ਅਰਵਿੰਦ ਕੇਜਰੀਵਾਲ ਨੇ ਕਿਉਂ ਕਿਹਾ, ਇੱਕ ਪਾਸੇ ਦੇਸ਼ ਦਾ ਸੰਵਿਧਾਨ ਦੂਜੇ ਪਾਸੇ 'ਆਪ੍ਰੇਸ਼ਨ ਲੋਟਸ'
Advertisement

ਅਰਵਿੰਦ ਕੇਜਰੀਵਾਲ ਨੇ ਕਿਉਂ ਕਿਹਾ, ਇੱਕ ਪਾਸੇ ਦੇਸ਼ ਦਾ ਸੰਵਿਧਾਨ ਦੂਜੇ ਪਾਸੇ 'ਆਪ੍ਰੇਸ਼ਨ ਲੋਟਸ'

ਪੰਜਾਬ ਦੇ ਰਾਜਪਾਲ ਵਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਰੱਦ ਕੀਤੇ ਜਾਣ ਤੋਂ ਬਾਅਦ 'ਆਪ' ਸੁਪਰੀਮੋ ਕੇਜਰੀਵਾਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। 

ਅਰਵਿੰਦ ਕੇਜਰੀਵਾਲ ਨੇ ਕਿਉਂ ਕਿਹਾ, ਇੱਕ ਪਾਸੇ ਦੇਸ਼ ਦਾ ਸੰਵਿਧਾਨ ਦੂਜੇ ਪਾਸੇ 'ਆਪ੍ਰੇਸ਼ਨ ਲੋਟਸ'

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਭਲਕੇ ਹੋਣ ਵਾਲਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਰੱਦ ਕਰ ਦਿੱਤਾ ਗਿਆ ਹੈ। ਹੁਣ ਇਸ ਮੁੱਦੇ ’ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

 

 
ਕੇਜਰੀਵਾਲ ਨੇ ਕਿਹਾ, ਇੱਕ ਪਾਸੇ ਦੇਸ਼ ਦਾ ਸੰਵਿਧਾਨ ਤੇ ਦੂਜੇ ਪਾਸੇ 'ਆਪ੍ਰੇਸ਼ਨ ਲੋਟਸ'
ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ, " ਰਾਜਪਾਲ ਕੈਬਨਿਟ ਦੁਆਰਾ ਬੁਲਾਏ ਗਏ ਵਿਸ਼ੇਸ਼ ਇਜਲਾਸ ਨੂੰ ਰੱਦ ਕਿਵੇਂ ਕਰ ਸਕਦੇ ਹਨ?  ਫੇਰ ਤਾਂ ਲੋਕਤੰਤਰ ਖ਼ਤਮ। ਦੋ ਦਿਨ ਪਹਿਲਾਂ ਰਾਜਪਾਲ ਨੇ ਇਜਲਾਸ ਨੂੰ ਮਨਜ਼ੂਰੀ ਦਿੱਤੀ ਸੀ, ਜਦੋਂ ਆਪ੍ਰੇਸ਼ਨ ਲੋਟਸ ਫੇਲ੍ਹ ਹੁੰਦਾ ਦਿਖਾਈ ਦਿੱਤਾ ਅਤੇ ਗਿਣਤੀ ਪੂਰੀ ਨਹੀਂ ਹੋਈ ਤਾਂ ਉੱਪਰੋਂ ਫ਼ੋਨ ਆਇਆ ਕਿ ਵਾਪਸ ਲੈ ਲਓ। 
ਅੱਜ ਇੱਕ ਪਾਸੇ ਦੇਸ਼ ਦਾ ਸੰਵਿਧਾਨ ਹੈ ਅਤੇ ਦੂਸਰੇ ਪਾਸੇ 'ਆਪ੍ਰੇਸ਼ਨ ਲੋਟਸ'। 

 

ਰਾਜਪਾਲ ਨੇ 'ਵਿਸ਼ੇਸ਼ ਇਜਲਾਸ' ਨੂੰ ਦੱਸਿਆ ਅਸੰਵਿਧਾਨਕ 
ਇੱਥੇ ਦੱਸਣਾ ਬਣਦਾ ਹੈ ਕਿ ਦਿੱਲੀ ’ਚ ਕੇਜਰੀਵਾਲ ਸਰਕਾਰ ਦੇ ਤਰਜ ’ਤੇ ਪੰਜਾਬ ’ਚ ਵੀ ਭਗਵੰਤ ਮਾਨ ਸਰਕਾਰ ਨੇ ਭਰੋਸੇ ਦਾ ਵੋਟ ਹਾਸਲ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਸੀ। ਜਿਸਨੂੰ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੁਆਰਾ ਇਹ ਕਹਿਕੇ ਰੱਦ ਕਰ ਦਿੱਤਾ ਗਿਆ ਹੈ ਕਿ ਸਦਨ ਦੇ ਕੰਮਕਾਜ ਦੀ ਪ੍ਰਕਿਰਿਆ ਅਤੇ ਆਚਰਣ ਦੇ ਨਿਯਮਾਂ ਤਹਿਤ ਭਰੋਸੇ ਦਾ ਪ੍ਰਸਤਾਵ ਹਾਸਲ ਕਰਨ ਦੀ ਕੋਈ ਵਿਵਸਥਾ ਨਹੀਂ ਹੈ।  

 

Trending news