ਆਨੰਦਪੁਰ ਸਾਹਿਬ ਵਿਚ ਜਿੱਤ ਦਾ ਪਰਚਮ ਲਹਿਰਾਉਣ ਤੋਂ ਬਾਅਦ 'ਆਪ' ਦੇ ਹਰਜੋਤ ਬੈਂਸ ਨੇ ਮਾਰੀ ਲਲਕਾਰ
Advertisement

ਆਨੰਦਪੁਰ ਸਾਹਿਬ ਵਿਚ ਜਿੱਤ ਦਾ ਪਰਚਮ ਲਹਿਰਾਉਣ ਤੋਂ ਬਾਅਦ 'ਆਪ' ਦੇ ਹਰਜੋਤ ਬੈਂਸ ਨੇ ਮਾਰੀ ਲਲਕਾਰ

ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੀ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਕਾਂਗਰਸ ਨੇਤਾ ਤੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਇਕ ਵੱਡੇ ਮਾਰਜਨ ( 45710 ) ਨਾਲ ਹਰਾਇਆ। 

ਆਨੰਦਪੁਰ ਸਾਹਿਬ ਵਿਚ ਜਿੱਤ ਦਾ ਪਰਚਮ ਲਹਿਰਾਉਣ ਤੋਂ ਬਾਅਦ 'ਆਪ' ਦੇ ਹਰਜੋਤ ਬੈਂਸ ਨੇ ਮਾਰੀ ਲਲਕਾਰ

ਬਿਮਲ ਸ਼ਰਮਾ/ਸ੍ਰੀ ਆਨੰਦਪੁਰ ਸਾਹਿਬ- ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ ਤੇ  ਜਿਆਦਾਤਰ ਸੀਟਾਂ ਤੇ ਰਿਕਾਰਡ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕੀਤੀ । ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਕਈ ਦਿਗਜ ਨੇਤਾਵਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ । ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੇ ਭਦੌੜ ਤੋਂ ਹਾਰ ਗਏ ਰਾਜਨੀਤੀ ਦੇ ਬਾਬਾ ਬੋਹੜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ । ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪ ਉਮੀਦਵਾਰ ਤੋਂ ਚੋਣ ਹਾਰ ਗਏ ।

 

ਗੱਲ ਕੀਤੀ ਜਾਵੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੀ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਕਾਂਗਰਸ ਨੇਤਾ ਤੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਇਕ ਵੱਡੇ ਮਾਰਜਨ ( 45710 ) ਨਾਲ ਹਰਾਇਆ । ਜ਼ੀ ਮੀਡੀਆ ਨਾਲ ਖਾਸ ਗੱਲਬਾਤ ਦੌਰਾਨ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਧੱਕੇ ਤੇ ਡਰ ਦੀ ਰਾਜਨੀਤੀ ਦਾ ਅੰਤ ਹੋ ਗਿਆ ਹੈ । ਲੋਕਾਂ ਨੇ ਅਰਵਿੰਦ ਕੇਜਰੀਵਾਲ ਦੇ ਦਿੱਲੀ ਵਿੱਚ ਕੀਤੇ ਕੰਮਾਂ ਨੂੰ ਦੇਖਦੇ ਹੋਏ ਐਨਾ ਪਿਆਰ ਦਿੱਤਾ ਆਮ ਆਦਮੀ ਪਾਰਟੀ ਬਹੁਮਤ ਨਾਲ ਸਰਕਾਰ ਬਣਾ ਰਹੀ ਹੈ । ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਅਰਵਿੰਦ ਕੇਜਰੀਵਾਲ ਦੇ ਜਨਤਾ ਨਾਲ ਕੀਤੇ ਵਾਅਦਿਆਂ ਦਾ ਮਜਾਕ ਉਡਾਇਆ ਮਗਰ ਅੱਜ ਜਨਤਾ ਨੇ ਕਈ ਦਿੱਗਜ਼ਾਂ ਦਾ ਮਜ਼ਾਕ ਉਡਾ ਦਿੱਤਾ ਹੈ । ਅੱਜ 2024 ਦੀਆਂ ਚੋਣਾਂ ਦੀ ਨੀਂਹ ਰੱਖੀ ਗਈ ਹੈ ਦੇਸ਼ ਦੀ ਜਨਤਾ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਦੇਖਣਾ ਚਾਹੁੰਦੀ ਹੈ ।

 

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹਲਕੇ ਵਿੱਚ ਡਰ ਦੀ ਰਾਜਨੀਤੀ ਤੇ ਪਰਚਿਆਂ ਦੀ ਰਾਜਨੀਤੀ ਦਾ ਅੰਤ ਹੋ ਗਿਆ ਹੈ ਕਈ ਲੋਕਾਂ ਤੇ ਨਾਜਾਇਜ਼ ਪਰਚੇ ਕੀਤੇ ਗਏ ਉਹ ਵੀ ਰੱਦ ਕੀਤੇ ਜਾਣਗੇ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਜਲਦ ਹਲਕੇ ਦੇ ਪੁਲਿਸ ਸਟੇਸ਼ਨਾਂ ਨੂੰ ਗੰਗਾ ਜਲ ਦੇ ਨਾਲ ਪਵਿੱਤਰ ਕੀਤਾ ਜਾਏਗਾ ਜਨਤਾ ਨੇ ਜੋ ਫਤਵਾ ਆਮ ਆਦਮੀ ਪਾਰਟੀ ਅਤੇ ਮੈਨੂੰ ਦਿੱਤਾ ਹੈ ਮੈਂ ਉਨ੍ਹਾਂ ਦੀਆਂ ਉਮੀਦਾਂ ਤੇ ਖਰਾ ਉਤਰਾਂਗਾ ।

 

WATCH LIVE TV 

 

Trending news