕੌਰ, ਸੰਗਰੂਰ ਜ਼ਿਮਨੀ ਚੋਣ 'ਤੇ ਟਿੱਕੀਆਂ ਸਭ ਦੀਆਂ ਨਜ਼ਰਾਂ
Advertisement

Sangrur Bypoll 2022: ਰਾਜਨੀਤੀ ਵਿਚ ਸਰਗਰਮ ਹੋਈ ਸੀ.ਐਮ. ਮਾਨ ਦੀ ਭੈਣ ਮਨਪ੍ਰੀਤ ਕੌਰ, ਸੰਗਰੂਰ ਜ਼ਿਮਨੀ ਚੋਣ 'ਤੇ ਟਿੱਕੀਆਂ ਸਭ ਦੀਆਂ ਨਜ਼ਰਾਂ

ਸੰਗਰੂਰ ਉਹ ਸੀਟ ਹੈ ਜਿਸ 'ਤੇ ਆਮ ਆਦਮੀ ਪਾਰਟੀ ਨਾਲੋਂ ਭਗਵੰਤ ਮਾਨ ਦਾ ਦਬਦਬਾ ਜ਼ਿਆਦਾ ਨਜ਼ਰ ਆ ਰਿਹਾ ਹੈ। ਉਹ ਇੱਥੋਂ ਲਗਾਤਾਰ ਦੋ ਵਾਰ ਸੰਸਦ ਮੈਂਬਰ ਵਜੋਂ ਲੋਕ ਸਭਾ ਵਿੱਚ ਪੁੱਜੇ ਹਨ। 2014 ਵਿੱਚ ਭਗਵੰਤ ਮਾਨ ਵਿਜੇ ਇੰਦਰ ਸਿੰਗਲਾ ਨੂੰ ਹਰਾ ਕੇ ਪਹਿਲੀ ਵਾਰ ਸੰਸਦ ਵਿੱਚ ਆਏ ਸਨ। ਉਹ 2019 ਵਿੱਚ ਵੀ ਦੁਬਾਰਾ ਜਿੱਤ ਹਾਸਲ ਕੀਤੀ।

Sangrur Bypoll 2022: ਰਾਜਨੀਤੀ ਵਿਚ ਸਰਗਰਮ ਹੋਈ ਸੀ.ਐਮ. ਮਾਨ ਦੀ ਭੈਣ ਮਨਪ੍ਰੀਤ ਕੌਰ, ਸੰਗਰੂਰ ਜ਼ਿਮਨੀ ਚੋਣ 'ਤੇ ਟਿੱਕੀਆਂ ਸਭ ਦੀਆਂ ਨਜ਼ਰਾਂ

ਚੰਡੀਗੜ: Sangrur Bypoll 2022: ਸੰਗਰੂਰ ਲੋਕ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ ਕਾਰਨ ਪੰਜਾਬ ਦਾ ਸਿਆਸੀ ਪਾਰਾ ਚੜ ਗਿਆ ਹੈ। ਸੰਗਰੂਰ ਵਿਚ ਹੋਣ ਵਾਲੀ ਜ਼ਿਮਨੀ ਚੋਣ ਦੌਰਾਨ ਇੱਕ ਨਵਾਂ ਚਿਹਰਾ ਸਾਹਮਣੇ ਆ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਸਿਆਸਤ ਵਿੱਚ ਸਰਗਰਮ ਹੋ ਗਈ ਹੈ। ਇੰਨਾ ਹੀ ਨਹੀਂ ਮਨਪ੍ਰੀਤ ਕੌਰ ਸੰਗਰੂਰ ਤੋਂ ਹੋਣ ਵਾਲੀ ਚੋਣ ਵੀ ਲV ਸਕਦੀ ਹੈ। ਮਨਪ੍ਰੀਤ ਕੌਰ ਦੇ ਸੰਗਰੂਰ ਤੋਂ ਜ਼ਿਮਨੀ ਚੋਣ ਲੜਨ ਦੀਆਂ ਕਿਆਸ ਅਰਾਈਆਂ ਉਸ ਵੇਲੇ ਤੋਂ ਲੱਗਣ ਲੱਗੀਆਂ ਜਦੋਂ ਤੋਂ ਭਗਵੰਤ ਮਾਨ ਮੁੱਖ ਮੰਤਰੀ ਬਣੇ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਸੀਟ 'ਤੇ ਜੁਲਾਈ ਜਾਂ ਅਗਸਤ 'ਚ ਚੋਣਾਂ ਹੋਣ ਦੀ ਸੰਭਾਵਨਾ ਹੈ।

 

ਵਿਧਾਨ ਸਭਾ ਚੋਣਾਂ ਦੌਰਾਨ ਭਰਾ ਲਈ ਕੀਤਾ ਚੋਣ ਪ੍ਰਚਾਰ

ਵਿਧਾਨ ਸਭਾ ਚੋਣਾਂ ਦੌਰਾਨ ਮਨਪ੍ਰੀਤ ਕੌਰ ਕਾਫੀ ਸਰਗਰਮ ਸੀ। ਉਨ੍ਹਾਂ ਭਗਵੰਤ ਮਾਨ ਲਈ ਜ਼ੋਰਦਾਰ ਪ੍ਰਚਾਰ ਕੀਤਾ ਅਤੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਸੰਭਾਲਿਆ। ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਭਗਵੰਤ ਮਾਨ ਦੀ ਧੂਰੀ ਸੀਟ ਦੀ ਜ਼ਿੰਮੇਵਾਰੀ ਨਿਭਾਈ ਸੀ। ਮਾਨ ਉਦੋਂ ਸੂਬੇ ਭਰ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਅਤੇ ਉਨ੍ਹਾਂ ਦੀ ਭੈਣ ਸਿਰਫ਼ ਧੂਰੀ 'ਤੇ ਹੀ ਕੇਂਦਰਿਤ ਸੀ। ਹੁਣ ਲੋਕ ਸਭਾ ਜ਼ਿਮਨੀ ਚੋਣ ਲੜਨ ਬਾਰੇ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਪਾਰਟੀ ਸੰਗਰੂਰ ਸੀਟ 'ਤੇ ਲੋਕਾਂ ਦੀ ਮੰਗ ਦਾ ਪੂਰਾ ਖਿਆਲ ਰੱਖੇਗੀ। ਉਸ ਨੇ ਕਿਹਾ ਕਿ ਉਹ ਸਿਆਸੀ ਤੌਰ 'ਤੇ ਘੁੰਮ ਰਿਹਾ ਹੈ। ਜੇਕਰ ਪਾਰਟੀ ਇਸ ਬਾਰੇ ਕੋਈ ਫੈਸਲਾ ਲੈਂਦੀ ਹੈ ਤਾਂ ਉਹ ਇਸ ਦਾ ਸਨਮਾਨ ਕਰਨਗੇ।

 

ਸੰਗਰੂਰ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਮਾਨ

ਸੰਗਰੂਰ ਉਹ ਸੀਟ ਹੈ ਜਿਸ 'ਤੇ ਆਮ ਆਦਮੀ ਪਾਰਟੀ ਨਾਲੋਂ ਭਗਵੰਤ ਮਾਨ ਦਾ ਦਬਦਬਾ ਜ਼ਿਆਦਾ ਨਜ਼ਰ ਆ ਰਿਹਾ ਹੈ। ਉਹ ਇੱਥੋਂ ਲਗਾਤਾਰ ਦੋ ਵਾਰ ਸੰਸਦ ਮੈਂਬਰ ਵਜੋਂ ਲੋਕ ਸਭਾ ਵਿੱਚ ਪੁੱਜੇ ਹਨ। 2014 ਵਿੱਚ ਭਗਵੰਤ ਮਾਨ ਵਿਜੇ ਇੰਦਰ ਸਿੰਗਲਾ ਨੂੰ ਹਰਾ ਕੇ ਪਹਿਲੀ ਵਾਰ ਸੰਸਦ ਵਿੱਚ ਆਏ ਸਨ। ਉਹ 2019 ਵਿੱਚ ਵੀ ਦੁਬਾਰਾ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਸੀ.ਐਮ. ਚਿਹਰਾ ਬਣਨ ਤੋਂ ਬਾਅਦ ਉਹ ਧੂਰੀ ਸੀਟ ਤੋਂ ਵਿਧਾਇਕ ਚੁਣੇ ਗਏ ਅਤੇ ਸੰਸਦ ਮੈਂਬਰ ਤੋਂ ਅਸਤੀਫਾ ਦੇ ਦਿੱਤਾ।

 

ਦਿਲਚਸਪ ਹੋਵੇਗੀ ਜ਼ਿਮਨੀ ਚੋਣ ਦੀ ਟੱਕਰ

ਸੰਗਰੂਰ ਲੋਕ ਸਭਾ ਹਲਕਾ ਭਗਵੰਤ ਮਾਨ ਦਾ ਗੜ੍ਹ ਰਿਹਾ ਹੈ। ਇਸ ਸੀਟ 'ਤੇ ਭਗਵੰਤ ਮਾਨ ਦੋ ਵਾਰ ਚੋਣ ਜਿੱਤਣ 'ਚ ਕਾਮਯਾਬ ਰਹੇ ਹਨ। ਇੰਨਾ ਹੀ ਨਹੀਂ 2019 'ਚ ਉਹ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਜਿੱਤਣ ਵਾਲੇ ਇਕਲੌਤੇ ਸੰਸਦ ਮੈਂਬਰ ਬਣੇ। ਸੰਗਰੂਰ ਲੋਕ ਸਭਾ ਸੀਟ ਲਈ ਹਾਈ ਪ੍ਰੋਫਾਈਲ ਜ਼ਿਮਨੀ ਚੋਣ ਹੋਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ। ਹਾਲ ਹੀ 'ਚ ਭਾਜਪਾ 'ਚ ਸ਼ਾਮਲ ਹੋਏ ਸੁਨੀਲ ਜਾਖੜ ਦੇ ਵੀ ਸੰਗਰੂਰ ਲੋਕ ਸਭਾ ਸੀਟ ਤੋਂ ਜ਼ਿਮਨੀ ਚੋਣ ਲੜਨ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਅਕਾਲੀ ਦਲ ਵੀ ਇਸ ਸੀਟ ਉੱਤੇ ਵੱਡਾ ਦਾਅ ਖੇਡ ਸਕਦਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਸੰਗਰੂਰ ਜ਼ਿਮਨੀ ਚੋਣ ਇਸ ਵਾਰ ਕਾਫੀ ਦਿਲਚਸਪ ਰਹਿਣ ਵਾਲੀ ਹੈ।

 

WATCH LIVE TV 

Trending news