ਕੈਪਟਨ ਦੇ ਸਮਾਰਟ ਫ਼ੋਨ ਦੇ ਲਈ ਵਿਦਿਆਰਥੀਆਂ ਤੋਂ ਬਾਅਦ ਹੁਣ ਸਿਆਸਤਦਾਨਾਂ ਦੀ ਸੂਚੀ ਤਿਆਰ !
Advertisement

ਕੈਪਟਨ ਦੇ ਸਮਾਰਟ ਫ਼ੋਨ ਦੇ ਲਈ ਵਿਦਿਆਰਥੀਆਂ ਤੋਂ ਬਾਅਦ ਹੁਣ ਸਿਆਸਤਦਾਨਾਂ ਦੀ ਸੂਚੀ ਤਿਆਰ !

ਸਮਾਰਟ ਫ਼ੋਨ ਨੂੰ ਲੈਕੇ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਵਿੱਚ ਬਿਆਨਬਾਜ਼ੀਆਂ

ਸਮਾਰਟ ਫ਼ੋਨ ਨੂੰ ਲੈਕੇ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਵਿੱਚ ਬਿਆਨਬਾਜ਼ੀਆਂ

ਚੰਡੀਗੜ੍ਹ :  3 ਸਾਲ ਦੇ ਇੰਤਜ਼ਾਰ ਤੋਂ ਬਾਅਦ ਵਿਦਿਆਰਥੀਆਂ ਦੇ  ਹੱਥ ਸਮਾਰਟ ਫ਼ੋਨ ਆਏ ਨੇ ਪਰ  ਸਿਆਸੀ ਆਗੂ ਫ਼ੋਨ ਦੇ ਜ਼ਰੀਏ ਇੱਕ ਦੂਜੇ ਤੇ ਤੰਜ ਕੱਸ ਦੇ ਹੋਏ ਨਜ਼ਰ ਆ ਰਹੇ ਨੇ, ਕਾਂਗਰਸ ਦੇ ਸੀਨੀਅਰ ਵਿਧਾਇਕ ਰਾਜਾ ਵੜਿੰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਕੇ ਲਿਖਿਆ 'ਕਿ ਕ੍ਰਿਪਾ ਕਰਕੇ 2 ਸਮਾਰਟ ਫ਼ੋਨ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਭੇਜ ਦਿਓ,ਦੋਵੇਂ ਆਗੂ ਬੜੀ ਦੇਰ ਤੋਂ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਸਾਹਮਣੇ ਆਪਣੀ ਆਵਾਜ਼ ਚੁੱਕ ਲਈ ਬੇਤਾਬ ਨੇ, ਉਨ੍ਹਾਂ ਨੂੰ ਗੱਲ ਕਰਨ ਦਾ ਮੌਕਾ ਦਿੱਤਾ ਜਾਵੇ,ਅਸੀਂ ਉਨ੍ਹਾਂ ਦੇ ਫ਼ੋਨ ਦਾ ਸਾਰਾ ਖ਼ਰਚਾ ਦੇਵਾਂਗੇ'

 

ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਦੇ ਇਸ ਤੰਜ ਭਰੇ ਟਵੀਟ ਦਾ ਜਵਾਬ ਵੀ ਉਸੇ ਲਹਿਜ਼ੇ ਨਾਲ ਅਕਾਲੀ ਦਲ ਵੱਲੋਂ ਆਇਆ, ਅਕਾਲੀ ਦਲ ਦੇ ਆਗੂ ਅਤੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਰਾਜਾ ਵੜਿੰਗ ਨੂੰ ਟਵੀਟ ਕਰਦੇ ਹੋਏ ਕਿਹਾ 'ਵੜਿੰਗ ਸਾਹਿਬ ਫ਼ੋਨ 50 ਲੱਖ 100 ਦਿਨਾਂ 'ਚ ਵੰਡਣੇ ਸੀ ਪਰ ਗੱਲ ਨੂੰ ਟਾਲ ਰਹੇ ਹੋ ਤੁਸੀਂ ਫ਼ੋਨ @Partap_Sbajwa ਤੇ @ShamsherSinghDullo ਨੂੰ ਭੇਜੋ ਤਾਂ ਕਿ @capt_amarinder ਤੇ ਸੋਨੀਆ ਗਾਂਧੀ ਨਾਲ ਗੱਲ ਹੋ ਜਾਇਆ ਕਰੇ। ਇੱਕ @capt_amarinder   ਕੋਲ ਰੱਖਣ ਤਾਕੀ ਵਰਿੰਦਰ ਢਿੱਲੋਂ ਤੇ ਐਮਐਲਏ ਸਹਿਬਾਨਾਂ ਦੀ ਗੱਲ ਹੋ ਜਾਇਆ ਕਰੇ'

 

   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ   92 ਕਰੋੜ ਦੀ ਲਾਗਤ ਵਾਲੀ 'ਪੰਜਾਬ ਸਮਾਰਟ ਕਨੈਕਟ ਸਕੀਮ' ਦਾ ਆਗਾਜ਼ ਕੀਤਾ ਸੀ  ਮੁੱਖ ਮੰਤਰੀ ਨੇ ਸੰਕੇਤਕ ਰੂਪ ਵਿੱਚ ਬਾਰਵੀ ਜਮਾਤ ਦੇ ਛੇ ਵਿਦਿਆਥੀਆਂ ਨੂੰ ਨਿੱਜੀ ਤੌਰ 'ਤੇ ਸਮਾਰਟ ਫੋਨ ਸੌਂਪੇ ਸਨ, ਇਸ ਦੇ ਨਾਲ ਹੀ ਸੂਬਾ ਭਰ ਵਿੱਚ 26 ਵੱਖ-ਵੱਖ ਥਾਵਾਂ 'ਤੇ ਮੰਤਰੀਆਂ, ਵਿਧਾਇਕਾਂ ਅਤੇ ਹੋਰਾਂ ਨੇ ਸਕੀਮ ਦੀ ਸ਼ੁਰੂਆਤ ਕਰਦਿਆਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ, ਇਸ ਸਕੀਮ ਦੇ ਆਰੰਭ ਵਜੋਂ ਵੱਖ-ਵੱਖ ਜ਼ਿਲਿਆਂ ਵਿੱਚ ਹਰੇਕ ਮੰਤਰੀ ਨੇ  ਵਿਦਿਆਰਥੀਆਂ ਨੂੰ 20-20 ਫੋਨ ਨਿੱਜੀ ਤੌਰ 'ਤੇ ਵੰਡੇ ਜਿਸ ਨਾਲ ਸੂਬੇ ਵਿੱਚ ਕਾਂਗਰਸ ਸਰਕਾਰ ਨੇ ਆਪਣੇ ਇਕ ਹੋਰ ਵੱਡੇ ਚੋਣ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ, ਇਸ ਸਕੀਮ ਤਹਿਤ ਸਾਲ 2017-18 ਦੇ ਸੂਬਾਈ ਬਜਟ ਵਿੱਚ 100 ਕਰੋੜ ਰੁਪਏ ਰੱਖੇ ਗਏ ਸਨ ਅਤੇ ਇਸ ਦੇ ਪਹਿਲੇ ਪੜਾਅ ਜੋ ਨਵੰਬਰ, 2020 ਤੱਕ ਮੁਕੰਮਲ ਹੋਵੇਗਾ, ਵਿੱਚ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ਦੇ 1,74,015 ਵਿਦਿਆਰਥੀਆਂ ਨੂੰ ਵੱਡੀ ਸਹੂਲਤ ਹਾਸਲ ਹੋਵੇਗੀ

ਇੰਨਾ ਵਿਦਿਆਰਥੀਆਂ ਵਿੱਚ 87,395 ਲੜਕੇ ਅਤੇ 86,620 ਲੜਕੀਆਂ ਹਨ ਜਿਨਾਂ ਵਿੱਚੋਂ ਵੱਡੀ ਗਿਣਤੀ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਅਤੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਨੇ ਇਸ ਕਰਕੇ ਇਸ ਸਕੀਮ ਨਾਲ ਆਨਲਾਈਨ/ਡਿਜੀਟਲ ਸਿੱਖਿਆ ਤੱਕ ਪਹੁੰਚ ਕਰਨ ਲਈ ਇੰਨਾ ਵਿਦਿਆਰਥੀਆਂ ਦੇ ਰਸਤੇ ਵਿੱਚ ਰੁਕਾਵਟਾਂ ਖੜੀਆਂ ਹੋਣ ਕਰਕੇ ਪੈਦਾ ਹੁੰਦੇ ਪਾੜੇ ਨੂੰ ਹੁਣ ਪੂਰਿਆ ਜਾ ਸਕੇਗਾ 

 

 

Trending news