ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਤੰਬਾਕੂ ਉਤਪਾਦਾਂ ਤੋਂ ਇਕੱਠੇ ਹੋਣ ਵਾਲੇ ਟੈਕਸ ਦੀ ਵਰਤੋਂ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾਵੇਗੀ।
Trending Photos
Ban on cigarette and tobacco news: ਤੁਸੀਂ ਅਕਸਰ ਪੜ੍ਹਿਆ ਜਾ ਸੁਣਿਆ ਹੋਵੇਗਾ ਕਿ ਸਿਗਰੇਟ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਪਰ ਫ਼ਿਰ ਵੀ ਕਈ ਲੋਕ ਸਿਗਰੇਟ ਪੀਂਦੇ ਹਨ। ਲਗਾਤਾਰ ਸਿਗਰੇਟ ਪੀਣ ਕਰਕੇ ਇਹ ਲੱਤ ਬਣ ਜਾਂਦੀ ਹੈ ਅਤੇ ਬਾਅਦ 'ਚ ਇਸ ਨੂੰ ਛੱਡਣਾ ਔਖਾ ਹੋ ਜਾਂਦਾ ਹੈ।
ਇਸ ਦੌਰਾਨ ਸਿਗਰੇਟ ਦੇ ਸੇਵਨ ਨੂੰ ਘਟਾਉਣ ਲਈ ਸੰਸਦ ਦੀ ਸਥਾਈ ਕਮੇਟੀ ਵੱਲੋਂ ਤੰਬਾਕੂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਅਤੇ ਜੀਐਸਟੀ ਵਧਾਉਣ ਲਈ ਸਿਫਾਰਿਸ਼ ਕੀਤੀ ਗਈ ਹੈ।
ਸੰਸਦ ਦੀ ਸਥਾਈ ਕਮੇਟੀ ਵੱਲੋਂ ਭਾਰਤ ਵਿੱਚ ਤੰਬਾਕੂ ਉਤਪਾਦਾਂ ਅਤੇ ਸ਼ਰਾਬ ਦੇ ਸੇਵਨ 'ਤੇ ਪ੍ਰਭਾਵੀ ਪਾਬੰਦੀ ਸੰਬੰਧੀ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਕਮੇਟੀ ਵੱਲੋਂ ਸਿੰਗਲ ਸਿਗਰੇਟ ਵੇਚਣ ਯਾਨੀ ਖੁਲ੍ਹੀ ਸਿਗਰੇਟ ਵੇਚਣ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਕਮੇਟੀ ਦਾ ਕਹਿਣਾ ਹੈ ਕਿ ਇਸ ਦੇ ਨਾਲ ਤੰਬਾਕੂ ਕੰਟਰੋਲ ਮੁਹਿੰਮ ਪ੍ਰਭਾਵਿਤ ਹੁੰਦੀ ਹੈ ਅਤੇ ਇੱਕ ਸਿਗਰਟ ਨਾਲ ਖਪਤ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਕਮੇਟੀ ਵੱਲੋਂ ਹਵਾਈ ਅੱਡੇ ਦੇ ਸਮੋਕਿੰਗ ਜ਼ੋਨ ਨੂੰ ਬੰਦ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।
ਹੋਰ ਪੜ੍ਹੋ: Big Breaking News: ਪੰਜਾਬ ਵਜਾਰਤ ਦੀ ਅਹਿਮ ਬੈਠਕ ਅੱਜ, ਇਨ੍ਹਾਂ ਦੋ ਮੰਤਰੀਆਂ ਦੀ ਹੋ ਸਕਦੀ ਛੁੱਟੀ!
ਕਮੇਟੀ ਵੱਲੋਂ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਸ਼ਰਾਬ ਅਤੇ ਤੰਬਾਕੂ ਦੇ ਸੇਵਨ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਕਮੇਟੀ ਵੱਲੋਂ ਗੁਟਖਾ, ਸੁਗੰਧਿਤ ਤੰਬਾਕੂ ਅਤੇ ਮਾਊਥ ਫਰੈਸਨਰ ਦੇ ਨਾਮ 'ਤੇ ਵਿਕਣ ਵਾਲੇ ਉਤਪਾਦਾਂ 'ਤੇ ਵੀ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੀ ਗਈ।
ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਤੰਬਾਕੂ ਉਤਪਾਦਾਂ ਤੋਂ ਇਕੱਠੇ ਹੋਣ ਵਾਲੇ ਟੈਕਸ ਦੀ ਵਰਤੋਂ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾਵੇਗੀ।
ਹੋਰ ਪੜ੍ਹੋ: 'ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ!' ਸਿੱਧੂ ਮੂਸੇਵਾਲਾ ਦੀ 'ਮੂਸਟੇਪ' ਐਲਬਮ ਨੇ ਰਚਿਆ ਇਤਿਹਾਸ