ਕਿਤਾਬਾਂ ਗਿਆਨ ਦਾ ਸਾਗਰ, ਕਿਤਾਬਾਂ ਦੇ ਲੰਗਰ ਤੋਂ ਲਓ ਭਰਪੂਰ ਫਾਇਦਾ
Advertisement

ਕਿਤਾਬਾਂ ਗਿਆਨ ਦਾ ਸਾਗਰ, ਕਿਤਾਬਾਂ ਦੇ ਲੰਗਰ ਤੋਂ ਲਓ ਭਰਪੂਰ ਫਾਇਦਾ

ਕਿਤਾਬਾਂ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੁੰਦੀਆਂ ਨੇ ਕਿਉਂਕਿ ਉਨਾਂ ਰਾਹੀਂ ਮਿਲਦੀ ਜਾਣਕਾਰੀ ਜ਼ਹਿਨ 'ਚ ਹਮੇਸ਼ਾਂ ਤਾਜ਼ਾ ਰਹਿੰਦੀ ਹੈ ਅਤੇ ਮਾਹਰਾਂ ਦੇ ਵਿਚਾਰ ਵੀ ਸਾਡੀ ਜ਼ਿੰਦਗੀ ਅਤੇ ਸੋਚ 'ਚ ਵੱਡੇ ਬਦਲਾਵ ਲਿਆਉਣ ਚ ਮਦਦਗਾਰ ਸਾਬਿਤ ਹੁੰਦੇ ਨੇ

ਕਿਤਾਬਾਂ ਗਿਆਨ ਦਾ ਸਾਗਰ, ਕਿਤਾਬਾਂ ਦੇ ਲੰਗਰ ਤੋਂ ਲਓ ਭਰਪੂਰ ਫਾਇਦਾ

ਚੰਡੀਗੜ੍ਹ : ਕਿਤਾਬਾਂ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੁੰਦੀਆਂ ਨੇ ਕਿਉਂਕਿ ਉਨਾਂ ਰਾਹੀਂ ਮਿਲਦੀ ਜਾਣਕਾਰੀ ਜ਼ਹਿਨ 'ਚ ਹਮੇਸ਼ਾਂ ਤਾਜ਼ਾ ਰਹਿੰਦੀ ਹੈ ਅਤੇ ਮਾਹਰਾਂ ਦੇ ਵਿਚਾਰ  ਵੀ ਸਾਡੀ ਜ਼ਿੰਦਗੀ ਅਤੇ ਸੋਚ 'ਚ ਵੱਡੇ ਬਦਲਾਵ ਲਿਆਉਣ ਚ ਮਦਦਗਾਰ ਸਾਬਿਤ ਹੁੰਦੇ ਨੇ.. ਪੰਜਾਬ ਸਿੱਖਿਆ ਵਿਭਾਗ ਵੱਲੋਂ ਇੱਕ ਅਜਿਹਾ ਹੀ ਉਪਰਾਲਾ ਕਰਦਿਆਂ ਕਿਤਾਬਾਂ ਦਾ ਲੰਗਰ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਨੇ.. ਇਹ ਆਦੇਸ਼ ਤਮਾਮ ਸਰਕਾਰੀ ਸਕੂਲਾਂ ਨੂੰ ਜਾਰੀ ਕੀਤੇ ਗਏ ਨੇ..ਤਾਂ ਜੋ ਵਿਦਿਆਰਥੀਆਂ ਅਦੰਰ ਕਿਤਾਬਾਂ ਪੜ੍ਹਣ ਦੀ ਦਿਲਚਪਸੀ ਪੈਦਾ ਹੋ ਸਕੇ..

ਤਾਂ ਜੋ ਧੂੜ ਨਾ ਫੱਕਣ ਕਿਤਾਬਾਂ

ਜਿਸ ਤਰਾਂ ਕਿ ਹਰ ਕੋਈ ਜਾਣਦੈ ਕਿ ਕੋਵਿਡ ਕਾਰਣ ਸਕੂਲ ਪੜ੍ਹਣ ਜਾਣਾ ਹਾਲੇ ਬੱਚਿਆਂ ਲਈ ਸੰਭਵ ਨਹੀਂ ਹੈ, ਜਿਸ ਦੇ ਚਲਦਿਆਂ ਸਕੂਲਾਂ-ਕਾਲਜਾਂ ਦੀਆਂ ਲਾਇਬ੍ਰੇਰੀਆਂ ਫਿਲਹਾਲ ਵਹਿਲੀਆਂ ਧੂੜ ਫੱਕ ਰਹੀਆਂ ਨੇ... ਇੱਥੇ ਰੱਖੀਆਂ ਜਾਂਦੀਆਂ ਕਿਤਾਬਾਂ 'ਤੇ ਧੂੜ ਨਾ ਜੰਮੇ ਅਤੇ ਇਨਾਂ ਕਿਤਾਬਾਂ ਨੂੰ ਇਸਤੇਮਾਲ ਚ ਲਿਆ ਕੇ ਵਿਦਿਆਰਥੀਆਂ ਦੇ ਗਿਆਨ ਚ ਵਾਧਾ ਕੀਤਾ ਜਾਏ, ਇਸਦੇ ਲਈ ਸਿੱਖਿਆ ਵਿਭਾਗ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ.. ਕਿਉਂਕਿ ਸਕੂਲ ਕਾਲਜ ਬੰਦ ਰਹਿਣ ਦੇ ਚਲਦਿਆਂ ਵਿਦਿਆਰਥੀਆਂ ਦਾ ਰੁਝਾਨ ਡਿਜੀਟਲ ਦੁਨੀਆ ਵੱਲ ਜ਼ਿਆਦਾ ਵਧਿਆ ਹੈ, ਅਤੇਵਿਦਿਆਰਥੀਆਂ ਦੀ ਮੁੜ ਤੋਂ ਦਿਲਚਸਪੀ ਕਿਤਾਬਾਂ ਪ੍ਰਤੀ ਖਿੱਚਣ ਲਈ ਹੀ ਸਿੱਖਿਆ ਮਹਿਕਮੇਂ  ਨੇ ਕਿਤਾਬਾਂ ਦਾ ਲੰਗਰ ਲਗਾਉਣ ਦੇ ਆਦੇਸ਼ ਦਿੱਤੇ.

ਕਿੱਥੇ-ਕਿੱਥੇ ਕਿਤਾਬਾਂ ਦਾ ਲੰਗਰ

ਗੁਰੂਦੁਆਰਿਆਂ, ਮੰਦਿਰਾਂ, ਧਰਮਸ਼ਾਲਾਵਾਂ ਜਾਂ ਕਿਸੇ ਹੋਰ ਜਨਤਕ ਥਾਂ ਤੁਸੀ ਇਨਾਂ ਕਿਤਾਬਾਂ ਨੂੰ ਹਾਸਿਲ ਕਰ ਸਕਦੇ ਹੋ. ਬਸ ਜ਼ਰੂਰੂ ਹੋਏਗਾ ਕਿ ਵਿਦਿਆਰਥੀ ਜਾਂ ਪੇਰੇਂਟਸ ਆਈਡੀ ਕਾਰਡ ਵਿਖਾ ਕੇ ਤੁਸੀ ਇੱਥੋਂ ਕਿਤਾਬਾਂ ਘਰ ਲੈ ਜਾ ਸਕਦੇ ਹੋ. ਇੱਕ ਤੈਅ ਸਮੇਂ ਤੱਕ ਕਿਤਾਬਾਂ ਵਾਪਿਸ ਵੀ ਰੱਖਣੀਆਂ ਹੋਣਗੀਆਂ. ਸਿੱਖਿਆ ਵਿਭਾਗ ਦੀ ਇਸ ਮੁਹਿੰਮ ਤਹਿਤ ਜ਼ਰੂਰੀ ਕੀਤਾ ਗਿਐ ਕਿ ਕੋਈ ਵੀ ਵਿਦਿਆਰਥੀ ਮਹੀਨੇ ਚ ਘੱਟੋ-ਘੱਟ 2 ਕਿਤਾਬਾਂ ਜ਼ਰੂਰ ਪੜ੍ਹੇ ਅਤੇ ਪੜ੍ਹੀਆਂ ਕਿਤਾਬਾਂ 'ਤੇ  ਵਿਦਿਆਰਥੀਆਂ ਵੱਲੋਂ ਕੁਝ ਸ਼ਬਦ ਵੀ ਸਾਂਝੇ ਕੀਤੇ ਜਾਣ ਨੂੰ ਤਵੱਜੋ ਦਿੱਤੀ ਗਈ ਹੈ, ਕਿ ਕਿਤਾਬ ਪੜ੍ਹਣ ਤੋਂ ਬਾਅਦ ਵਿਦਿਆਰਥੀ ਨੂੰ ਕਿਤਾਬ ਕਿਸ ਤਰ੍ਹਾਂ ਦੀ ਲੱਗੀ..  12 ਜੁਲਾਈ ਤੋਂ ਇਸ ਕਵਾਇਦ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੀ ਤਜਵੀਜ਼ ਹੈ.

Trending news