ਆਮ ਆਦਮੀ ਪਾਰਟੀ ਪਾਵੇਗੀ ਨਵੀਂ ਪਿਰਤ- ਮਹਿਲਾ ਵਿਧਾਇਕ ਨੂੰ ਬਣਾਇਆ ਜਾਵੇਗਾ ਵਿਧਾਨ ਸਭਾ ਸਪੀਕਰ !
Advertisement

ਆਮ ਆਦਮੀ ਪਾਰਟੀ ਪਾਵੇਗੀ ਨਵੀਂ ਪਿਰਤ- ਮਹਿਲਾ ਵਿਧਾਇਕ ਨੂੰ ਬਣਾਇਆ ਜਾਵੇਗਾ ਵਿਧਾਨ ਸਭਾ ਸਪੀਕਰ !

ਇਸ ਵਾਰ ਦੀ ਵਿਧਾਨ ਸਭਾ ਪਹਿਲੀਆਂ ਨਾਲੋਂ ਅਲੱਗ ਹੋਵੇਗੀ। ਚਰਚਾਵਾਂ ਤਾਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ ਪਹਿਲੀ ਵਾਰ ਵਿਧਾਨ ਸਭਾ ਸਪੀਕਰ ਕਿਸੇ ਔਰਤ ਨੂੰ ਬਣਾਇਆ ਜਾ ਸਕਦਾ ਹੈ। 

ਆਮ ਆਦਮੀ ਪਾਰਟੀ ਪਾਵੇਗੀ ਨਵੀਂ ਪਿਰਤ- ਮਹਿਲਾ ਵਿਧਾਇਕ ਨੂੰ ਬਣਾਇਆ ਜਾਵੇਗਾ ਵਿਧਾਨ ਸਭਾ ਸਪੀਕਰ !

ਚੰਡੀਗੜ: ਪੰਜਾਬ ਵਿਧਾਨ ਸਭਾ ਦੀ ਅਗਵਾਈ ਇਸ ਵਾਰ ਸਿਆਸਤ ਦੇ ਪੁਰਾਣੇ ਖੁੰਢ ਨਹੀਂ ਕਰਨਗੇ ਬਲਕਿ ਆਮ ਲੋਕਾਂ ਦੇ ਹੱਥ ਪੰਜਾਬ ਦੀ ਵਾਗਡੋਰ ਆ ਗਈ ਹੈ। ਜਿਸ ਕਰਕੇ ਇਸ ਵਾਰ ਦੀ ਵਿਧਾਨ ਸਭਾ ਪਹਿਲੀਆਂ ਨਾਲੋਂ ਅਲੱਗ ਹੋਵੇਗੀ। ਚਰਚਾਵਾਂ ਤਾਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ ਪਹਿਲੀ ਵਾਰ ਵਿਧਾਨ ਸਭਾ ਸਪੀਕਰ ਕਿਸੇ ਔਰਤ ਨੂੰ ਬਣਾਇਆ ਜਾ ਸਕਦਾ ਹੈ। ਜਿਸ ਲਈ ਆਮ ਆਦਮੀ ਪਾਰਟੀ ਦੀਆਂ ਦੋ ਵਿਧਾਇਕਾਵਾਂ ਦਾ ਨਾਂ ਰੇਸ ਵਿਚ ਹੈ। ਪਹਿਲੀ ਜਗਰਾਓ ਤੋਂ ਵਿਧਾਇਕ ਸਰਵਜੀਤ ਕੌਰ ਮਾਣੂਕੇ ਅਤੇ ਦੂਜਾ ਨਾਂ ਤਲਵੰਡੀ ਸਾਬੋ ਤੋਂ ਪ੍ਰੋਫੈਸਰ ਬਲਜਿੰਦਰ ਕੌਰ ਦਾ ਹੈ। ਇਹ ਦੋਵੇਂ ਹੀ ਦੂਜੀ ਵਾਰ ਵਿਧਾਇਕ ਬਣੀਆਂ ਹਨ। 

 

ਪੰਜਾਬ ਵਿਚ ਅਜੇ ਤੱਕ ਕਿਸੇ ਵੀ ਔਰਤ ਨੂੰ ਨਹੀਂ ਬਣਾਇਆ ਗਿਆ ਵਿਧਾਨ ਸਭਾ ਸਪੀਕਰ

ਪੰਜਾਬ ਵਿਧਾਨ ਸਭਾ ਦੇ ਹੁਣ ਤੱਕ 19 ਸਪੀਕਰ ਬਣ ਚੁੱਕੇ ਹਨ।ਪਰ ਕਦੇ ਵੀ ਕਿਸੇ ਔਰਤ ਨੂੰ ਸਪੀਕਰ ਨਹੀਂ ਬਣਾਇਆ ਗਿਆ। ਭਗਵੰਤ ਮਾਨ ਨੇ ਕੇਜਰੀਵਾਲ ਨਾਲ ਚਰਚਾ ਕੀਤੀ ਹੈ ਵਿਧਾਨ ਸਭਾ ਵਿਚ ਸਪੀਕਰ ਦੀ ਕੁਰਸੀ ਤੇ ਕਿਸੇ ਔਰਤ ਨੂੰ ਬਿਠਾਇਆ ਜਾਵੇ। ਜੇਕਰ ਆਮ ਆਦਮੀ ਪਾਰਟੀ ਕਿਸੇ ਔਰਤ ਨੂੰ ਸਪੀਕਰ ਬਣਾਉਂਦੀ ਹੈ ਤਾਂ ਪੰਜਾਬ ਦੇ ਸਿਆਸੀ ਇਤਿਹਾਸ ਵਿਚ ਨਵਾਂ ਫਲਸਫਾ ਲਿਖਿਆ ਜਾਵੇਗਾ।

ਆਮ ਆਦਮੀ ਪਾਰਟੀ ਦੀਆਂ 11 ਔਰਤਾਂ ਬਣੀਆਂ ਵਿਧਾਇਕ

ਆਮ ਆਦਮੀ ਪਾਰਟੀ ਨੇ 117 ਵਿਚ 12 ਸੀਟਾਂ 'ਤੇ ਔਰਤਾਂ ਨੂੰ ਟਿਕਟ ਦਿੱਤੀ ਸੀ। ਜਿਹਨਾਂ ਵਿਚ 11 ਔਰਤਾਂ ਜਿੱਤ ਕੇ ਪੰਜਾਬ ਵਿਧਾਨ ਸਭਾ ਤੱਕ ਪਹੁੰਚੀਆਂ। ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ, ਸੰਗਰੂਰ ਤੋਂ ਨਰਿੰਦਰ ਕੌਰ ਭਾਰਜ, ਜਗਰਾਉਂ ਤੋਂ ਸਰਵਜੀਤ ਕੌਰ ਮਾਣੂੰਕੇ, ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ, ਬਲਾਚੌਰ ਤੋਂ ਸੰਤੋਸ਼ ਕੁਮਾਰੀ ਕਟਾਰੀਆ, ਖਰੜ ਤੋਂ ਅਨਮੋਲ ਗਗਨ ਮਾਨ, ਲੁਧਿਆਣਾ ਦੱਖਣੀ ਤੋਂ ਰਜਿੰਦਰਪਾਲ ਕੌਰ, ਮਲੋਟ ਤੋਂ ਡਾ. ਬਲਜੀਤ ਕੌਰ, ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਰਾਜਪੁਰਾ ਤੋਂ ਨੀਨਾ ਮਿੱਤਲ, ਮੋਗਾ ਤੋਂ ਡਾ. ਅਮਨਦੀਪ ਕੌਰ ਅਰੋੜਾ। ਕਪੂਰਥਲਾ ਤੋਂ ਆਪ ਉਮੀਦਵਾਰ ਮੰਜੂ ਰਾਣਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

 

WATCH LIVE TV 

 

Trending news