16 ਸਾਲਾਂ ਜਪਗੋਬਿੰਦ ਨੇ ਰਚਿਆ ਇਤਿਹਾਸ- ਕੈਨੇਡਾ 'ਚ ਛੋਟੀ ਉਮਰ ਦਾ ਪਾਇਲਟ ਬਣਿਆ ਜਪਗੋਬਿੰਦ
Advertisement

16 ਸਾਲਾਂ ਜਪਗੋਬਿੰਦ ਨੇ ਰਚਿਆ ਇਤਿਹਾਸ- ਕੈਨੇਡਾ 'ਚ ਛੋਟੀ ਉਮਰ ਦਾ ਪਾਇਲਟ ਬਣਿਆ ਜਪਗੋਬਿੰਦ

ਟਰਾਂਸਪੋਰਟ ਕੈਨੇਡਾ ਨੇ ਜਗਗੋਬਿੰਦ ਸਿੰਘ ਨੂੰ ਹਵਾਈ ਜਹਾਜ਼ ਉਡਾਉਣ ਦਾ ਲਾਇਸੈਂਸ ਜਾਰੀ ਕੀਤਾ ਹੈ। ਜਪਗੋਬਿੰਦ ਸਿੰਘ ਨੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ ਪਾਇਲਟ ਬਣਨ ਦੀ ਤਿਆਰੀ ਸ਼ੁਰੂ ਕੀਤੀ ਅਤੇ ਕੈਨੇਡਾ ਦੇ ਸਾਰੇ ਹਿੱਸਿਆਂ ਵਿਚ ਸਿਖਲਾਈ ਲੈਣ ਤੋਂ ਬਾਅਦ, ਕਿਊਬਿਕ ਵਿਚ ਉਨ੍ਹਾਂ ਦੀ ਆਖਰੀ ਸਿਖਲਾਈ ਸਮਾਪਤ ਹੋਈ।

16 ਸਾਲਾਂ ਜਪਗੋਬਿੰਦ ਨੇ ਰਚਿਆ ਇਤਿਹਾਸ- ਕੈਨੇਡਾ 'ਚ ਛੋਟੀ ਉਮਰ ਦਾ ਪਾਇਲਟ ਬਣਿਆ ਜਪਗੋਬਿੰਦ

ਚੰਡੀਗੜ: ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਬੁੱਟਰਾਂ ਦੇ ਰਹਿਣ ਵਾਲੇ 16 ਸਾਲਾ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਨੇ ਕੈਨੇਡਾ ਵਿਚ ਇਤਿਹਾਸ ਰਚ ਦਿੱਤਾ ਹੈ। 16 ਸਾਲ ਦੀ ਉਮਰ 'ਚ ਕੈਨੇਡਾ 'ਚ ਡਰਾਈਵਿੰਗ ਲਾਇਸੈਂਸ ਨਹੀਂ ਮਿਲਦਾ ਪਰ ਜਪਗੋਬਿੰਦ ਨੇ ਸੋਲੋ ਪਾਇਲਟ ਦਾ ਲਾਇਸੈਂਸ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਜਪਗੋਬਿੰਦ ਦੀ ਪ੍ਰਾਪਤੀ ਨਾਲ ਪੰਜਾਬੀ ਮੂਲ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ।

 

ਜਪਗੋਬਿੰਦ ਨੇ ਮਾਰੀਆਂ ਵੱਡੀਆਂ ਮੱਲਾਂ

ਟਰਾਂਸਪੋਰਟ ਕੈਨੇਡਾ ਨੇ ਜਗਗੋਬਿੰਦ ਸਿੰਘ ਨੂੰ ਹਵਾਈ ਜਹਾਜ਼ ਉਡਾਉਣ ਦਾ ਲਾਇਸੈਂਸ ਜਾਰੀ ਕੀਤਾ ਹੈ। ਜਪਗੋਬਿੰਦ ਸਿੰਘ ਨੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ ਪਾਇਲਟ ਬਣਨ ਦੀ ਤਿਆਰੀ ਸ਼ੁਰੂ ਕੀਤੀ ਅਤੇ ਕੈਨੇਡਾ ਦੇ ਸਾਰੇ ਹਿੱਸਿਆਂ ਵਿਚ ਸਿਖਲਾਈ ਲੈਣ ਤੋਂ ਬਾਅਦ, ਕਿਊਬਿਕ ਵਿਚ ਉਨ੍ਹਾਂ ਦੀ ਆਖਰੀ ਸਿਖਲਾਈ ਸਮਾਪਤ ਹੋਈ। ਇਸ ਤੋਂ ਬਾਅਦ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਪਾਇਲਟ ਬਣੇ ਹਨ।

 

ਪੰਜਾਬੀ ਮੂਲ ਦਾ ਹੈ ਜਪਗੋਬਿੰਦ

ਜਪਗੋਬਿੰਦ ਸਿੰਘ ਮੂਲ ਰੂਪ ਵਿੱਚ ਪੰਜਾਬੀ ਹਨ ਪਰ ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਕੈਨੇਡਾ ਤੋਂ ਕੀਤੀ ਹੈ। ਉਸ ਨੇ ਰੋਬੋਟਿਕਸ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਖਾਲਸਾ ਸਕੂਲ ਸਿਰੀਹ ਦੇ ਵਿਦਿਆਰਥੀ ਜਪਗੋਬਿੰਦ ਸਿੰਘ ਨੂੰ ਕੈਨੇਡਾ ਦੀ ਰਾਜਧਾਨੀ ਦੀਆਂ ਯੂਨੀਵਰਸਿਟੀਆਂ ਵੱਲੋਂ ਸਪੇਸ ਇੰਜਨੀਅਰਿੰਗ ਲਈ ਵਜ਼ੀਫ਼ਾ ਵੀ ਦਿੱਤਾ ਗਿਆ ਹੈ। ਸੀਨੀਅਰ ਕੈਨੇਡੀਅਨ ਪੰਜਾਬੀ ਲੇਖਕ ਗੁਰਪ੍ਰੀਤ ਸਿੰਘ ਸਹੋਤਾ ਨੇ ਕਿਹਾ ਕਿ ਜਪਗੋਬਿੰਦ ਸਿੰਘ ਨੇ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਅਤੇ ਇਸ ਨਾਲ ਕੈਨੇਡਾ ਵਿੱਚ ਵੱਸਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਕਿਉਂਕਿ ਉਨ੍ਹਾਂ ਨੇ ਇਤਿਹਾਸ ਰਚਿਆ ਹੈ। 16 ਸਾਲ ਦੀ ਉਮਰ ਵਿਚ ਉਸ ਨੇ ਉਹ ਕਰ ਦਿਖਾਇਆ ਜੋ ਕਲਪਨਾ ਵੀ ਨਹੀਂ ਸੀ ਕੀਤਾ ਜਾ ਸਕਦਾ।

 

 

WATCH LIVE TV  

Trending news