ਭਾਈਚਾਰੇ ਦੀ ਮਿਸਾਲ : ਮੁਸਲਿਮ ਕਾਰੀਗਰ ਵੱਲੋਂ ਲੁਧਿਆਣਾ 'ਚ ਤਿਆਰ ਹੋ ਰਿਹੈ 100 ਫੁੱਟ ਦਾ ਰਾਵਣ
Advertisement

ਭਾਈਚਾਰੇ ਦੀ ਮਿਸਾਲ : ਮੁਸਲਿਮ ਕਾਰੀਗਰ ਵੱਲੋਂ ਲੁਧਿਆਣਾ 'ਚ ਤਿਆਰ ਹੋ ਰਿਹੈ 100 ਫੁੱਟ ਦਾ ਰਾਵਣ

ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸ਼ਹਿਰਾ ਭਾਰਤ ਵਿਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਰਾਵਣ ਦਾ ਪੁਤਲਾ ਵਿਸ਼ੇਸ਼ ਤੌਰ ਤੇ ਬਣਾਇਆ ਜਾਂਦਾ ਹੈ. ਬੀਤੇ ਦੋ ਸਾਲਾਂ ਦੇ ਵਿੱਚ ਕਰੋਨਾ ਮਹਾਂਮਾਰੀ ਕਰਕੇ ਦੁਸ਼ਹਿਰਾ ਦਾ ਤਿਉਹਾਰ ਚੰਗੀ ਤਰ੍ਹਾਂ ਨਹੀਂ ਮਨਾਇਆ ਜਾ ਸਕਿਆ। ਜਿਸ ਕਾਰਨ ਰਾਵਣ ਦਾ ਵੀ ਕੱਦ ਕਾਫ਼ੀ ਘਟ ਗਿਆ ਸੀ.

ਭਾਈਚਾਰੇ ਦੀ ਮਿਸਾਲ : ਮੁਸਲਿਮ ਕਾਰੀਗਰ ਵੱਲੋਂ ਲੁਧਿਆਣਾ 'ਚ ਤਿਆਰ ਹੋ ਰਿਹੈ 100 ਫੁੱਟ ਦਾ ਰਾਵਣ

ਭਾਰਤ ਸ਼ਰਮਾ/ਲੁਧਿਆਣਾ: ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸ਼ਹਿਰਾ ਭਾਰਤ ਵਿਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਰਾਵਣ ਦਾ ਪੁਤਲਾ ਵਿਸ਼ੇਸ਼ ਤੌਰ ਤੇ ਬਣਾਇਆ ਜਾਂਦਾ ਹੈ. ਬੀਤੇ ਦੋ ਸਾਲਾਂ ਦੇ ਵਿੱਚ ਕਰੋਨਾ ਮਹਾਂਮਾਰੀ ਕਰਕੇ ਦੁਸ਼ਹਿਰਾ ਦਾ ਤਿਉਹਾਰ ਚੰਗੀ ਤਰ੍ਹਾਂ ਨਹੀਂ ਮਨਾਇਆ ਜਾ ਸਕਿਆ। ਜਿਸ ਕਾਰਨ ਰਾਵਣ ਦਾ ਵੀ ਕੱਦ ਕਾਫ਼ੀ ਘਟ ਗਿਆ ਸੀ. ਪਰ ਇਸ ਵਾਰ ਲੁਧਿਆਣਾ ਦੇ ਦਰੇਸੀ ਦੁਸ਼ਹਿਰਾ ਮੈਦਾਨ ਵਿੱਚ ਵੱਡੇ ਪੱਧਰ 'ਤੇ ਦੁਸ਼ਹਿਰਾ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਆਗਰਾ ਤੋਂ ਆਏ ਮੁਸਲਿਮ ਪਰਿਵਾਰ ਵੱਲੋਂ ਇਸ ਵਾਰ ਲੁਧਿਆਣਾ ਅੰਦਰ ਸਭ ਤੋਂ ਵੱਡਾ ਪੰਜਾਬ ਚ 100 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ. ਇੰਨਾ ਹੀ ਨਹੀਂ ਪੰਜਾਬ ਭਰ ਤੋਂ ਤਕਰੀਬਨ 8 ਥਾਂਵਾਂ ਲਈ ਇਸੇ ਪਰਿਵਾਰ ਵੱਲੋਂ ਪੁਤਲੇ ਬਣਾਏ ਜਾ ਰਹੇ ਨੇ. ਨਾ ਸਿਰਫ਼ ਪੰਜਾਬ ਅੰਦਰ ਸਗੋ ਪਾਣੀਪਤ ਚੰਡੀਗਡ਼੍ਹ ਅਤੇ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਰਾਵਣ ਦਹਿਨ ਲਈ ਇਸੇ ਮੁਸਲਿਮ ਪਰਿਵਾਰ ਵੱਲੋਂ ਰਾਵਣ ਦੇ ਪੁਤਲੇ ਬਣਾਏ ਜਾਂਦੇ ਨੇ 

ਕਾਰੀਗਰ ਅਕੀਲ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਬੀਤਿਆ ਕਈ ਪੁਸ਼ਤਾਂ ਤੋਂ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਕਰਦਾ ਰਿਹਾ ਹੈ. ਉਹ ਮੁਸਲਿਮ ਪਰਿਵਾਰ ਤੋਂ ਸੰਬੰਧਿਤ ਨੇ. ਪਰ ਇਸਦੇ ਬਾਵਜੂਦ ਹਿੰਦੂ ਧਰਮ ਦੇ ਵਿੱਚ ਉਨ੍ਹਾਂ ਲਈ ਵਿਸ਼ੇਸ਼ ਆਸਥਾ ਹੈ ਅਤੇ ਰਾਵਣ ਦੇ ਪੁਤਲੇ ਤਿਆਰ ਕਰਕੇ ਉਨ੍ਹਾਂ ਨੂੰ ਕਾਫ਼ੀ ਸਕੂਨ ਮਿਲਦਾ ਹੈ. ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਛੇ ਪਰਿਵਾਰ ਇਸੇ ਕੰਮ ਵਿਚ ਲੱਗੇ ਹੋਏ ਨੇ ਅਤੇ ਸਿਰਫ ਲੁਧਿਆਣਾ ਹੀ ਨਹੀਂ ਸਗੋਂ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਰਾਵਣ ਦੇ ਪੁਤਲੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਤਿਆਰ ਕੀਤੇ ਜਾਂਦੇ ਨੇ. ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ ਇਸ ਵਾਰ ਪੰਜਾਬ ਦਾ ਸਭ ਤੋਂ ਵੱਡਾ 100 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਰੀਗਰ ਬੜੀ ਮਿਹਨਤ ਨਾਲ ਤਕਰੀਬਨ ਇੱਕ ਮਹੀਨਾ ਪਹਿਲਾਂ ਇਸ ਦੀ ਤਿਆਰੀ ਚ ਜੁੱਟ ਜਾਂਦੇ ਨੇ ਅਤੇ ਫਿਰ ਦੁਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਪੂਰੀ ਤਰ੍ਹਾਂ ਤਿਆਰ ਕਰਕੇ ਉਸ ਨੂੰ ਦਹਿਨ ਕੀਤਾ ਜਾਂਦਾ ਹੈ.

 ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਬੜੀ ਮਿਹਨਤ ਨਾਲ ਇਸ ਨੂੰ ਤਿਆਰ ਕਰਦੇ ਨੇ ਅਤੇ ਪਿਛਲੀ ਵਾਰ ਇੱਕ ਕਾਰੀਗਰ ਜਦੋਂ ਰਾਵਣ ਦਾ ਪੁਤਲਾ ਫੂਕਿਆ ਗਿਆ ਤਾਂ ਰੋ ਵੀ ਪਿਆ ਕਿਉਂਕਿ ਉਸ ਤੇ ਕਾਫ਼ੀ ਮਿਹਨਤ ਹੋਈ ਸੀ
 ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿੱਚ ਵੀ ਕਈ ਥਾਵਾਂ ਤੋਂ ਉਨ੍ਹਾਂ ਨੂੰ ਰਾਵਣ ਦੇ ਪੁਤਲੇ ਬਣਾਉਣ ਦੇ ਆਰਡਰ ਮਿਲ ਚੁੱਕੇ ਹਨ.

 ਇਸ ਤੋਂ ਇਲਾਵਾ ਉਨ੍ਹਾਂ ਦੇ ਬਣਾਏ ਹੋਏ ਪੁਤਲੇ ਚੰਡੀਗੜ੍ਹ ਮੁਹਾਲੀ ਪਾਣੀਪੱਤ ਤੱਕ ਵੀ ਜਾਂਦੇ ਨੇ. ਆਕਿਲ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਦੇ ਜੀਜਾ ਅਸਕਰ ਅਲੀ ਨਾਲ ਮਿਲ ਕੇ ਉਹ ਇਹ ਪੁਤਲੇ ਤਿਆਰ ਕਰਦੇ ਨੇ. ਉਨ੍ਹਾਂ ਕਿਹਾ ਕਿ ਅਤੇ ਹੋਰ ਪੂਰਾ ਪਰਿਵਾਰ ਇਸੇ ਕੰਮ ਵਿੱਚ ਲੱਗਿਆ ਹੋਇਆ ਹੈ. ਉਨ੍ਹਾਂ ਕਿਹਾ ਕਿ ਹੁਣ ਸਾਡੀ ਆਉਣ ਵਾਲੀ ਪੀੜ੍ਹੀਆਂ ਹਾਲਾਂਕਿ ਪੜ੍ਹ ਲਿਖ ਗਈਆਂ ਪਰ ਇਸ ਦੇ ਬਾਵਜੂਦ ਵੀ ਸਾਡੇ ਨਾਲ ਕੰਮ ਵੰਡਾਉਂਦੀਆਂ ਨੇ, ਉੱਧਰ ਦੂਜੇ ਪਾਸੇ ਦਿਨ ਰਾਤ ਮਿਹਨਤ ਕਰਕੇ ਰਾਵਣ ਦੇ ਪੁਤਲੇ ਤਿਆਰ ਕਰ ਰਹੇ ਕਾਰੀਗਰ ਨੇ ਦੱਸਿਆ ਕਿ ਹਾਲਾਂਕਿ ਉਹ ਆਮ ਦਿਨਾਂ ਦੇ ਵਿੱਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ ਪਰ ਦੁਸਹਿਰਾ ਆਉਣ ਤੇ ਉਸ ਵੱਲੋਂ ਇਹ ਕੰਮ ਕੀਤਾ ਜਾਂਦਾ ਹੈ ਜਿਸ ਨਾਲ ਉਸ ਦੇ ਪਰਿਵਾਰ ਦਾ ਖਰਚਾ ਚਲਦਾ ਹੈ.

Trending news