ਗਸ਼ਤ ਦੇ ਦੌਰਾਨ ਆਰਮੀ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਪਾਇਲਟ ਅਤੇ ਕੋ ਪਾਇਲਟ ਦੀ ਭਾਲ ਜਾਰੀ
Advertisement

ਗਸ਼ਤ ਦੇ ਦੌਰਾਨ ਆਰਮੀ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਪਾਇਲਟ ਅਤੇ ਕੋ ਪਾਇਲਟ ਦੀ ਭਾਲ ਜਾਰੀ

ਸਥਾਨਕ ਇਲਾਕੇ ਦੇ ਨੇੜੇ ਮੰਗਲਵਾਰ ਨੂੰ ਆਰਮੀ ਦਾ ਹੈਲੀਕਾਪਟਰ ਰਣਜੀਤ ਸਾਗਰ ਝੀਲ ਦੇ ਵਿਚ ਕ੍ਰੈਸ਼ ਹੋ ਗਿਆ.

ਗਸ਼ਤ ਦੇ ਦੌਰਾਨ ਆਰਮੀ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਪਾਇਲਟ ਅਤੇ ਕੋ ਪਾਇਲਟ ਦੀ ਭਾਲ ਜਾਰੀ

ਅਜੇ ਮਹਾਜਨ/ਪਠਾਨਕੋਟ : ਸਥਾਨਕ ਇਲਾਕੇ ਦੇ ਨੇੜੇ ਮੰਗਲਵਾਰ ਨੂੰ ਆਰਮੀ ਦਾ ਹੈਲੀਕਾਪਟਰ ਰਣਜੀਤ ਸਾਗਰ ਝੀਲ ਦੇ ਵਿਚ ਕ੍ਰੈਸ਼ ਹੋ ਗਿਆ. ਪਾਇਲਟ ਅਤੇ ਕੋ ਪਾਇਲਟ ਦੀ ਭਾਲ ਜਾਰੀ  ਹੈ.  ਐਨਡੀਆਰਐਫ ਅਤੇ ਪੁਲਸ ਦਾ ਰੈਸਕਿਊ ਆਪਰੇਸ਼ਨ ਜਾਰੀ ਹੈ

ਸੂਤਰਾਂ ਦੇ ਮੁਤਾਬਕ 254 ਆਰਮੀ ਦੀ ਐਵੀਏਸ਼ਨ ਸਪਾਰਟਨ ਦੇ ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਸਵੇਰੇ 10:20 ਵਜੇ ਉਡਾਣ ਭਰੀ ਸੀ ਰਣਜੀਤ ਸਿੰਘ ਚ ਝੀਲ ਦੇ ਉੱਤੇ  ਹੈਲੀਕਾਪਟਰ ਕਾਫ਼ੀ ਹੇਠਾਂ ਉਡਾਣ ਭਰ ਰਿਹਾ ਸੀ ਅਤੇ ਉਹ ਕ੍ਰੈਸ਼ ਹੋ ਗਿਆ

ਆਰਮੀ ਸੂਤਰਾਂ ਦੇ ਮੁਤਾਬਕ ਪਠਾਨਕੋਟ ਦੇ ਨਾਲ ਲੱਗਦੇ ਜੰਮੂ ਕਸ਼ਮੀਰ ਖੇਤਰ ਦੇ ਵਿੱਚ ਰਣਜੀਤ ਸਾਗਰ ਡੈਮ ਦੇ ਕੋਲ ਸੈਨਿਕ ਹੈਲੀਕਾਪਟਰ ਨਾਲ ਗਸ਼ਤ ਕੀਤੀ ਜਾ ਰਹੀ ਸੀ ਡੈਮ ਦੇ ਵਿਚ ਵੋਟ ਅਤੇ ਗੋਤਾਖੋਰਾਂ ਦੀ ਮਦਦ  ਦੇ ਨਾਲ ਹੈਲੀਕਾਪਟਰ ਦੀ ਤਲਾਸ਼ ਜਾਰੀ ਹੈ ਗਹਿਰਾਈ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਹੈਲੀਕਾਪਟਰ ਦੀ ਲੋਕੇਸ਼ਨ ਦਾ ਪਤਾ ਨਹੀਂ ਚੱਲ ਪਾ ਰਿਹਾ ਹੈ

WATCH LIVE TV

Trending news