Chandigarh news: ਚੰਡੀਗੜ੍ਹ 'ਚ ਚੱਲਦੀ ਸਕੂਲ ਬੱਸ ’ਚ ਲੱਗੀ ਅੱਗ
Advertisement

Chandigarh news: ਚੰਡੀਗੜ੍ਹ 'ਚ ਚੱਲਦੀ ਸਕੂਲ ਬੱਸ ’ਚ ਲੱਗੀ ਅੱਗ

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮਣੀਮਾਜਰਾ ਦੇ ਫੌਜੀ ਢਾਬੇ ਦੇ ਕੋਲ ਵਾਪਰਿਆ ਸੀ।

Chandigarh news: ਚੰਡੀਗੜ੍ਹ 'ਚ ਚੱਲਦੀ ਸਕੂਲ ਬੱਸ ’ਚ ਲੱਗੀ ਅੱਗ

Chandigarh school bus catches fire news: ਚੰਡੀਗੜ੍ਹ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਕਿ ਸੈਕਟਰ 26 ਸਥਿਤ ਸੈਕਰਡ ਹਾਰਟ ਸਕੂਲ ਦੀ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। 

ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਬੀਤੇ ਦਿਨੀ ਯਾਨੀ ਮੰਗਲਵਾਰ ਨੂੰ ਉਦੋਂ ਵਾਪਰਿਆ ਜਦੋਂ ਬੱਸ ’ਚ 20 ਤੋਂ ਜਿਆਦਾ ਬੱਚੇ ਮੌਜੂਦ ਸਨ। ਹਾਲਾਂਕਿ ਗਣੀਮਤ ਰਹੀ ਕਿ ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮਣੀਮਾਜਰਾ ਦੇ ਫੌਜੀ ਢਾਬੇ ਦੇ ਕੋਲ ਵਾਪਰਿਆ ਸੀ। ਸਕੂਲ ਬੱਸ ਛੁੱਟੀ ਹੋਣ ਤੋਂ ਬਾਅਦ ਬੱਚਿਆ ਨੂੰ ਘਰ ਛੱਡਣ ਲਈ ਜਾ ਰਹੀ ਸੀ। ਇਸ ਦੌਰਾਨ ਚੱਲਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ ਅਤੇ ਇਸ ਤੋਂ ਬਾਅਦ ਸਮੇਂ ਰਹਿੰਦੇ ਬੱਸ ਚ ਮੌਜੂਦ ਸਾਰੇ ਬੱਚਿਆ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।  

ਗਣੀਮਤ ਰਹੀ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਬੱਸ ਦੇ ਡਰਾਈਵਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਹ ਸਕੂਲ ਦੇ ਬੱਚਿਆਂ ਨੂੰ ਮਨੀਮਾਜਰਾ ਤੋਂ ਅੱਗੇ ਪੰਚਕੂਲਾ ਦੀ ਤਰਫ ਛੱਡਣ ਜਾ ਰਿਹਾ ਸੀ ਅਤੇ ਬਸ ਜਿਵੇਂ ਹੀ ਫੌਜੀ ਢਾਬੇ ਦੇ ਨੇੜੇ ਪਹੁੰਚੀ ਤਾਂ ਇੰਜਣ ਵਿੱਚ ਅੱਗ ਲੱਗ ਗਈ। ਇਸ ਦੌਰਾਨ ਉਸਨੇ ਬਸ ਨੂੰ ਸੜਕ ਦੇ ਕਿਨਾਰੇ ਖੜਾ ਕੀਤਾ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ।

ਸਕੂਲ ਬੱਸ ਨੂੰ ਅੱਗ ਲੱਗਣ ਤੋਂ ਬਾਅਦ ਮੌਕੇ 'ਤੇ ਸਥਾਨਕ ਦੁਕਾਨਦਾਰਾਂ ਵੱਲੋਂ ਵੀ ਹਿੰਮਤ ਦਿਖਾਈ ਗਈ ਅਤੇ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਗਈ। ਫਿਲਹਾਲ ਬੱਸ ਦੇ ਇੰਜਣ ਵਿੱਚ ਅਚਾਨਕ ਅੱਗ ਲੱਗਣ ਦੀ ਘਟਨਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: Punjab Weather Update: ਪੰਜਾਬ ‘ਚ ਮੀਂਹ ਨੇ ਦਿੱਤੀ ਦਸਤਕ, ਕਿਸਾਨ ਖੁਸ਼

Chandigarh school bus catches fire news: ਮੌਕੇ 'ਤੇ ਪਹੁੰਚੀ ਸਕੂਲ ਦੀ ਪ੍ਰਿੰਸਪਿਲ 

ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ ਗਈ। ਇਸ ਦੌਰਾਨ ਮਨੀਮਾਜਰਾ ਫਾਇਰ ਬ੍ਰਿਗੇਡ ਦਫਤਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਅਤੇ ਅੱਗ ਨੂੰ ਕਾਬੂ ਕੀਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਕੂਲ ਦੇ ਪ੍ਰਿੰਸਪਿਲ ਵੀ ਮੌਕੇ 'ਤੇ ਪਹੁੰਚੇ।  

ਇਹ ਵੀ ਪੜ੍ਹੋ: Navjot Singh Sidhu news: ਲੁਧਿਆਣਾ ਚ ਲੱਗੇ ਨਵਜੋਤ ਸਿੰਘ ਸਿੱਧੂ ਦੇ ਪੋਸਟਰ, ਦੱਸਿਆ 'ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ'

Trending news