ਮਾਂ ਬਣਨ ਤੋਂ ਬਾਅਦ ਬਦਲ ਗਈ 'ਰਾਹਾ ਦੀ ਮੰਮੀ' ਆਲੀਆ ਭੱਟ! ਪੋਸਟ ਸ਼ੇਅਰ ਕਰ ਕਹੀ ਵੱਡੀ ਗੱਲ
Advertisement

ਮਾਂ ਬਣਨ ਤੋਂ ਬਾਅਦ ਬਦਲ ਗਈ 'ਰਾਹਾ ਦੀ ਮੰਮੀ' ਆਲੀਆ ਭੱਟ! ਪੋਸਟ ਸ਼ੇਅਰ ਕਰ ਕਹੀ ਵੱਡੀ ਗੱਲ

Alia Bhatt Post Pregnancy Changes news: ਬੇਟੀ ਰਾਹਾ ਨੂੰ ਜਨਮ ਦੇਣ ਤੋਂ ਬਾਅਦ ਆਲੀਆ ਭੱਟ ਆਪਣੀ ਫਿਟਨੈੱਸ ਦਾ ਪੂਰਾ ਧਿਆਨ ਰੱਖ ਰਹੀ ਹੈ। ਉਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਿਹਤਮੰਦ ਰਹਿਣ ਲਈ ਏਰੀਅਲ ਯੋਗਾ (Aerial Yoga Benefits)ਕਰ ਰਹੀ ਹੈ। 

ਮਾਂ ਬਣਨ ਤੋਂ ਬਾਅਦ ਬਦਲ ਗਈ 'ਰਾਹਾ ਦੀ ਮੰਮੀ' ਆਲੀਆ ਭੱਟ! ਪੋਸਟ ਸ਼ੇਅਰ ਕਰ ਕਹੀ ਵੱਡੀ ਗੱਲ

Alia Bhatt Post Pregnancy Changes news: ਅਭਿਨੇਤਰੀ ਆਲੀਆ ਭੱਟ ਪ੍ਰੈਗਨੈਂਸੀ ਤੋਂ ਬਾਅਦ ਖੁਦ ਨੂੰ ਫਿੱਟ ਰੱਖਣ ਲਈ ਯੋਗਾ ਦਾ ਸਹਾਰਾ ਲੈ ਰਹੀ ਹੈ। ਅਕਸਰ ਉਨ੍ਹਾਂ ਦੀਆਂ ਵੀਡੀਓ ਅਤੇ ਫੋਟੋਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਆਲੀਆ ਨੇ ਦੋ ਮਹੀਨੇ ਪਹਿਲਾਂ ਬੇਟੀ ਰਾਹਾ (Raha Kapoor) ਨੂੰ ਜਨਮ ਦਿੱਤਾ ਸੀ। ਅਭਿਨੇਤਰੀ ਨੇ ਜਨਮ ਤੋਂ ਬਾਅਦ ਹੋਣ ਵਾਲੀਆਂ ਸਰੀਰਕ ਸਮੱਸਿਆਵਾਂ ਤੋਂ ਬਾਹਰ ਨਿਕਲਣ ਲਈ ਹੀ ਯੋਗ ਦਾ ਸਹਾਰਾ ਲਿਆ ਹੈ। 

ਅਭਿਨੇਤਰੀ ਆਲੀਆ ਭੱਟ (Alia Bhatt) ਨੇ ਰਣਬੀਰ ਕਪੂਰ (Ranbir Kapoor Alia Bhatt Marriage) ਨਾਲ ਵਿਆਹ ਕਰਨ ਤੋਂ ਦੋ ਮਹੀਨੇ ਬਾਅਦ ਹੀ ਆਪਣੀ ਗਰਭਵਤੀ ਹੋਣ ਦਾ ਐਲਾਨ ਕਰ ਦਿੱਤਾ ਸੀ। ਦੱਸ ਦੇਈਏ ਕਿ 6 ਨਵੰਬਰ 2022 ਨੂੰ ਅਭਿਨੇਤਰੀ ਨੇ ਬੇਟੀ 'ਰਾਹਾ ਕਪੂਰ' (Raha Kapoor) ਨੂੰ ਜਨਮ ਦਿੱਤਾ ਸੀ। ਦੱਸ ਦੇਈਏ ਕਿ ਪ੍ਰੈਗਨੈਂਸੀ ਦੇ ਤੁਰੰਤ ਬਾਅਦ ਆਲੀਆ ਨੇ ਆਪਣੀ ਫਿਟਨੈੱਸ ਵੱਲ ਰੁਖ਼ ਕਰ ਲਿਆ ਸੀ ਅਤੇ ਇਸ ਦਾ ਅਸਰ (Alia Bhatt Post Pregnancy Changes) ਉਨ੍ਹਾਂ ਦੇ ਸਰੀਰ 'ਤੇ ਵੀ ਦਿਖਾਈ ਦੇਣ ਲੱਗਾ ਹੈ। 

ਇਹ ਵੀ ਪੜ੍ਹੋ: ਫਿਰ ਵਿਵਾਦਾਂ 'ਚ ਏਅਰ ਇੰਡੀਆ, ਫਲਾਈਟ 'ਚ ਪਰੋਸੇ ਗਏ ਖਾਣੇ 'ਚ ਮਿਲੇ ਪੱਥਰ ਦੇ ਟੁਕੜੇ!

ਆਲੀਆ ਪੋਸਟ ਪ੍ਰੈਗਨੈਂਸੀ 'ਤੇ (Alia Bhatt Post Pregnancy Changes) ਖਾਸ ਧਿਆਨ ਦੇ ਰਹੀ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਦੇ ਦਿਮਾਗ ਅਤੇ ਸਰੀਰ 'ਚ ਕਈ ਬਦਲਾਅ ਵੀ ਆ ਰਹੇ ਹਨ, ਜਿਸ ਬਾਰੇ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਦੱਸਿਆ ਹੈ।

ਹਾਲ ਹੀ ਵਿਚ ਆਲੀਆ ਨੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਨਾਲ ਸ਼ਾਇਦ ਹਰ ਨਵੀਂ ਮਾਂ ਜੁੜ ਸਕਦੀ ਹੈ। ਆਲੀਆ ਭੱਟ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਲਿਖਿਆ ਹੈ ਕਿ ਮਾਂ ਬਣਨ ਤੋਂ ਬਾਅਦ ਉਸ 'ਚ (Alia Bhatt Post Pregnancy Changes) ਕਈ ਬਦਲਾਅ ਆਏ ਹਨ ਅਤੇ ਉਹ ਹੌਲੀ-ਹੌਲੀ ਉਨ੍ਹਾਂ ਸਾਰੇ ਬਦਲਾਅ ਨੂੰ ਸਵੀਕਾਰ ਕਰ ਰਹੀ ਹੈ।

fallback

ਇਸ ਪੋਸਟ ਵਿਚ ਆਲੀਆ ਭੱਟ (Alia Bhatt)ਨੇ ਲਿਖਿਆ ਹੈ, "ਮਾਂ ਬਣਨ ਤੋਂ ਬਾਅਦ ਮੇਰੇ 'ਚ ਕਈ ਬਦਲਾਅ ਆਏ ਹਨ। ਗਰਭ ਅਵਸਥਾ ਨੇ ਮੇਰੇ ਸਰੀਰ, ਮੇਰੇ ਵਾਲ, ਮੇਰੇ ਛਾਤੀਆਂ ਅਤੇ ਮੇਰੀ ਚਮੜੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਮੇਰੀਆਂ ਜ਼ਿੰਮੇਵਾਰੀਆਂ ਹੁਣ ਵੱਖਰੀਆਂ ਹਨ, ਮੇਰੀਆਂ ਤਰਜੀਹਾਂ ਬਦਲ ਗਈਆਂ ਹਨ ਅਤੇ ਮੇਰੇ ਡਰ ਹੁਣ ਵੱਖਰੇ ਹਨ ਪਰ ਤੂੰ ਮੇਰਾ ਦਿਲ ਦੇਖ ਲਵੀਂ.. ਮਾਂ ਬਣ ਕੇ ਮੇਰਾ ਦਿਲ ਵੱਡਾ ਹੋ ਗਿਆ ਹੈ।"

Trending news