Amritsar Bomb Blast: ਅੰਮ੍ਰਿਤਸਰ ਬੰਬ ਧਮਾਕੇ ਦੀ ਆਵਾਜ਼ ਕਾਰਨ ਦਹਿਲਿਆ ਹੈ। ਰਾਤ ਸਮੇਂ ਗੁਰਬਖਸ਼ ਨਗਰ ਚੌਕੀ ਨੇੜੇ ਤੋਂ ਆਈ ਆਵਾਜ਼ ਹੈ। ਇਸ ਦੌਰਾਨ ਪੁਲਿਸ ਚੁੱਪ ਹੈ ਅਤੇ ਲੋਕਾਂ ਨੇ ਕਿਹਾ -ਘਰਾਂ ਦੀਆਂ ਕੰਧਾਂ ਕੰਬ ਗਈਆਂ।
Trending Photos
Amritsar Bomb Blast/ ਭਰਤ ਸ਼ਰਮਾ: ਪੰਜਾਬ ਦਾ ਅੰਮ੍ਰਿਤਸਰ ਰਾਤ ਨੂੰ ਧਮਾਕੇ ਦੀ ਆਵਾਜ਼ ਨਾਲ ਹਿੱਲ ਗਿਆ। ਰਾਤ ਸਮੇਂ ਗੁਰਬਖਸ਼ ਨਗਰ ਪੁਲਸ ਚੌਕੀ ਨੇੜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਫਿਲਹਾਲ ਪੁਲਸ ਇਸ ਮਾਮਲੇ 'ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਪਰ ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਅੱਜ ਤੜਕੇ ਕਰੀਬ 3 ਵਜੇ ਬੰਬ ਧਮਾਕੇ ਦੀ ਆਵਾਜ਼ (Amritsar Bomb Blast) ਨਾਲ ਪੂਰਾ ਇਲਾਕਾ ਹਿੱਲ ਗਿਆ।
ਫਿਲਹਾਲ ਥਾਣੇ 'ਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਭੀੜ ਵਧ ਗਈ ਹੈ ਪਰ ਕੋਈ ਵੀ ਅਧਿਕਾਰੀ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਤ ਕਰੀਬ 3 ਵਜੇ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਹਰ ਕੋਈ ਆਪਣੇ ਘਰਾਂ ਤੋਂ ਬਾਹਰ ਆ ਗਿਆ। ਇੰਨਾ ਹੀ ਨਹੀਂ ਘਰਾਂ ਦੀਆਂ ਕੰਧਾਂ ਵੀ ਕੰਬ ਗਈਆਂ।
ਇਹ ਵੀ ਪੜ੍ਹੋ: Amritsar News: ਅੰਗਹੀਣ ਗੁਰਸਿੱਖ ਨੌਜਵਾਨ ਬਣਿਆ ਲੋਕਾਂ ਲਈ ਮਿਸਾਲ! ਮਿਹਨਤ ਮਜ਼ਦੂਰੀ ਕਰ ਇੰਝ ਕਰਦਾ ਗੁਜ਼ਾਰਾ
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਅੰਮ੍ਰਿਤਸਰ ਦੇ ਅਜਨਾਲਾ ਦੇ ਥਾਣੇ ਨੇੜਿਓ ਬੰਬ ਵਰਗੀ ਚੀਜ਼ (Amritsar Bomb Blast) ਮਿਲਣ ਨਾਲ ਹਲਚਲ ਮੱਚ ਗਈ ਸੀ, ਜਿਸ ਤੋਂ ਬਾਅਦ ਆਸ-ਪਾਸ ਦਹਿਸ਼ਤ ਦਾ ਮਾਹੌਲ ਸੀ। ਪੁਲਿਸ ਵੱਲੋਂ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਬੰਬ ਸਕੁਐਡ ਵੀ ਮੌਕੇ 'ਤੇ ਮੌਜੂਦ ਹੈ ਅਤੇੇ ਥਾਣੇ ਦੇ ਆਸ-ਪਾਸ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ।
ਪੁਲਿਸ ਮੁਤਾਬਿਕ ਸ਼ੱਕੀ ਵਸਤੂ ਨੂੰ ਨਸ਼ਟ ਕਰਨ ਲਈ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਅਤੇ ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ। ਥਾਣੇ ਦੇ ਦੋਵੇਂ ਪਾਸੇ ਵਾਹਨਾਂ ਦੀ ਪਾਰਕਿੰਗ ਕਰਕੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਅਜੇ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਇਹ ਵਸਤੂ ਬੰਬ ਹੈ ਜਾਂ ਫਿਰ ਕਿਸੇ ਦੀ ਸ਼ਰਾਰਤ ਦਾ ਹਿੱਸਾ।
ਇਹ ਵੀ ਪੜ੍ਹੋ: Farmers Protest Update: ਖਨੌਰੀ-ਸ਼ੰਭੂ ਸਰਹੱਦ 'ਤੇ ਕਿਸਾਨਾਂ ਦੀ ਵਧੀ ਭੀੜ, ਕਿਸਾਨਾਂ ਦੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ