ਹੈਲੀਕਾਪਟਰ ਧਰੁਵ MH ਮਾਰਕ 4 ਵਿੱਚ ਆਈ ਤਕਨੀਕੀ ਖਰਾਬੀ, ਪਾਇਲਟ ਨੇ ਕੀਤੀ ਐਮਰਜੈਂਸੀ ਲੈਂਡਿੰਗ
Advertisement

ਹੈਲੀਕਾਪਟਰ ਧਰੁਵ MH ਮਾਰਕ 4 ਵਿੱਚ ਆਈ ਤਕਨੀਕੀ ਖਰਾਬੀ, ਪਾਇਲਟ ਨੇ ਕੀਤੀ ਐਮਰਜੈਂਸੀ ਲੈਂਡਿੰਗ

ਸਥਾਨਕ ਇਲਾਕੇ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਕਸਬਾ ਨੂਰਪੁਰ ਦੇ ਕੋਲ ਧਰੁਵ MH ਮਾਰਕ 4 ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ.

ਹੈਲੀਕਾਪਟਰ ਧਰੁਵ MH ਮਾਰਕ 4 ਵਿੱਚ ਆਈ ਤਕਨੀਕੀ ਖਰਾਬੀ, ਪਾਇਲਟ ਨੇ ਕੀਤੀ ਐਮਰਜੈਂਸੀ ਲੈਂਡਿੰਗ

ਅਜੇ ਮਹਾਜਨ/ ਪਠਾਨਕੋਟ : ਸਥਾਨਕ ਇਲਾਕੇ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਕਸਬਾ ਨੂਰਪੁਰ ਦੇ ਕੋਲ ਧਰੁਵ MH ਮਾਰਕ 4 ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ. ਇਸ ਹੈਲੀਕਾਪਟਰ ਨੇ ਕਰੀਬ ਸਾਢੇ 5 ਵਜੇ ਮਾਮੂਨ ਕੈਂਟ ਤੋਂ ਉਡਾਣ ਭਰੀ.  ਪਾਇਲਟ ਨੂੰ ਹੈਲੀਕਾਪਟਰ ਦੇ ਵਿੱਚ ਤਕਨੀਕੀ ਖ਼ਰਾਬੀ ਲੱਗੀ ਤਾਂ ਇਸ ਤੋਂ ਬਾਅਦ ਉਸ ਨੇ ਐਮਰਜੈਂਸੀ ਲੈਂਡਿੰਗ ਕਰਵਾਈ.

ਹੈਲੀਕਾਪਟਰ ਦੇ ਪੂਰੇ  ਪੁਰਜ਼ਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਹਾਲੇ ਵੀ ਉੱਥੇ ਹੀ ਖੜ੍ਹਾ ਹੈ ਮਾਹਰ ਇਸ ਦੀ ਜਾਂਚ ਕਰ ਰਹੇ ਹਨ। ਇਹ ਲੈਂਡਿੰਗ ਚੱਕੀ ਦਰਿਆ ਦੇ ਨੇਡ਼ੇ ਹੋਈ ਹੈ।  

ਦੱਸ ਦਈਏ ਕਿ ਇਸ ਹੈਲੀਕਾਪਟਰ ਵਿੱਚ ਤਿੰਨ ਲੋਕ ਸਵਾਰ ਸਨ। ਸ਼ਾਮ ਨੂੰ 5 ਵਜੇ ਇਲਾਕੇ ਦੇ ਲੋਕਾਂ ਨੂੰ ਇਸਦਾ ਪਤਾ ਚੱਲਿਆ ਤਾਂ ਉੱਥੇ ਭੀੜ ਜਮਾ ਹੋ ਗਈ।ਜਿਸ ਤੋਂ ਬਾਦ ਸੈਨਾ ਨੇ ਸਾਰੇ ਏਰੀਏ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮੌਕੇ ਉਤੇ ਏਅਰ ਫੋਰਸ ਦੀ ਟੈਕਨੀਕਲ ਟੀਮ ਪਹੁੰਚੀ ਅਤੇ ਫਾਲਟ ਲੱਭਣਾ ਸ਼ੁਰੂ ਕਰ ਦਿੱਤਾ। ਦੱਸਣਯੋਗ ਹੈ ਕਿ ਹੈਲੀਕਾਪਟਰ ਨੇ ਦੁਪਹਿਰੇ ਦੋ ਤੋਂ ਢਾਈ ਦੇ ਵਿਚਕਾਰ ਮਾਮੂਨ ਕੈਂਟ ਤੋਂ ਉਡਾਣ ਭਰੀ ਸੀ ਇਸ ਵਿਚਕਾਰ ਹੀ ਪਾਇਲਟ ਨੂੰ ਜਹਾਜ਼ ਵਿੱਚ ਤਕਨੀਕੀ ਖਰਾਬੀ ਦਾ ਪਤਾ ਚੱਲਿਆ ਤੇ ਉਸ ਨੇ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ  

ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਧਰੁਵ MH ਮਾਰਕ 4 RST ਦੀ ਝੀਲ ਵਿਚ ਦੁਰਘਟਨਾਗ੍ਰਸਤ ਹੋ ਗਿਆ ਸੀ

Trending news