Punjab News: SGPC ਨੇ ਲਿਆ ਵੱਡਾ ਫੈਸਲਾ- ਲੰਗਰ ਬੇਨਿਯਮੀਆਂ ਮਾਮਲੇ 'ਚ ਸਸਪੈਂਡ 51 'ਚੋਂ 23 ਮੁਲਾਜ਼ਮ ਕੀਤੇ ਬਹਾਲ
Amritsar Golden Temple Langar Scam News: ਲੰਗਰ ਵਿੱਚ ਹੋਈ ਬੇਨਿਯਮੀਆਂ ਕਾਰਨ SGPC ਨੇ 51 ਮੁਅੱਤਲ ਮੁਲਾਜ਼ਮਾਂ ਸਬੰਧੀ ਬਣਾਈ ਸਬ ਕਮੇਟੀ ਨੇ 23 ਇੰਸਪੈਕਟਰਾਂ ਨੂੰ ਹੇਰਾਫੇਰੀ ਵਿੱਚ ਸ਼ਾਮਲ ਨਾ ਹੋਣ ਤੇ ਅਣਗਹਿਲੀ ਦੀ ਪਹਿਲੀ ਰਿਪੋਰਟ 7 ਅਗਸਤ ਨੂੰ ਅੰਤ੍ਰਿੰਗ ਕਮੇਟੀ ਨੂੰ ਸੌਂਪ ਦਿੱਤੀ ਸੀ।
Trending Photos
)
Amritsar Golden Temple Langar Scam News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿੱਚ ਹੋਈਆਂ ਬੇਨਿਯਮੀਆਂ ਕਾਰਨ SGPC ਨੇ ਹੁਣ ਵੱਡਾ ਫੈਸਲਾ ਲਿਆ ਹੈ। ਹਾਲ ਹੀ ਵਿੱਚ ਮੁਅੱਤਲ ਕੀਤੇ ਗਏ 23 ਮੁਲਾਜ਼ਮਾਂ ਨੂੰ ਹੁਣ ਬਹਾਲ ਕਰ ਦਿੱਤਾ ਹੈ। ਦਰਅਸਲ ਦਰਬਾਰ ਸਾਹਿਬ ਦੇ ਲੰਗਰ ’ਚ ਘਪਲੇ ਦਾ ਮਾਮਲਾ ਲੱਖਾਂ ਤੋਂ ਕਰੋੜਾਂ ’ਚ ਜਾ ਪੁੱਜਾ ਸੀ ਜਿਸ ਤੋਂ ਬਾਅਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ SGPC ਦੇ ਫਲਾਇੰਗ ਵਿਭਾਗ ਨੂੰ ਜਾਂਚ ਦੇ ਹੁਕਮ ਦਿੱਤੇ ਸਨ ਤੇ ਹੁਣ ਜਾਂਚ ਤੋਂ ਬਾਅਦ ਕਮੇਟੀ ਨੇ 51 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ।
ਲੰਗਰ ਵਿੱਚ ਹੋਈ ਬੇਨਿਯਮੀਆਂ ਕਾਰਨ SGPC ਨੇ 51 ਮੁਅੱਤਲ ਮੁਲਾਜ਼ਮਾਂ ਸਬੰਧੀ ਬਣਾਈ ਸਬ ਕਮੇਟੀ ਨੇ 23 ਇੰਸਪੈਕਟਰਾਂ ਨੂੰ ਹੇਰਾਫੇਰੀ ਵਿੱਚ ਸ਼ਾਮਲ ਨਾ ਹੋਣ ਤੇ ਅਣਗਹਿਲੀ ਦੀ ਪਹਿਲੀ ਰਿਪੋਰਟ 7 ਅਗਸਤ ਨੂੰ ਅੰਤ੍ਰਿੰਗ ਕਮੇਟੀ ਨੂੰ ਸੌਂਪ ਦਿੱਤੀ ਸੀ।
ਇਹ ਵੀ ਪੜ੍ਹੋ: Canada News: ਵਿਦੇਸ਼ ਗਈ ਪੰਜਾਬ ਦੀ 22 ਸਾਲਾ ਕੁੜੀ ਦੀ ਹੋਈ ਮੌਤ
ਦੱਸ ਦਈਏ ਕਿ ਲੰਗਰ ਬੇਨਿਯਮੀਆਂ ਕਾਰਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘੁਟਾਲੇ ਸਮੇਂ ਦੇ 2 ਸਟੋਰ ਕੀਪਰ, 9 ਮੈਨੇਜਰ, 6 ਸੁਪਰਵਾਈਜ਼ਰ 34 ਇੰਸਪੈਕਟਰਾਂ ਸਮੇਤ 51 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ।
ਇਸ ਮਾਮਲੇ ਸਬੰਧੀ ਧਾਮੀ ਵੱਲੋਂ ਡੂੰਘਾਈ ਵਿੱਚ ਪੜਤਾਲ ਲਈ ਸਬ ਕਮੇਟੀ ਬਣਾ ਦਿੱਤੀ ਸੀ ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ, ਸ਼ੇਰ ਸਿੰਘ ਮੰਡਵਾਲਾ ਤੇ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਸ਼ਾਮਲ ਸਨ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਦੇ ਬਿਜਲੀ ਦਫ਼ਤਰ 'ਚ ETO ਮੰਤਰੀ ਦਾ ਛਾਪਾ: ਹਾਜ਼ਰੀ ਰਜਿਸਟਰ ਕੀਤੇ ਚੈੱਕ