ਪਤੀ ਨਾਲ ਝਗੜੇ ਤੋਂ ਬਾਅਦ ਜੋਤੀ ਨੂਰਾਂ ਨੇ ਫੇਸਬੁਕ ‘ਤੇ ਪਾਈ ਨਵੀ ਪੋਸਟ, ਦੁਆ ‘ਚ ਦਮ ਹੈ ਜਲਦੀ ਇਕੱਠੇ ਮਿਲਾਂਗੇ

ਪਤੀ ਨਾਲ ਝਗੜੇ ਤੋਂ ਬਾਅਦ ਜੋਤੀ ਨੂਰਾਂ ਨੇ ਫੇਸਬੁਕ ‘ਤੇ ਪਾਈ ਨਵੀ ਪੋਸਟ, ਦੁਆ ‘ਚ ਦਮ ਹੈ ਜਲਦੀ ਇਕੱਠੇ ਮਿਲਾਂਗੇ

ਜੋਤੀ ਨੂਰਾਂ ਦਾ ਆਪਣੇ ਪਤੀ ਕੁਨਾਲ ਪਾਸੀ ਨਾਲ ਲੜਾਈ ਝਗੜੇ ਦਾ ਮਾਮਲਾ ਸੁਲਝਦਾ ਨਜ਼ਰ ਆ ਰਿਹਾ ਹੈ। ਇਸਦੀ ਜਾਣਕਾਰੀ ਜੋਤੀ ਨੂਰਾਂ ਦੇ ਅਧਿਕਾਰਤ ਫੇਸਬੁਕ ਨੂਰਾਂ ਸਿਸਟਰ ਦੇ ਪੇਜ ਤੋਂ ਮਿਲੀ। ਜਿਸ ‘ਚ ਉਨ੍ਹਾਂ ਸਾਰੇ ਗਿਲੇ-ਸ਼ਿਕਵੇ ਮਿਟਾ ਕੇ ਜਲਦੀ ਇਕੱਠੇ ਹੋਣ ਦੀ ਗੱਲ ਆਖੀ।

ਪਤੀ ਨਾਲ ਝਗੜੇ ਤੋਂ ਬਾਅਦ ਜੋਤੀ ਨੂਰਾਂ ਨੇ ਫੇਸਬੁਕ ‘ਤੇ ਪਾਈ ਨਵੀ ਪੋਸਟ, ਦੁਆ ‘ਚ ਦਮ ਹੈ ਜਲਦੀ ਇਕੱਠੇ ਮਿਲਾਂਗੇ

ਚੰਡੀਗੜ੍ਹ- ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਦਾ ਵਿਸ਼ਾ ਬਣੀ ਜੋਤੀ ਨੂਰਾਂ ਦੀ ਆਪਣੇ ਪਤੀ ਕੁਨਾਲ ਪਾਸੀ ਨਾਲ ਲੜਾਈ ਹੁਣ ਸੁਲਝਦੀ ਨਜ਼ਰ ਆ ਰਹੀ ਹੈ। ਨੂਰਾਂ ਸਿਸਟਰ ਦੇ ਫੇਸਬੁੱਕ ਪੇਜ 'ਤੇ ਇਕ ਪੋਸਟ ਪਾਈ ਗਈ ਹੈ, ਜਿਸ ਵਿਚ ਲਿਖਿਆ ਗਿਆ ਹੈ 'ਦੁਆ ਵਿਚ ਦਮ ਹੈ ਸੰਗਤ ਦੀ, ਜਲਦੀ ਇਕੱਠੇ ਮਿਲਾਂਗੇ, ਦੁਆ ਦੇ ਸਦਕੇ ਅਸੀਂ ਦੋ ਨਹੀਂ ਇਕ ਹਾਂ।' ਇਹ ਪੋਸਟ ਨੂਰਾਂ ਸਿਸਟਰ ਦੇ ਅਧਿਕਾਰਤ ਫੇਸਬੁਕ ਪੇਜ ‘ਤੇ ਪਾਈ ਗਈ ਹੈ। ਹਾਲਾਕਿ ਜਦੋਂ ਇਸ ਬਾਰੇ ਜੋਤੀ ਦੇ ਪਤੀ ਕੁਨਾਲ ਪਾਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਪੋਸਟ ਜੋਤੀ ਵੱਲੋਂ ਹੀ ਪਾਈ ਗਈ ਹੈ ਅਤੇ ਜਲਦੀ ਹੀ ਸਾਰੇ ਗਿਲੇ ਸ਼ਿਕਵੇ ਮਿਟਾ ਕੇ ਇਕੱਠੇ ਮਿਲਾਂਗੇ।

ਦੱਸਦੇਈਏ ਕਿ ਕੁਝ ਦਿਨ ਪਹਿਲਾ ਗਾਇਕਾ ਜੋਤੀ ਨੂਰਾਂ ਨੇ ਆਪਣੇ ਪਤੀ ਤੋਂ ਤੰਗ ਆ ਕੇ ਪ੍ਰੈਸ ਵਾਰਤਾ ਕੀਤੀ ਸੀ ਜਿਸ ਵਿੱਚ ਉਸਨੇ ਆਪਣੇ ਪਤੀ ਕੁਨਾਲ ਪਾਸੀ ‘ਤੇ ਕੁੱਟਮਾਰ,ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਸੀ। ਜੋਤੀ ਵੱਲੋਂ ਆਪਣੇ ਪਤੀ ਤੋਂ ਦੁਖੀ ਹੋ ਕੇ ਅਦਾਲਤ ’ਚ ਤਲਾਕ ਦਾ ਕੇਸ ਵੀ ਦਾਇਰ ਕਰ ਦਿੱਤਾ ਗਿਆ ਸੀ ਅਤੇ ਜਲੰਧਰ ਦੇ ਐੱਸ. ਐੱਸ. ਪੀ. ਤੋਂ ਆਪਣੀ ਸੁਰੱਖਿਆ ਦੀ ਵੀ ਮੰਗ ਕੀਤੀ ਸੀ। ਪਰ ਫਿਲਹਾਲ ਹੁਣ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਜੋਤੀ ਨੂਰਾਂ ਤੇ ਕੁਨਾਲ ਦਾ ਮਾਮਲਾ ਸੁਲਝ ਗਿਆ ਹੈ।

ਇਸ ਤੋਂ ਪਹਿਲਾ ਵੀ ਕਈ ਗਾਇਕਾ ਅਤੇ ਫਿਲਮੀ ਅਦਾਕਾਰਾਂ ਦੀ ਪਰਿਵਾਰਕ ਲੜਾਈ ਜਨਤਕ ਹੋ ਚੁੱਕੀ ਹੈ ਪਰ ਬਾਅਦ ‘ਚ ਬਹੁਤ ਸਾਰੀਆਂ ਹਸਤੀਆਂ ਵੱਲੋਂ ਸਮਝੌਤਾ ਕਰ ਲਿਆ ਜਾਂਦਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜੋਤੀ ਨੂਰਾਂ ਦੀ ਆਪਣੇ ਪਤੀ ਨਾਲ ਨਿੱਜੀ ਲੜਾਈ ‘ਚ। ਜੇਕਰ ਫਿਰ ਇਕੱਠੇ ਹੀ ਹੋਣਾ ਸੀ ਤਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਮੀਡੀਆ ਸਾਹਮਣੇ ਲਿਆਉਣ ਦੀ ਕੀ ਜ਼ਰੂਰਤ ਸੀ। ਇਸ ਮਸਲੇ ਨੂੰ ਨਿੱਜੀ ਤੌਰ ‘ਤੇ ਪਰਿਵਾਰ ‘ਚ ਬੈਠ ਕੇ ਸੁਲਝਾਇਆ ਜਾ ਸਕਦਾ ਸੀ ਤਾਂ ਜੋ ਮੀਡੀਆ ਦੀ ਸੁਰਖੀਆਂ ਤੋਂ ਬਚਿਆ ਜਾ ਸਕਦਾ।

Trending news