Amritsar Viral Video: ਗੈਂਗਸਟਰ ਨਾਲ ਨੱਚ-ਟੱਪ ਰਹੇ 2 ਡੀਐਸਪੀ ਦਾ ਹੋਇਆ ਤਬਾਦਲਾ, ਗੈਂਗਸਟਰ ਕੀਤਾ ਕਾਬੂ
Amritsar News: ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇਹ ਦੋਵੇਂ ਡੀਐਸਪੀ ਅਤੇ SHO ਗੈਂਗਸਟਰ ਨਾਲ ਇੱਕ ਜਨਮਦਿਨ ਦੀ ਪਾਰਟੀ 'ਚ ਨੱਚ ਰਹੇ ਸਨ।
Trending Photos
)
Amritsar Viral Video of Punjab Police official dancing with Gangster news: ਪੰਜਾਬ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਬੀਤੇ ਦਿਨੀਂ ਕੁਝ ਪੁਲਿਸ ਮੁਲਾਜ਼ਮਾਂ ਦੀਆਂ ਗੈਂਗਸਟਰ ਦੇ ਨਾਲ ਨੱਚਦੇ ਹੋਏ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। (Punjab Police Transfer News)
ਮਿਲੀ ਜਾਣਕਾਰੀ ਦੇ ਮੁਤਾਬਕ ਡੀਜੀਪੀ ਪੰਜਾਬ ਦੀ ਇਸ ਵੱਡੀ ਕਾਰਵਾਈ ਦੇ ਤਹਿਤ ਦੋ ਡੀਐਸਪੀ ਦਾ ਅੰਮ੍ਰਿਤਸਰ ਤੋਂ ਤਬਦਲਾ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਡੀਐਸਪੀ ਦਾਖਲ ਚੋਪੜਾ ਅਤੇ ਡੀਐਸਪੀ ਸੰਜੀਵ ਕੁਮਾਰ ਦਾ ਤਦਾਦਲਾ ਹੋਇਆ ਹੈ। ਬੀਤ ਦਿਨ ਇਨ੍ਹਾਂ ਦੀ ਇੱਕ ਗੈਂਗਸਟਰ ਦੇ ਨਾਲ ਨੱਚਦੇ ਹੋਏ ਦੀ ਵੀਡੀਓ ਸਾਹਮਣੇ ਆਈ ਸੀ।
ਦੱਸਣਯੋਗ ਹੈ ਕਿ ਗੈਂਗਸਟਰ ਨਾਲ ਨੱਚ ਰਹੇ ਦੋਵੇਂ ਡੀਐਸਪੀ ਅਤੇ ਐਸਐਚਓ ਦੇ ਪਹਿਲੇ ਵੀ ਤਬਾਦਲੇ ਹੁੰਦੇ ਰਹੇ ਹਨ। (Punjab Police Transfer News) ਪੁਲਿਸ ਮੁਲਾਜ਼ਮਾਂ 'ਤੇ ਤਾਂ ਐਕਸ਼ਨ ਲਿਆ ਹੀ ਹੈ ਪਰ ਨਾਲ ਹੀ ਵੀਡੀਓ ਵਿੱਚ ਦਿਖਾਈ ਦੇ ਰਹੇ ਗੈਂਗਸਟਰ ਬੋਰੀ ਨੂੰ ਵੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੋਰੀ ਨੂੰ 'ਆਰਮਸ' ਐੱਕਟ ਦੇ ਅਧੀਨ ਕਾਬੂ ਕੀਤਾ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇਹ ਦੋਵੇਂ ਡੀਐਸਪੀ ਅਤੇ SHO ਗੈਂਗਸਟਰ ਨਾਲ ਇੱਕ ਜਨਮਦਿਨ ਦੀ ਪਾਰਟੀ 'ਚ ਨੱਚ ਰਹੇ ਸਨ।
ਇਸ ਦੌਰਾਨ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ ਅਤੇ ਇਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਸੀ।
ਇੱਥੇ ਇਹ ਦੱਸਣਾ ਜਰੂਰੀ ਹੈ ਕਿ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਦੇ ਖਿਲਾਫ ਸਖ਼ਤ ਰਵਈਏ ਨਾਲ ਨਜਿੱਠਿਆ ਜਾਂਦਾ ਹੈ। ਅੱਜ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਗੈਂਗਸਟਰਾਂ 'ਤੇ ਵੀ ਸ਼ਿਕੰਜਾ ਕੱਸਿਆ ਹੈ ਅਤੇ ਉਨ੍ਹਾਂ ਦੀ ਸਰਕਾਰ ਵਿੱਚ ਹੁਣ 753 ਹਾਰਡਕੋਰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Punjab News: ਰਾਜਪਾਲ ਦੀ 'ਧਮਕੀ' 'ਤੇ CM ਭਗਵੰਤ ਮਾਨ ਦਾ ਜਵਾਬ, ਕਿਹਾ "ਸਾਰੇ ਸਵਾਲਾਂ ਦਾ ਦੇਵਾਂਗਾ ਜਵਾਬ"
(For more news apart from Amritsar Viral Video of Punjab Police official dancing with Gangster news, stay tuned to Zee PHH)