Amritsar News: ਦੁਬਈ ਤੋਂ ਪਰਤਿਆ ਸ਼ਖਸ ਆਇਆ ਕਸਟਮ ਵਿਭਾਗ ਅੜਿੱਕੇ, 15.74 ਲੱਖ ਰੁਪਏ ਦਾ ਸੋਨਾ ਬਰਾਮਦ
Amritsar News: ਅੰਮ੍ਰਿਤਸਰ ਕਸਟਮ ਵਿਭਾਗ ਨੇ ਵਿਦੇਸ਼ ਤੋਂ ਤਸਕਰੀ ਨੂੰ ਰੋਕਣ ਦੇ ਯਤਨਾਂ ਤਹਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਤੋਂ ਆਉਣ ਵਾਲੇ ਇੱਕ ਯਾਤਰੀ ਕੋਲੋਂ 15,74,630 ਰੁਪਏ ਦਾ ਸੋਨਾ ਬਰਾਮਦ ਕੀਤਾ ਹੈ।
Trending Photos
)
Amritsar News: ਪੰਜਾਬ ਵਿੱਚ ਅਕਸਰ ਸੋਨੇ ਦੀ ਤਸਕਰੀ ਦੀਆਂ ਖ਼ਬਰਾਂ ਰੋਜਾਨਾ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਤਾਜਾਂ ਮਾਮਲਾ ਅੰਮ੍ਰਿਤਸਰ ਦੇ ਏਅਰਪੋਰਟ ਤੋਂ (Amritsar international airport) ਸਾਹਮਣੇ ਆਇਆ ਹੈ ਜਿਥੇ ਪੰਜਾਬ ਦੇ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੂੰ ਵੱਡੀ ਸਫ਼ਲਤਾ ਮਿਲੀ ਹੈ। ਅੰਮ੍ਰਿਤਸਰ ਕਸਟਮ ਵਿਭਾਗ ਨੇ ਵਿਦੇਸ਼ ਤੋਂ ਤਸਕਰੀ ਨੂੰ ਰੋਕਣ ਦੇ ਯਤਨਾਂ ਤਹਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਤੋਂ ਆਉਣ ਵਾਲੇ ਇੱਕ ਯਾਤਰੀ ਕੋਲੋਂ 15,74,630 ਰੁਪਏ ਦਾ ਸੋਨਾ ਬਰਾਮਦ ਕੀਤਾ ਹੈ।
ਕਸਟਮ ਵਿਭਾਗ ਦੇ ਬੁਲਾਰੇ ਅਨੁਸਾਰ ਜਦੋਂ ਸਪਾਈਸ ਜੈੱਟ ਦੀ ਫਲਾਈਟ ਐਸਜੀ-56 ਹਵਾਈ ਅੱਡੇ 'ਤੇ ਉਤਰੀ ਤਾਂ ਚੈਕਿੰਗ ਦੌਰਾਨ ਇੱਕ ਯਾਤਰੀ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਸਰੀਰਕ ਜਾਂਚ ਦੌਰਾਨ ਉਸ ਦੇ ਅੰਡਰਗਾਰਮੈਂਟਸ 'ਚ ਛੁਪੇ ਹੋਏ ਸਲੇਟੀ ਰੰਗ ਦਾ ਕੈਪਸੂਲ ਮਿਲਿਆ। ਇਸ ਤੋਂ ਬਾਅਦ ਜਦੋਂ ਇਸ ਨੂੰ ਤੋਲਿਆ ਗਿਆ ਤਾਂ ਇਸ ਦਾ ਵਜ਼ਨ 265 ਗ੍ਰਾਮ ਸ਼ੁੱਧ ਸੋਨਾ ਨਿਕਲਿਆ। ਫਿਲਹਾਲ ਸੋਨਾ ਜ਼ਬਤ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ; Amritsar News: ਦੁਬਈ ਤੋਂ ਪਰਤਿਆ ਸ਼ਖਸ ਆਇਆ ਕਸਟਮ ਵਿਭਾਗ ਅੜਿੱਕੇ, ਗੁਪਤ ਅੰਗਾਂ 'ਚੋਂ ਨਿਕਲਿਆ ਲੱਖਾਂ ਦਾ ਸੋਨਾ
ਮਿਲੀ ਜਾਣਕਾਰੀ ਦੇ ਮੁਤਾਬਿਕ ਕਸਟਮ ਦੇ ਬੁਲਾਰੇ ਅਨੁਸਾਰ ਵੀਰਵਾਰ ਸਵੇਰੇ ਜਦੋਂ ਸਪਾਈਸ ਜੈੱਟ ਦੀ ਉਡਾਣ ਐਸਜੀ-56 ਹਵਾਈ ਅੱਡੇ 'ਤੇ ਉਤਰੀ ਤਾਂ ਚੈਕਿੰਗ ਦੌਰਾਨ ਇਕ ਯਾਤਰੀ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ।
ਸਰੀਰਕ ਮੁਆਇਨਾ ਦੌਰਾਨ, ਅੰਡਰਗਾਰਮੈਂਟਸ ਦੇ ਹੇਠਾਂ ਲੁਕਿਆ ਹੋਇਆ ਇੱਕ ਸਲੇਟੀ ਕੈਪਸੂਲ ਮਿਲਿਆ। ਜਦੋਂ ਇਸ ਨੂੰ ਤੋਲਿਆ ਗਿਆ ਤਾਂ ਇਸ ਦਾ ਵਜ਼ਨ 385 ਗ੍ਰਾਮ ਸੀ। ਇਸ ਨੂੰ ਪ੍ਰੋਸੈਸ ਕਰਨ 'ਤੇ 265 ਗ੍ਰਾਮ ਸ਼ੁੱਧ ਸੋਨਾ ਮਿਲਿਆ। ਫਿਲਹਾਲ ਸੋਨਾ ਜ਼ਬਤ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ; Amritsar News: ਦੁਬਈ ਤੋਂ ਪਰਤਿਆ ਸ਼ਖਸ ਆਇਆ ਕਸਟਮ ਵਿਭਾਗ ਅੜਿੱਕੇ, ਗੁਪਤ ਅੰਗਾਂ 'ਚੋਂ ਨਿਕਲਿਆ ਲੱਖਾਂ ਦਾ ਸੋਨਾ
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਦੁਬਈ ਆਧਾਰਿਤ ਸੋਨੇ ਦੇ ਤਸਕਰ (Gold smuggling) ਨੂੰ ਗ੍ਰਿਫ਼ਤਾਰ ਕੀਤਾ ਸੀ। ਕਸਟਮ ਨੇ ਮੁਲਜ਼ਮਾਂ ਕੋਲੋਂ 45.22 ਲੱਖ ਰੁਪਏ ਦਾ ਸੋਨਾ ਬਰਾਮਦ (Gold smuggling) ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ।