ਇਸ ਸਾਲ ਦਾ ਬਜਟ ਪੂਰਾ ਕਰ ਸਕਦਾ ਹੈ ਤੁਹਾਡਾ ਆਪਣਾ ਘਰ ਬਨਾਉਣ ਦਾ ਸੁਪਨਾ! ਮਿਲ ਸਕਦਾ ਹੈ ਵੱਡਾ ਤੋਹਫ਼ਾ
Advertisement

ਇਸ ਸਾਲ ਦਾ ਬਜਟ ਪੂਰਾ ਕਰ ਸਕਦਾ ਹੈ ਤੁਹਾਡਾ ਆਪਣਾ ਘਰ ਬਨਾਉਣ ਦਾ ਸੁਪਨਾ! ਮਿਲ ਸਕਦਾ ਹੈ ਵੱਡਾ ਤੋਹਫ਼ਾ

ਕੇਂਦਰ ਸਰਕਾਰ ਨੇ ਸਾਲ 2022 ਤੱਕ ਹਰੇਕ ਜ਼ਰੂਰਤਮੰਦ ਪਰਿਵਾਰ ਨੂੰ ਘਰ ਦੇਣ ਦਾ ਟੀਚਾ ਤੈਅ ਕੀਤਾ ਹੈ. ਇਹੀ ਵਜ੍ਹਾ ਹੈ ਕਿ 2021-2022 ਦੇ ਬਜਟ ਦੌਰਾਨ ਸਰਕਾਰ ਇਸ ਯੋਜਨਾ ਨੂੰ ਮਿਲਣ ਵਾਲੀ ਰਾਸ਼ੀ ਦਾ ਬਜਟ ਵਧਾ ਸਕਦੀ ਹੈ.

ਕੇਂਦਰ ਸਰਕਾਰ ਨੇ ਸਾਲ 2022 ਤੱਕ ਹਰੇਕ ਜ਼ਰੂਰਤਮੰਦ ਪਰਿਵਾਰ ਨੂੰ ਘਰ ਦੇਣ ਦਾ ਟੀਚਾ ਤੈਅ ਕੀਤਾ ਹੈ.

ਨਵੀਂ ਦਿੱਲੀ: 1 ਫਰਵਰੀ ਨੂੰ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਾਅਦ ਇਹ ਬਜਟ ਪੇਸ਼ ਕੀਤਾ ਜਾ ਰਿਹਾ ਹੈ. ਜਿਸ ਨੂੰ ਲੈ ਕੇ ਦੇਸ਼ਵਾਸੀਆਂ ਦੇ ਵਿਚਕਾਰ ਬੜੀਆਂ ਉਮੀਦਾਂ ਹਨ. ਕਿਉਂਕਿ ਕਰੋਨਾ ਦੇ ਚਲਦੇ ਦੇਸ਼ ਦੀ ਅਰਥਵਿਵਸਥਾ ਗੜਬੜਾਈ ਹੋਈ ਹੈ. ਇਸ ਲਈ ਇਸ ਬਜਟ ਦੇ ਨਾਲ ਆਮ ਆਦਮੀ ਨੂੰ ਵੀ ਬੇਹੱਦ ਉਮੀਦਾਂ ਹਨ.

ਬਜਟ ਜ਼ਰੀਏ ਪੂਰਾ ਹੋ ਸਕਦਾ ਹੈ ਘਰ ਬਣਾਉਣ ਦਾ ਸੁਪਨਾ 

ਇਸ ਵਾਰ ਬਜਟ ਦੇ ਵਿਚ  ਜੋ ਰਿਆਇਤਾਂ ਦਿੱਤੀਆਂ ਜਾਣਗੀਆਂ ਉਸ ਦੇ ਨਾਲ ਆਮ ਆਦਮੀ ਦਾ ਘਰ ਦਾ ਸਪਨਾ ਪੂਰਾ ਹੋਣ ਵਿੱਚ ਮਦਦ ਮਿਲ ਸਕਦੀ ਹੈ.ਬਜਟ ਦੇ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਿਲਣ ਵਾਲੀ ਰਾਸ਼ੀ ਨੂੰ ਵਧਾਇਆ ਜਾ ਸਕਦਾ ਹੈ ਜਿਸ ਨਾਲ ਆਮ ਲੋਕਾਂ ਦੇ ਘਰ ਦਾ ਸੁਪਨਾ ਪੂਰਾ ਹੋ ਸਕਦਾ  ਹੈ.

ਕੀ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ

 ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਲ ਦੋ ਹਜਾਰ ਪੰਦਰਾਂ ਦੇ ਵਿਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਯੋਜਨਾ ਦੇ ਤਹਿਤ ਸਰਕਾਰ ਦਾ ਟੀਚਾ ਹੈ ਕਿ ਦੇਸ਼ ਦੇ ਸ਼ਹਿਰੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਆਰਥਿਕ ਰੂਪ ਤੋਂ ਕਮਜ਼ੋਰ  ਵਰਗ ਅਤੇ ਗ਼ਰੀਬ ਲੋਕਾਂ ਦੇ ਲਈ ਘਰ ਦਾ ਸਪਨਾ ਪੂਰਾ ਕਰਨਾ ਇਸ ਯੋਜਨਾ ਦੇ ਵਿੱਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲ ਆਪਣੇ ਘਰ ਨਹੀਂ ਹਨ ਯੋਜਨਾ ਦੇ ਤਹਿਤ ਸਰਕਾਰ ਪਹਿਲੀ ਵਾਰ ਘਰ ਖਰੀਦਣ ਤੇ 2.35 ਲੱਖ ਰੁਪਏ 2.50 ਲੱਖ ਦੀ ਸਬਸਿਡੀ ਦਿੰਦੀ ਹੈ. ਆਰਥਿਕ  ਕਮਜ਼ੋਰ ਵਰਗ ਘੱਟ ਆਏ ਵਾਲੇ ਵਰਗ ਤੇ ਮੱਧਮ ਵਰਗ ਦੇ ਲੋਕਾਂ ਨੂੰ ਯੋਜਨਾ ਦੇ ਤਹਿਤ 6 ਲੱਖ ਰੁਪਏ ਤਕ ਦਾ ਕਰਜ਼ ਵੀ ਦਿੱਤਾ ਜਾਂਦਾ ਹੈ. ਜਿਸ ਦੇ ਵਿਚ 2.67 ਲੱਖ ਰੁਪਏ  ਸਬਸਿਡੀ ਦੇ ਤੌਰ ਉੱਤੇ ਸਰਕਾਰ ਦੇਂਦੀ ਹੈ ਜੋ ਕਿ ਕਰਜ਼ ਦੀ ਰਕਮ ਵਿੱਚੋਂ ਮਾਈਨਸ ਹੋ ਜਾਂਦੇ ਹਨ. 

ਬਜਟ ਦੇ ਵਿਚ ਕਿਉਂ ਵਧਾਇਆ ਜਾ ਸਕਦਾ ਹੈ ਰਾਸ਼ੀ ਦਾ ਪੈਕੇਜ

ਕੇਂਦਰ ਸਰਕਾਰ ਨੇ ਸਾਲ ਦੋ ਹਜਾਰ ਬਾਈ ਤਕ ਹਰੇਕ ਜ਼ਰੂਰਤਮੰਦ ਪਰਿਵਾਰ ਨੂੰ ਘਰ ਦੇਣ ਦਾ ਟੀਚਾ ਤੈਅ ਕੀਤਾ ਹੈ ਇਹੀ ਵਜ੍ਹਾ ਹੈ ਕਿ 2021-2022 ਦੇ ਬਜਟ ਵਿੱਚ ਸਰਕਾਰ ਇਸ ਰਾਸ਼ੀ ਨੂੰ ਵਧਾ ਸਕਦੀ ਹੈ ਤਾਂ ਕਿ ਤੈਅ ਸਮੇਂ ਤੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ ਇਸ ਯੋਜਨਾ ਦੇ ਤਹਿਤ ਸਰਕਾਰ ਦੋ ਕਰੋੜ ਪੱਕੇ ਮਕਾਨ ਬਣਾਏਗੀ। ਇਸ ਯੋਜਨਾ ਨੂੰ  ਚੁਨਿੰਦਾ ਸ਼ਹਿਰਾਂ ਵਿਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਆਧਾਰ ਉੱਤੇ ਵੀ ਚਲਾਇਆ ਜਾ ਰਿਹਾ ਹੈ 

WATCH LIVE TV

Trending news