ਸਰਕਾਰੀ ਸਕੂਲ ਵਿੱਚ ਨਸ਼ੇ ਨਾਲ ਹੋਈ 20 ਸਾਲਾ ਨੌਜਵਾਨ ਦੀ ਮੌਤ, ਹੱਥ 'ਚੋਂ ਮਿਲਿਆ ਚਿੱਟੇ ਦਾ ਟੀਕਾ
Advertisement

ਸਰਕਾਰੀ ਸਕੂਲ ਵਿੱਚ ਨਸ਼ੇ ਨਾਲ ਹੋਈ 20 ਸਾਲਾ ਨੌਜਵਾਨ ਦੀ ਮੌਤ, ਹੱਥ 'ਚੋਂ ਮਿਲਿਆ ਚਿੱਟੇ ਦਾ ਟੀਕਾ

ਤਲਵੰਡੀ ਸਾਬੋ ਕੀ ਦੇ ਅਧੀਨ ਆਉਂਦੇ ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਸਕੂਲ ਵਿੱਚ 20 ਸਾਲਾ ਨੌਜਵਾਨ ਦੀ ਲਾਸ਼ ਮਿਲੀ। ਨੌਜਵਾਨ ਦੀ ਬਾਂਹ ਵਿੱਚ ਨਸ਼ੇ ਦਾ ਟੀਕਾ ਲੱਗਿਆ ਹੋਇਆ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਮਹੀਨੇ ਅੰਦਰ ਨਸ਼ੇ ਨਾਲ ਪਿੰਡ ਵਿੱਚ ਦੂਜੀ ਮੌਤ ਹੈ।

ਸਰਕਾਰੀ ਸਕੂਲ ਵਿੱਚ ਨਸ਼ੇ ਨਾਲ ਹੋਈ 20 ਸਾਲਾ ਨੌਜਵਾਨ ਦੀ ਮੌਤ, ਹੱਥ 'ਚੋਂ ਮਿਲਿਆ ਚਿੱਟੇ ਦਾ ਟੀਕਾ

ਚੰਡੀਗੜ੍ਹ-  ਤਲਵੰਡੀ ਸਾਬੋ ਕੀ ਦੇ ਅਧੀਨ ਆਉਂਦੇ ਪਿੰਡ ਜਗਾ ਰਾਮ ਤੀਰਥ ਤੋਂ ਮੰਦਭਾਗੀ ਖਬਰ ਸਾਹਮਣੇ ਆਈ। ਜਿਥੇ ਸਰਕਾਰੀ ਸਕੂਲ ਵਿੱਚ 20 ਸਾਲਾ ਨੌਜਵਾਨ ਦੀ ਲਾਸ਼ ਮਿਲੀ। ਨੌਜਵਾਨ ਦੀ ਪਹਿਚਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡਾ ਦਾ ਹੀ ਰਹਿਣ ਵਾਲਾ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਮਹੀਨੇ ਅੰਦਰ ਨਸ਼ੇ ਨਾਲ ਪਿੰਡ ਵਿੱਚ ਇਹ ਦੂਸਰੀ ਮੌਤ ਹੈ।

ਦੱਸਦੇਈਏ ਕਿ ਮ੍ਰਿਤਕ ਮਨਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਹੀ ਨਸ਼ਾ ਛ਼ਡਾਉ ਕੇਂਦਰ ਤੋਂ ਬਾਹਰ ਆਇਆ ਸੀ। ਪਰਿਵਾਰ ਨੂੰ ਲਗਦਾ ਸੀ ਕਿ ਉਨ੍ਹਾਂ ਦਾ ਪੁੱਤਰ ਹੁਣ ਨਸ਼ਾ ਛੱਡ ਚੁੱਕਿਆ ਹੈ। ਪਰ ਦੇਰ ਰਾਤ ਜਦੋਂ ਉਹ ਘਰ ਨਾ ਆਇਆ ਤਾਂ ਪਰਿਵਾਰ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਅਗਲੀ ਸਵੇਰ ਸਰਕਾਰੀ ਸਕੂਲ ਦੇ ਬਰਾਂਡੇ ਵਿੱਚ ਉਸ ਦੀ ਲਾਸ਼ ਪਈ ਮਿਲੀ। ਮੌਕੇ 'ਤੇ ਪੁਲਿਸ ਨੂੰ ਬੁਲਾਇਆ ਗਿਆ ਜਦੋਂ ਪੁਲਿਸ ਨੇ ਦੇਖਿਆ ਤਾਂ ਮ੍ਰਿਤਕ ਦੀ ਬਾਂਹ ਵਿੱਚ ਚਿੱਟੇ ਦਾ ਟੀਕਾ ਲੱਗਿਆ ਹੋਇਆ ਸੀ ਜਿਸ ਨਾਲ ਉਸ ਦੀ ਮੌਤ ਹੋਈ। 

ਉਧਰ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਧੱਕੇ ਨਾਲ ਟੀਕਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਉਸ ਦੀ ਮੌਤ ਹੋਈ ਹੈ। ਪਰਿਵਾਰ ਵੱਲੋਂ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਦੂਜੇ ਪਾਸੇ ਨੌਜਵਾਨ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਸੌਗ ਦੀ ਲਹਿਰ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਕੋਈ ਵੀ ਪ੍ਰਸ਼ਾਸਨ ਪੁਲਿਸ ਵਿਭਾਗ ਇਸ ਵੱਲ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਨੌਜਵਾਨ ਨਸ਼ੇ ਦੀ ਗ੍ਰਿਫਤ ਵਿੱਚ ਆ ਰਹੇ ਹਨ।

20 ਸਾਲਾ ਨੌਜਵਾਨ ਦੀ ਨਸ਼ੇ ਨਾਲ ਮੌਤ ਨਾਲ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ। ਇਸ ਤੋਂ ਪਹਿਲਾ ਬਾਕੀ ਸ਼ਹਿਰਾਂ ਵਿੱਚੋਂ ਵੀ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਦੀ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਬੀਤੇ ਦਿਨੀ ਹੁਸ਼ਿਆਰਪੁਰ ਤੋਂ ਇੱਕ 8 ਤੇ 10 ਸਾਲਾ ਬੱਚਾ ਨਸ਼ੇ ਦਾ ਆਦੀ ਸੀ ਉਹ ਵੀ ਖਬਰ ਸਾਹਮਣੇ ਆਈ ਸੀ। ਨਸ਼ੇ ਨਾਲ ਪੰਜਾਬ ਦੇ ਇਹ ਹਾਲਾਤ ਚਿੰਤਾਜਨਕ ਹਨ। 

WATCH LIVE TV

 

Trending news