ਕੇਜਰੀਵਾਲ ਨੇ CM ਮਾਨ ਦਾ ਕੀਤਾ ਬਚਾਅ, ਕਿਹਾ ਵਿਰੋਧੀਆਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ ਇਸ ਲਈ ਉਛਾਲ ਰਹੇ ਚਿੱਕੜ
ਜਰਮਨੀ ਦੇ ਫਰੈਂਕਫ਼੍ਰਟ ਹਵਾਈ-ਅੱਡੇ ’ਤੇ CM ਭਗਵੰਤ ਮਾਨ ਦੇ ਸ਼ਰਾਬ ਦੇ ਨਸ਼ੇ ’ਚ ਹੋਣ ਕਾਰਨ ਹਵਾਈ ਜਹਾਜ਼ ਤੋਂ ਉਤਾਰੇ ਜਾਣ ਦੇ ਮਾਮਲੇ ’ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਐਂਟਰੀ ਹੋਈ ਹੈ।
Trending Photos
)
ਚੰਡੀਗੜ੍ਹ: ਜਰਮਨੀ ਦੇ ਫਰੈਂਕਫ਼੍ਰਟ ਹਵਾਈ-ਅੱਡੇ ’ਤੇ CM ਭਗਵੰਤ ਮਾਨ ਦੇ ਸ਼ਰਾਬ ਦੇ ਨਸ਼ੇ ’ਚ ਹੋਣ ਕਾਰਨ ਹਵਾਈ ਜਹਾਜ਼ ਤੋਂ ਉਤਾਰੇ ਜਾਣ ਦੇ ਮਾਮਲੇ ’ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਐਂਟਰੀ ਹੋਈ ਹੈ।
ਵਿਰੋਧੀਆਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ: ਕੇਜਰੀਵਾਲ
CM ਭਗਵੰਤ ਮਾਨ ਦਾ ਬਚਾਅ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਦੇ ਕੰਮ ਬੋਲਦੇ ਹਨ, ਵਿਰੋਧੀ ਜਾਣ-ਬੁੱਝ ਕੇ ਉਨ੍ਹਾਂ ਤੇ ਚਿੱਕੜ ਉਛਾਲ ਰਹੇ ਹਨ। ਭਗਵੰਤ ਮਾਨ ਦੇ ਕੰਮ ’ਚ ਕੋਈ ਘਾਟ ਨਜ਼ਰ ਨਹੀਂ ਆ ਰਹੀ, ਜਿਸ ਕਾਰਨ ਵਿਰੋਧੀਆਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ।
ਜੋ ਵੀ ਕੰਮ CM @BhagwantMann ਨੇ 6 ਮਹੀਨਿਆਂ ਦੌਰਾਨ ਕੀਤਾ, ਕਿਸੇ ਨੇ ਵੀ ਪਿਛਲੇ 75 ਸਾਲਾਂ ‘ਚ ਐਨਾ ਕੰਮ ਨਹੀਂ ਕੀਤਾ
ਵਿਰੋਧੀ ਬਿਨਾਂ ਗੱਲੋਂ ਉਹਨਾਂ ਖ਼ਿਲਾਫ਼ ਬੋਲ ਰਹੇ ਨੇ, ਸਿਰਫ਼ 6 ਮਹੀਨਿਆਂ ‘ਚ ਬਿਜਲੀ ਮੁਫ਼ਤ ਕਰ ਦਿੱਤੀ
ਵਿਰੋਧੀਆਂ ਨੇ ਪੰਜਾਬ ਤੇ ਪੰਜਾਬੀਆਂ ਦਾ ਪੈਸਾ ਲੁੱਟਿਆ
—@ArvindKejriwal
ਕੌਮੀ ਕਨਵੀਨਰ, ‘ਆਪ’ pic.twitter.com/K7yPq7kiKV— AAP Punjab (@AAPPunjab) September 20, 2022
ਗੁਜਰਾਤ ਦੇ ਵਡੋਦਰਾ ’ਚ ਬੋਲਦਿਆਂ ਕੇਜਰੀਵਾਲ ਨੇ ਕਿਹਾ ਜੋ ਕੰਮ ਭਗਵੰਤ ਮਾਨ ਬਤੌਰ ਮੁੱਖ ਮੰਤਰੀ ਹੁੰਦਿਆ 6 ਮਹੀਨਿਆਂ ’ਚ ਕਰ ਦਿੱਤੇ ਹਨ, ਉਹ ਪਿਛਲੇ 75 ਸਾਲਾਂ ’ਚ ਕਿਸੇ ਸਰਕਾਰ ਨੇ ਨਹੀਂ ਕੀਤੇ।
CM ਮਾਨ ਨੇ ਪੰਜਾਬੀਆਂ ਦਾ ਸਿਰ ਝੁਕਾਇਆ: ਵਿਰੋਧੀ ਧਿਰਾਂ
ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਰੋਪ ਲਗਾਇਆ ਕਿ CM ਭਗਵੰਤ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰੀ ਸ਼ਹਿਰੀ ਤੇ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧਿਆ ਨੂੰ ਅਪੀਲ ਕੀਤੀ ਕਿ ਉਹ ਲਫ਼ਥਾਂਸਾ ਏਅਰਲਾਈਨਜ਼ ਤੋਂ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਅਤੇ ਸੱਚਾਈ ਤੋਂ ਲੋਕਾਂ ਨੂੰ ਜਾਣੂ ਕਰਵਾਉਣ।