ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਮਨੀਸ਼ ਤਿਵਾੜੀ ਨੇ ਦੱਸੀਆਂ ਕਈ ਅੰਦਰਲੀਆਂ ਗੱਲਾਂ, ਕਿਉਂ ਹੋਈ ਪਾਰਟੀ ਦੀ ਹਾਰ
Advertisement

ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਮਨੀਸ਼ ਤਿਵਾੜੀ ਨੇ ਦੱਸੀਆਂ ਕਈ ਅੰਦਰਲੀਆਂ ਗੱਲਾਂ, ਕਿਉਂ ਹੋਈ ਪਾਰਟੀ ਦੀ ਹਾਰ

ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ 'ਤੇ ਕਲ ਪੰਜਾਬ ਦੇ ਲੀਡਰਾਂ ਦੀ ਹੋਈ ਮੀਟਿੰਗ 'ਤੇ ਬੋਲਦੇ ਹੋਏ ਮਨੀਸ਼ ਤਿਵਾੜੀ ਕਿਹਾ ਇਸ ਤੇ ਕਾਂਗਰਸ ਪਾਰਟੀ ਨੂੰ ਆਤਮ ਚਿੰਤਨ ਕਰਨ ਦੀ ਜ਼ਰੂਰਤ ਹੈ," ਇਹੋ ਜਿਹੀਆਂ ਮੀਟਿੰਗਾਂ ਕਰਨ ਦਾ ਕੋਈ ਫਾਇਦਾ ਨਹੀਂ। 

ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਮਨੀਸ਼ ਤਿਵਾੜੀ ਨੇ ਦੱਸੀਆਂ ਕਈ ਅੰਦਰਲੀਆਂ ਗੱਲਾਂ, ਕਿਉਂ ਹੋਈ ਪਾਰਟੀ ਦੀ ਹਾਰ

ਬਿਮਲ ਸ਼ਰਮਾ/ਨੰਗਲ: ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ 'ਤੇ ਕਲ ਪੰਜਾਬ ਦੇ ਲੀਡਰਾਂ ਦੀ ਹੋਈ ਮੀਟਿੰਗ 'ਤੇ ਬੋਲਦੇ ਹੋਏ ਮਨੀਸ਼ ਤਿਵਾੜੀ ਕਿਹਾ ਇਸ ਤੇ ਕਾਂਗਰਸ ਪਾਰਟੀ ਨੂੰ ਆਤਮ ਚਿੰਤਨ ਕਰਨ ਦੀ ਜ਼ਰੂਰਤ ਹੈ," ਇਹੋ ਜਿਹੀਆਂ ਮੀਟਿੰਗਾਂ ਕਰਨ ਦਾ ਕੋਈ ਫਾਇਦਾ ਨਹੀਂ। ਜਿਹੜੇ ਲੀਡਰ ਜਮਾਂਦਰੂ ਕਾਂਗਰਸੀ ਨੇ ਉਨ੍ਹਾਂ ਨੂੰ ਇਕੱਠੇ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਨਾਲ ਕਾਂਗਰਸ ਨੂੰ ਬਚਾਉਣਾ ਹੈ।

ਉਹਨਾਂ ਆਖਿਆ ਕਿ ਜਿਨ੍ਹਾਂ ਲੀਡਰਾਂ ਨੇ ਕੱਲ ਮੀਟਿੰਗ ਕੀਤੀ ਉਨ੍ਹਾਂ ਨੂੰ ਇਸ ਗੱਲ 'ਤੇ ਵਿਚਾਰ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਹੋਈ ਕਾਂਗਰਸ ਦੀ ਕਰਾਰੀ ਹਾਰ ਤੇ ਕੇਂਦਰ ਤੇ ਪੰਜਾਬ ਕਾਂਗਰਸ ਸੋਚਣ ਦੀ ਜ਼ਰੂਰਤ ਹੈ। ਕੀ ਮਲਿਕਾ ਅਰਜੁਨ ਕਮੇਟੀ ਬਣਾਉਣਾ ਸਹੀ ਸੀ , ਕੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰੋਂ ਆਏ ਨੂੰ ਪ੍ਰਧਾਨਗੀ ਦੇਣਾ ਉਚਿਤ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਪਦ ਤੋਂ ਲਾਹੁਣਾ ਉਚਿੱਤ ਸੀ। ਹਰੀਸ਼ ਰਾਵਤ ਜਿਸਨੇ ਪੰਜਾਬ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਕੀਤਾ , ਹਰੀਸ਼ ਚੌਧਰੀ ਨੇ ਜੋ ਗਲਤ ਟਿਕਟਾਂ ਵਿਧਾਨ ਸਭਾ ਚੋਣਾਂ ਦੌਰਾਨ ਵੰਡੀਆਂ ਉਸਦੀ ਕੀ ਜ਼ਿੰਮੇਵਾਰੀ ਹੈ । ਉੱਥੇ ਹੀ ਉਹਨਾਂ ਸੁਨੀਲ ਜਾਖੜ ਦੀ ਭਾਸ਼ਾ ਤੇ ਵੀ ਸਵਾਲ ਖੜੇ ਕੀਤੇ ਕੀ ਚੋਣਾਂ ਦੌਰਾਨ ਹਿੰਦੂ-ਸਿੱਖ ਵਾਲੇ ਬਿਆਨ ਦੇਣਾ ਉਚਿੱਤ ਸੀ । ਇਹਨਾ ਸਾਰੀਆ ਗੱਲਾ ਨੇ ਕਾਂਗਰਸ ਪਾਰਟੀ ਨੂੰ ਗੰਭੀਰ ਵਿਚਾਰ ਕਰਨ ਦੀ ਜ਼ਰੂਰਤ ਹੈ ।

 

ਵੱਧਦੀ ਮਹਿੰਗਾਈ 'ਤੇ ਵੀ ਕੱਸਿਆ ਤੰਜ

ਮਨੀਸ਼ ਤਿਵਾੜੀ ਨੇ ਵਧਦੀ ਹੋਈ ਮਹਿੰਗਾਈ 'ਤੇ ਬੋਲਦੇ ਹੋਏ ਕਿਹਾ ਮਹਿੰਗਾਈ 2014 ਤੋਂ ਲਗਾਤਾਰ ਵਧ ਰਹੀ ਹੈ ਕੇਂਦਰ ਨੇ 30 ਲੱਖ ਕਰੋੜ ਰੁਪਿਆ ਐਕਸਾਈਜ਼ ਦੇ ਰੂਪ ਵਿਚ ਇਕੱਠਾ ਕੀਤਾ ਹੈ । ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਬੋਲਦੇ ਹੋਏ ਕਿਹਾ ਕਿ ਜਦੋਂ ਚੋਣਾਂ ਸਨ ਉਦੋਂ ਕਿਉਂ ਨਹੀਂ ਵਧਾਏ ਗਏ। ਹੁਣ ਹੀ ਕਿਉਂ ਵਧਾਏ ਗਏ । ਇਨ੍ਹਾਂ ਗੱਲਾਂ ਉੱਪਰ ਆਮ ਜਨਤਾ ਨੂੰ ਵੀ ਸੋਚਣ ਦੀ ਜ਼ਰੂਰਤ ਹੈ।

 

 

WATCH LIVE TV 

 

Trending news