ਚੋਣ ਪ੍ਰਚਾਰ ਕਰਦੇ ਭਗਵੰਤ ਮਾਨ ਦੇ ਵੱਜਿਆ ਡਲਾ ?
Advertisement

ਚੋਣ ਪ੍ਰਚਾਰ ਕਰਦੇ ਭਗਵੰਤ ਮਾਨ ਦੇ ਵੱਜਿਆ ਡਲਾ ?

ਅਚਾਨਕ ਭੀੜ ਦੇ ਵਿਚੋਂ ਇਕ ਪੱਥਰ ਉਛਾਲਿਆ ਗਿਆ ਜੋ ਮਾਨ ਦੀ ਅੱਖ ਵਿਚ ਵੱਜਿਆ ਜਿਸ ਤੋਂ ਤੁਰੰਤ ਬਾਅਦ ਉਹ ਆਪਣੀ ਗੱਡੀ ਵਿਚ ਬੈਠ ਗਏ। 

ਚੋਣ ਪ੍ਰਚਾਰ ਕਰਦੇ ਭਗਵੰਤ ਮਾਨ ਦੇ ਵੱਜਿਆ ਡਲਾ ?

ਚੰਡੀਗੜ: ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਮਾਝਾ ਖੇਤਰ ਵਿਚ ਵੱਡਾ ਰੋਡ ਸ਼ੋਅ ਕੱਢਿਆ, ਜਿਸ ਦੌਰਾਨ ਉਹਨਾਂ ਨਾਲ ਅਜਿਹਾ ਹਾਦਸਾ ਵਾਪਰ ਗਿਆ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਗਈ। ਅਟਾਰੀ  ਵਿਧਾਨ ਸਭਾ ਹਲਕੇ ਵਿਚ ਆਪਣੀ ਕਾਰ ਤੋਂ ਬਾਹਰ ਖੜੇ ਹੋ ਕੇ ਭਗਵੰਤ ਮਾਨ ਰੋਡ ਸ਼ੋਅ ਕੱਢ ਰਹੇ ਸਨ ਅਤੇ ਸਾਰੇ ਪਾਸੇ ਫੁੱਲਾਂ ਦੀ ਵਰਖਾ ਹੋ ਰਹੀ ਸੀ ਤਾਂਫੁੱਲ ਦੀ ਡੰਡੀ ਭਗਵੰਤ ਮਾਨ ਦੀ ਅੱਖ ਵਿਚ ਵੱਜੀਜੋ ਮਾਨ ਦੀ ਅੱਖ ਵਿਚ ਵੱਜਿਆ ਜਿਸ ਤੋਂ ਤੁਰੰਤ ਬਾਅਦ ਉਹ ਆਪਣੀ ਗੱਡੀ ਵਿਚ ਬੈਠ ਗਏ। ਇਸਦੀ ਵੀਡੀਓ ਸਾਰੇ ਪਾਸੇ ਵਾਇਰਲ ਹੋ ਰਹੀ ਹੈ।

 

ਅਕਾਲੀ ਦਲ ਨੇ ਉਡਾਇਆ ਮਜ਼ਾਕ

ਭਗਵੰਤ ਮਾਨ ਨਾਲ ਹੋਏ ਇਸ ਹਾਦਸੇ ਦੀ ਅਕਾਲੀ ਦਲ ਆਈ.ਟੀ ਸੈਲ ਵੱਲੋਂ ਸਾਰੇ ਪੇਜਾਂ 'ਤੇ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਵਿਅੰਗਮਈ ਤੰਜ ਕੱਸੇ ਜਾ ਰਹੇ ਹਨ। ਕਿਉਂਕਿ ਅਕਾਲੀ ਦਲ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੇ ਪੱਥਰ ਵੱਜਿਆ, "ਡਲਾ ਤੋਂ ਡਲਾ ਹੋਤਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੋਤਾ ਹੈ" ਭਗਵੰਤ ਮਾਨ ਦੀ ਕਹੀ ਇਸ ਗੱਲ ਰਾਹੀਂ ਅਕਾਲੀ ਦਲ ਨੇ ਮਾਨ ਦੀ ਖਿੱਲੀ ੳਡਾਈ। ਦਰਅਸਲ ਇਹਨਾਂ ਸ਼ਬਦਾਂ ਦੀ ਵਰਤੋਂ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ 2017 ਵੇਲੇ ਉਦੋਂ ਕੀਤੀ ਸੀ, ਜਦੋਂ ਸਿਕੰਦਰ ਸਿੰਘ ਮਲੂਕਾ ਚੋਣ ਰੈਲੀ ਕਰ ਰਹੇ ਸਨ ਅਤੇ ਭੀੜ ਵਿਚੋਂ ਕਿਸੇ ਨੇ ਉਹਨਾਂ ਤੇ ਪੱਥਰ ਸੁੱਟਿਆ ਸੀ।

 

ਆਮ ਆਦਮੀ ਪਾਰਟੀ ਦਾ ਕੀ ਕਹਿਣਾ 

ਆਪ ਨੇ ਪੱਥਰ ਵੱਜਣ ਦੀਆਂ ਚਰਚਾਵਾਂ ਨੂੰ ਝੂਠ ਦੱਸਿਆ ਹੈ, ਆਪ ਵੱਲੋਂ ਅਧਿਕਾਰਕ ਤੌਰ ਤੇ ਪੁਸ਼ਟੀ ਕੀਤੀ ਗਈ ਹੈ ਕਿ ਉਹ ਫੁੱਲਾਂ ਦੀ ਵਰਖਾ ਜੋਰ ਸ਼ੋਰ ਨਾਲ ਹੋ ਰਹੀ ਸੀ ਅਤੇ ਜ਼ੋਰ ਨਾਲ ਫੁੱਲ ਦੀ ਡੰਡੀ ਮਾਨ ਦੀ ਅੱਖ ਵਿਚ ਵੱਜੀ।

WATCH LIVE TV 

Trending news