Amritsar News: ਰੱਖੜੀ ਵਾਲੇ ਦਿਨ ਨਸ਼ੇ ਨੇ ਭੈਣ ਤੋਂ ਖੋਹਿਆ ਉਸ ਦਾ ਭਰਾ, ਓਵਰਡੋਜ਼ ਕਾਰਨ ਹੋਈ ਮੌਤ
trendingNow,recommendedStories0/zeephh/zeephh1850398

Amritsar News: ਰੱਖੜੀ ਵਾਲੇ ਦਿਨ ਨਸ਼ੇ ਨੇ ਭੈਣ ਤੋਂ ਖੋਹਿਆ ਉਸ ਦਾ ਭਰਾ, ਓਵਰਡੋਜ਼ ਕਾਰਨ ਹੋਈ ਮੌਤ

Amritsar Drug Overdose News: ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਨਸ਼ਾ ਘਰ-ਘਰ ਜਾ ਕੇ ਵੇਚਿਆ ਜਾ ਰਿਹਾ ਹੈ। ਕਈ ਘਰਾਂ ਵਿੱਚ ਹਾਲਤ ਅਜਿਹੀ ਹੈ ਕਿ ਹੁਣ ਮੋਢਾ ਦੇਣ ਵਾਲਾ ਕੋਈ ਨਹੀਂ ਬਚਿਆ।

 

Amritsar News: ਰੱਖੜੀ ਵਾਲੇ ਦਿਨ ਨਸ਼ੇ ਨੇ ਭੈਣ ਤੋਂ ਖੋਹਿਆ ਉਸ ਦਾ ਭਰਾ, ਓਵਰਡੋਜ਼ ਕਾਰਨ ਹੋਈ ਮੌਤ

Amritsar Drug Overdose News: ਪੰਜਾਬ ਦੇ ਅੰਮ੍ਰਿਤਸਰ 'ਚ ਰੱਖੜੀ ਵਾਲੇ ਦਿਨ ਨਸ਼ੇ ਨੇ ਭੈਣ ਤੋਂ ਉਸ ਦਾ ਭਰਾ ਖੋਹ ਲਿਆ। ਇਹ ਘਟਨਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਟਾਰੀ ਦੇ ਪਿੰਡ ਛਿੱਡਣ ਦੀ ਹੈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਨਸ਼ਾ ਘਰ-ਘਰ ਜਾ ਕੇ ਵੇਚਿਆ ਜਾ ਰਿਹਾ ਹੈ। ਕਈ ਘਰਾਂ ਵਿੱਚ ਹਾਲਤ ਅਜਿਹੀ ਹੈ ਕਿ ਹੁਣ ਮੋਢਾ ਦੇਣ ਵਾਲਾ ਕੋਈ ਨਹੀਂ ਬਚਿਆ।

ਮ੍ਰਿਤਕਾ ਦੀ ਭੈਣ ਨਵਦੀਪ ਕੌਰ ਨੇ ਦੱਸਿਆ ਕਿ ਅੱਜ ਪੂਰਾ ਭਾਰਤ ਰੱਖੜੀ ਦਾ ਤਿਉਹਾਰ ਮਨਾ ਰਿਹਾ ਸੀ ਪਰ ਇਸ ਦਿਨ ਉਸ ਦਾ ਭਰਾ ਉਸ ਤੋਂ ਵਿਛੜ ਗਿਆ। ਉਸਦੇ ਭਰਾ ਦਾ ਨਾਂਅ 'ਦਿਲ' ਸੀ ਅਤੇ ਸਾਰੇ ਉਸਨੂੰ ਪਿਆਰ ਨਾਲ ਦਿਲਾ ਕਹਿ ਕੇ ਬੁਲਾਉਂਦੇ ਸਨ। ਰੱਖੜੀ ਦੀ ਸਵੇਰ ਉਸ ਨੇ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹੀ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨੂੰ ਮਿਲਣ ਲਈ ਬਾਹਰ ਚਲਾ ਗਿਆ।

ਇਹ ਵੀ ਪੜ੍ਹੋ:  Amritsar News: ਨਸ਼ੇ ਨੇ ਉਜਾੜਿਆ 1 ਹੋਰ ਪਰਿਵਾਰ, ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ

ਬਾਅਦ ਦੁਪਹਿਰ ਉਹ ਕਿਧਰੋਂ ਨਸ਼ੀਲੀ ਚੀਜ਼ ਲੈ ਕੇ ਸਿੱਧਾ ਬਾਥਰੂਮ ਚਲਾ ਗਿਆ। ਉਥੇ ਹੀ ਉਸ ਨੇ ਟੀਕਾ ਲਗਾਇਆ ਅਤੇ ਉਸ ਦੀ ਮੌਤ ਹੋ ਗਈ। ਜਦੋਂ ਕਾਫੀ ਦੇਰ ਤੱਕ ਬਾਥਰੂਮ ਦਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਪਿਤਾ ਨੇ ਦਰਵਾਜ਼ਾ ਖੋਲ੍ਹਿਆ। 'ਦਿਲ' ਦੀ ਲਾਸ਼ ਅੰਦਰ ਪਈ ਸੀ ਅਤੇ ਉਸ ਦੀ ਬਾਂਹ ਵਿੱਚ ਨਸ਼ੇ ਦਾ ਟੀਕਾ ਲੱਗਾ ਹੋਇਆ ਸੀ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਨਸ਼ੇ ਦੀ ਓਵਰਡੋਜ਼ (Drug overdose) ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਦੱਸ ਦਈਏ ਕਿ ਇਹ ਨੌਜਵਾਨ ਘਰ 'ਚ ਆਇਆ ਅਤੇ ਰਾਤ ਨੂੰ ਨਸ਼ੇ ਦੀ ਓਵਰਡੋਜ਼ (Drug overdose)ਕਾਰਨ ਮੌਤ ਹੋ ਗਈ। ਜਦੋਂ ਸਥਾਨਕ ਲੋਕਾਂ ਨੂੰ ਪਤਾ ਲੱਗਾ ਕਿ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ।

ਇਹ ਵੀ ਪੜ੍ਹੋ:  Ludhiana Drug News: ਲੁਧਿਆਣਾ 'ਚ ਨਸ਼ੇ ਦੇ ਟੀਕੇ ਲਗਾਉਂਦੇ ਹੋਏ ਨਾਬਾਲਗ, ਮਹਿਲਾ ਤੇ ਇੱਕ ਵਿਅਕਤੀ ਦੀ ਵੀਡੀਓ ਵਾਇਰਲ

ਇਸ ਤੋਂ ਪਹਿਲਾਂ ਅੰਮ੍ਰਿਤਸਰ 'ਚ ਕਥਿਤ ਤੌਰ 'ਤੇ ਨਸ਼ੇ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ ਹਰਗੁਣ ਦੀ ਉਮਰ 24 ਸਾਲ ਸੀ ਤੇ ਰੋਹਨ ਦੀ 20 ਸਾਲ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਮਿਖਾਈਲ ਈਸਟ ਦੇ ਕਟੜਾ ਬਘੀਆਂ ਦੇ ਨੇੜੇ ਦਾ ਸੀ।

(ਪਰਮਬੀਰ ਸਿੰਘ ਔਲਖ ਦੀ ਰਿਪੋਰਟ)

Trending news