Axar Patel Marriage: ਮੇਹਾ ਪਟੇਲ ਨਾਲ ਵਿਆਹ ਦੇ ਬੰਧਨ 'ਚ ਬੱਝੇ ਅਕਸ਼ਰ ਪਟੇਲ, ਕ੍ਰਿਕਟਰ ਨੇ ਕੀਤਾ ਜ਼ਬਰਦਸਤ ਡਾਂਸ
topStories0hindi1545996

Axar Patel Marriage: ਮੇਹਾ ਪਟੇਲ ਨਾਲ ਵਿਆਹ ਦੇ ਬੰਧਨ 'ਚ ਬੱਝੇ ਅਕਸ਼ਰ ਪਟੇਲ, ਕ੍ਰਿਕਟਰ ਨੇ ਕੀਤਾ ਜ਼ਬਰਦਸਤ ਡਾਂਸ

Axar Patel-Meha Patel Wedding: ਤਿੰਨ ਦਿਨ ਪਹਿਲਾਂ ਯਾਨੀ 23 ਜਨਵਰੀ ਨੂੰ ਭਾਰਤ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਨੇ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨਾਲ ਵਿਆਹ ਕੀਤਾ ਸੀ। ਰਾਹੁਲ ਤੋਂ ਬਾਅਦ ਹੁਣ ਸਟਾਰ ਆਲਰਾਊਂਡਰ ਅਕਸ਼ਰ ਪਟੇਲ ਵੀ ਵਿਆਹ ਦੇ ਬੰਧਨ 'ਚ ਬੱਝ ਗਏ ਹਨ।

Axar Patel Marriage: ਮੇਹਾ ਪਟੇਲ ਨਾਲ ਵਿਆਹ ਦੇ ਬੰਧਨ 'ਚ ਬੱਝੇ ਅਕਸ਼ਰ ਪਟੇਲ, ਕ੍ਰਿਕਟਰ ਨੇ ਕੀਤਾ ਜ਼ਬਰਦਸਤ ਡਾਂਸ

Axar Patel-Meha Patel Wedding: ਭਾਰਤੀ ਕ੍ਰਿਕਟ 'ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਭਾਰਤ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਨੇ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨਾਲ ਵਿਆਹ ਕੀਤਾ ਸੀ। ਰਾਹੁਲ ਤੋਂ ਬਾਅਦ ਹੁਣ ਸਟਾਰ ਆਲਰਾਊਂਡਰ ਅਕਸ਼ਰ ਪਟੇਲ ਵੀ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਅਕਸ਼ਰ ਨੇ 26 ਜਨਵਰੀ ਨੂੰ ਆਪਣੀ ਮੰਗੇਤਰ ਮੇਹਾ ਪਟੇਲ ਨਾਲ ਸੱਤ ਫੇਰੇ ਲਏ। ਅਕਸ਼ਰ ਪਟੇਲ ਨੇ ਵੀਰਵਾਰ (26 ਜਨਵਰੀ) ਨੂੰ ਗੁਜਰਾਤ ਦੇ ਵਡੋਦਰਾ ਵਿੱਚ ਵਿਆਹ ਕੀਤਾ।

ਅਕਸ਼ਰ ਦੇ ਬਰਾਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲਾੜਾ ਬਣੇ ਅਕਸ਼ਰ ਪਟੇਲੇ ਕਾਰ 'ਚ ਬਰਾਤ ਲੈ ਕੇ ਨਿਕਲੇ( Axar Patel-Meha Patel Wedding) ਤਾਂ ਪਰਿਵਾਰਕ ਮੈਂਬਰ ਵੀ ਉਨ੍ਹਾਂ ਨਾਲ ਬੈਠੇ ਨਜ਼ਰ ਆਏ। ਅਕਸ਼ਰ ਅਤੇ ਮੇਹਾ ਦੀ ਮਹਿੰਦੀ ਅਤੇ ਹਲਦੀ ਦੀ ਰਸਮ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਅਕਸ਼ਰ ਪਟੇਲ ਦੇ ਵਿਆਹ 'ਚ ਕਈ ਭਾਰਤੀ ਕ੍ਰਿਕਟਰਾਂ ਨੇ ਵੀ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: ਬਠਿੰਡਾ 'ਚ CM ਭਗਵੰਤ ਮਾਨ ਨੇ ਲਹਿਰਾਇਆ ਝੰਡਾ, ਪੰਜਾਬੀਆਂ ਲਈ ਕੀਤੇ ਵੱਡੇ ਐਲਾਨ

ਅਕਸ਼ਰ ਦੀ  ਬਾਰਾਤ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਬਰਾਤ 'ਚ ਅਕਸ਼ਰ ਵੀ ਆਪਣੇ ਕਰੀਬੀਆਂ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।  ਬਰਾਤ ਦੇ ਪਹੁੰਚਣ ਤੋਂ ਬਾਅਦ ਮੇਹਾ ਵੀ ਡਾਂਸ ਕਰਦੀ ਨਜ਼ਰ ਆਈ। ਭਾਰਤੀ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਅਤੇ ਸਾਬਕਾ ਕ੍ਰਿਕਟਰ ਮੁਹੰਮਦ ਕੈਫ ਨੇ ਵੀ ਅਕਸ਼ਰ ਪਟੇਲ ਦੇ ਵਿਆਹ ਦੀ ਫੋਟੋ ਇੰਸਟਾਗ੍ਰਾਮ (Axar Patel-Meha Patel Wedding)'ਤੇ ਸ਼ੇਅਰ ਕੀਤੀ ਹੈ। 

ਇਸ 'ਚ ਅਕਸ਼ਰ ਅਤੇ ਮੇਹਾ ਨੀਲੇ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੇ ਹਨ। ਇਨ੍ਹਾਂ ਦੋਹਾਂ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਸੰਗੀਤ (Axar Patel-Meha Patel Wedding) ਸਮਾਰੋਹ 'ਚ ਅਕਸ਼ਰ ਪਟੇਲ ਨੇ ਆਪਣੀ ਦੁਲਹਨ ਮੇਹਾ ਨਾਲ ਖੂਬ ਡਾਂਸ ਕੀਤਾ। ਇਸ ਡਾਂਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਵੀਡੀਓ ਲਈ, ਇੱਥੇ ਕਲਿਕ ਕਰੋ: ਗੇਂਦ ਨਾਲ ਫਿਰਕੀ ਕਰਵਾਉਣ ਵਾਲੇ Axar Patel ਨੇ ਲਏ 7 ਫੇਰੇ, ਆਫ ਸਪਿਨਰ ਨੇ ਡਾਇਟੀਸ਼ੀਅਨ Meha Patel ਨਾਲ ਰੱਚਿਆ ਵਿਆਹ, ਵੀਡੀਓ ਵਾਇਰਲ

Trending news